post

Jasbeer Singh

(Chief Editor)

Sports

Sarfaraz Khan: ਸਰਫਰਾਜ਼ ਦੇ ਪਿਤਾ ਨੌਸ਼ਾਦ ਖਾਨ ਨੂੰ ਤੋਹਫੇ ਵਜੋਂ ਮਿਲੀ ਥਾਰ, ਆਨੰਦ ਮਹਿੰਦਰਾ ਨੇ ਨਿਭਾਇਆ ਵਾਅਦਾ

post-img

Sarfaraz Khan Father Gift: ਸਰਫਰਾਜ਼ ਖਾਨ ਨੇ ਇੰਗਲੈਂਡ ਦੇ ਖਿਲਾਫ ਖੇਡੀ ਗਈ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਜੇ ਮੁਕਾਬਲੇ ਵਿੱਚ ਭਾਰਤ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਕਰੀਅਰ ਦੀ ਪਹਿਲੀ ਅੰਤਰਰਾਸ਼ਟਰੀ ਪਾਰੀ ਵਿੱਚ ਸਰਫਰਾਜ਼ ਨੇ ਆਪਣੇ 62 ਦੌੜਾਂ ਬਣਾਈਆਂ ਸਨ। ਸਰਫਰਾਜ਼ ਨੇ ਆਪਣੇ ਪਿਤਾ ਨੌਸ਼ਾਦ ਖਾਨ ਦਾ ਸੁਪਨਾ ਵੀ ਪੂਰਾ ਕੀਤਾ ਸੀ। ਸਰਫਰਾਜ਼ ਦੇ ਡੈਬਿਊ ਤੇ ਆਨੰਦ ਮਹਿੰਦਰਾ ਨੇ ਉਨ੍ਹਾਂ ਦੇ ਪਿਤਾ ਨੌਸ਼ਾਦ ਖਾਨ ਨੂੰ ਵਧਾਈ ਦਿੱਤੀ ਸੀ ਅਤੇ ਥਾਰ ਗਿਫਟ ਕਰਨ ਦਾ ਵਾਅਦਾ ਕੀਤਾ ਸੀ। ਪਿਤਾ ਨੌਸ਼ਾਦ ਖਾਨ ਵੀ ਕ੍ਰਿਕਟਰ ਰਹੇ ਹਨ ਅਤੇ ਉਹ ਵੀ ਭਾਰਤ ਲਈ ਖੇਡਣਾ ਚਾਹੁੰਦੇ ਸਨ, ਪਰ ਅਜਿਹਾ ਨਹੀਂ ਹੋ ਸਕਿਆ। ਪਿਤਾ ਦਾ ਸੁਪਨਾ ਬੇਟੇ ਸਰਫਰਾਜ਼ ਨੇ ਪੂਰਾ ਕੀਤਾ। ਹੁਣ ਆਨੰਦ ਮਹਿੰਦਰਾ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਸਰਫਰਾਜ ਨੇ ਇੰਸਟਾਗ੍ਰਾਮ ਸਟੋਰੀ ਤੋਂ ਥਾਰ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀਆਂ ਹਨ, ਜਿਸ ਚ ਉਹ ਆਪਣੇ ਪਿਤਾ ਅਤੇ ਭਰਾ ਮੁਸ਼ੀਰ ਖਾਨ ਨਾਲ ਨਜ਼ਰ ਆ ਰਹੇ ਹਨ। ਚਮਕਦੇ ਥਾਰ ਦਾ ਰੰਗ ਬਲੈਕ ਹੈ।ਸਰਫਰਾਜ਼ ਦੇ ਡੈਬਿਊ ਤੋਂ ਬਾਅਦ, ਆਨੰਦ ਮਹਿੰਦਰਾ ਨੇ ਭਾਰਤੀ ਬੱਲੇਬਾਜ਼ ਦਾ ਇੱਕ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ ਸੀ, "ਹਿੰਮਤ ਨਾ ਛੱਡਣਾ, ਬੱਸ! ਸਖ਼ਤ ਮਿਹਨਤ, ਹਿੰਮਤ, ਸਬਰ। ਇੱਕ ਪਿਤਾ ਲਈ ਬੱਚੇ ਨੂੰ ਪ੍ਰੇਰਿਤ ਕਰਨ ਲਈ ਇਸ ਤੋਂ ਵਧੀਆ ਹੋਰ ਕੀ ਕੁਆਲਿਟੀ ਹੋ ਸਕਦੀ ਹੈ ?" ਇੱਕ ਪ੍ਰੇਰਣਾਦਾਇਕ ਮਾਤਾ-ਪਿਤਾ ਹੋਣ ਦੇ ਨਾਤੇ ਮੇਰੇ ਲਈ ਇਹ ਸਨਮਾਨ ਦੀ ਗੱਲ ਹੋਵੇਗੀ ਜੇਕਰ ਨੌਸ਼ਾਦ ਖਾਨ ਥਾਰ ਦੇ ਤੋਹਫੇ ਨੂੰ ਸਵੀਕਾਰ ਕਰਦੇ ਹਨ।" ਪਹਿਲੇ ਤਿੰਨ ਟੈਸਟਾਂ ਵਿੱਚ ਹੀ ਸਰਫਰਾਜ਼ ਨੇ ਮਚਾਈ ਹਲਚਲ ਇੰਗਲੈਂਡ ਦੇ ਖਿਲਾਫ ਰਾਜਕੋਟ ਚ ਖੇਡੇ ਗਏ ਤੀਜੇ ਟੈਸਟ ਚ ਸਰਫਰਾਜ਼ ਨੇ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਨ੍ਹਾਂ ਨੇ ਸੀਰੀਜ਼ ਦੇ ਆਖਰੀ ਤਿੰਨ ਟੈਸਟ ਖੇਡੇ। ਉਸ ਨੂੰ 3 ਮੈਚਾਂ ਦੀਆਂ 5 ਪਾਰੀਆਂ ਵਿਚ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ, ਜਿਸ ਵਿਚ ਉਸ ਨੇ 50.00 ਦੀ ਔਸਤ ਨਾਲ 200 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 3 ਅਰਧ ਸੈਂਕੜੇ ਦੇਖਣ ਨੂੰ ਮਿਲੇ। ਸਰਫਰਾਜ਼ ਦਾ ਉੱਚ ਸਕੋਰ 68* ਦੌੜਾਂ ਹੈ, ਜੋ ਉਸਨੇ ਆਪਣੇ ਪਹਿਲੇ ਟੈਸਟ ਦੀ ਦੂਜੀ ਪਾਰੀ ਵਿੱਚ ਬਣਾਇਆ ਸੀ। ਸਰਫਰਾਜ਼ ਨੇ ਬੱਲੇਬਾਜ਼ੀ ਤੋਂ ਇਲਾਵਾ ਫੀਲਡਿੰਗ ਚ ਵੀ ਕਮਾਲ ਕੀਤਾ ਸੀ।

Related Post