

ਥਾਣਾ ਅਨਾਜ ਮੰਡੀ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਪਟਿਆਲਾ, 8 ਜੁਲਾਈ () : ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇਸਿ਼ਕਾਇਤਕਰਤਾ ਸੁਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸੁਖਰਾਮ ਕਾਲੋਨੀ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਦੋ ਵਿਅਕਤੀਆਂ ਵਿਰੁੱਧ ਧਾਰਾ 305, 331 (3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ।ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੂਰਜ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਸੁਖਰਾਮ ਕਲੋਨੀ ਪਟਿ ਅਤੇ ਸਿ਼ਵ ਕੁਮਾਰ ਪੁੱਤਰ ਧਰਮਿੰਦਰ ਵਾਸੀ ਪ੍ਰੀਤ ਨਗਰ ਤ੍ਰਿਪੜੀ ਸ਼ਾਮਲ ਹਨ। ਪੁਲਸ ਨੂੰ ਦਿੱਤੀ ਗਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ 5 ਜੁਲਾਈ ਨੂੰ ਜਦੋਂ ਉਹ ਆਪਣੇ ਪਰਿਵਾਰ ਸਮੇਤ ਬਾਹਰ ਗਿਆ ਹੋਇਆ ਸੀ ਅਤੇ ਜਦੋਂ ਘਰ ਆ ਕੇ ਦੇਖਿਆ ਤਾਂ ਇਕ ਗੈਸ ਸਿਲੰਡਰ ਅਤੇਇਕ ਇਨਵਰਟਰ ਬੈਟਰਾ ਗਾਇਬ ਸੀ, ਜਿਸਨੂੰ ਉਪਰੋਕਤ ਵਿਅਕਤੀਆਂ ਨੇ ਚੋਰੀ ਕਰ ਲਿਆ ਸੀ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।