post

Jasbeer Singh

(Chief Editor)

Patiala News

ਤਨਖਾਹਾਂ ਨਾ ਮਿਲਣ ਤੇ ਭੜਕੇ ਮੁਲਾਜਮਾਂ ਨੇ ਕੀਤਾ ਸਰਕਾਰ ਦਾ ਪਿੱਟ ਸਿਆਪਾ

post-img

ਤਨਖਾਹਾਂ ਨਾ ਮਿਲਣ ਤੇ ਭੜਕੇ ਮੁਲਾਜਮਾਂ ਨੇ ਕੀਤਾ ਸਰਕਾਰ ਦਾ ਪਿੱਟ ਸਿਆਪਾ ਮੰਗਾਂ ਦੀ ਪ੍ਰਾਪਤੀ ਲਈ ਦਿੱਤੇ ਮੰਗ ਪੱਤਰ ਪਟਿਆਲਾ, 22-4-2025 : ਪੀ. ਡਬਲਯੂ. ਡੀ. ਫੀਲਡ ਐਡ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਪਟਿਆਲਾ ਵੱਲੋਂ ਸੂਬਾ ਕਮੇਟੀ ਦੇ ਸੱਦੇ ਤੇ ਪੰਜਾਬ ਸਰਕਾਰ ਖਿਲਾਫ ਸਾਥੀ ਗੁਰਚਰਨ ਸਿੰਘ ਧਨੋਆ, ਮਲਕੀਤ ਸਿੰਘ ਭੁਟਾਨ, ਯਸਪਾਲ ਅਤੇ ਧਰਮਪਾਲ ਸਿੰਘ ਲੋਟ ਦੀ ਅਗਵਾਈ ਵਿੱਚ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਮਕੈਨੀਕਲ ਦੇ ਦਫਤਰ ਅੱਗੇ ਰੋਸ ਧਰਨਾ ਦੇਣ ਉਪਰੰਤ ਪੰਜਾਬ ਸਰਕਾਰ ਦੇ ਨਾਂ ਮੰਡਲ ਮਕੈਨੀਕਲ, ਮੰਡਲ ਨੰ: 1 ਅਤੇ 2 ਰਾਹੀਂ ਮੰਗ ਪੱਤਰ ਦਿੱਤੇ ਗਏ । ਇਸ ਮੌਕੇ ਰੋਸ ਧਰਨੇ ਵਿੱਚ ਇਕੱਤਰ ਹੋਏ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਆਗੂ ਲਖਵਿੰਦਰ ਸਿੰਘਖਾਨਪੁਰ, ਰਾਜਪਾਲ ਸਿੰਘ ਲਸੋਈ, ਦਰਸ਼ਨ ਸਿੰਘ ਬੇਲੂਮਾਜਰਾ, ਜ਼ਸਵੀਰ ਸਿੰਘ ਖੋਖਰ, ਗੁਰਚਰਨ ਸਿੰਘ ਖਾਟਕਲਾ, ਜਰਨੈਲ ਸਿੰਘ ਭੁਨਰਹੇੜੀ, ਚੰਦ ਰਸੂਲਰਾਂ, ਬਲਵਿੰਦਰ ਸਿੰਘ ਬਾਜਵਾ, ਮੁਲਾਜਮ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਖਜਾਨਾ ਦਫਤਰਾਂ ਤੇ ਲਾਈ ਪਾਬੰਦੀ ਦੀ ਸਖਤ ਨਿੰਦਾ ਕਰਦਿਆਂ ਮੰਗ ਕੀਤੀ ਕਿ ਮੁਲਾਜਮਾਂ ਦੀਆਂ ਮਾਰਚ ਮਹੀਨੇ ਦੀਆਂ ਤਨਖਾਹਾਂ ਤੇ ਜੀ. ਪੀ. ਫੰਡ, ਮੈਡੀਕਲ ਬਿੱਲਾਂ ਅਤੇ ਰਿਟਾਇਰੀ ਕਰਮਚਾਰੀਆਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ, ਬੁਲਾਰਿਆਂ ਨੇ ਮੰਗ ਕੀਤੀ ਕਿ ਜਲ ਸਪਲਾਂਈ ਸਕੀਮਾ ਪੰਚਾਇਤਾਂ ਨੂੰ ਸੌਂਪਣ ਤੇ ਵਿਭਾਗਾਂ ਦੇ ਨਿਜੀਕਰਨ ਦੇ ਫੈਸਲੇ ਵਾਪਸ ਲਏ ਜਾਣ । ਇਕੱਰਤਾ ਨੂੰ ਸੰਬੋਧਨ ਕਰਦਿਆਂ ਹਰਦੇਵ ਸਿੰਘ ਸਮਾਣਾ, ਹਰਮੇਸ਼ ਲਾਲ, ਸਾਹਿਬ ਸਿੰਘ, ਵਿਜੇ ਸ਼ਰਮਾ, ਮਨਮੋਹਨ ਸਿੰਘ, ਦੀਪਕ ਕੁਮਾਰ, ਰਣਧੀਰ ਸਿੰਘ ਸ਼ਹਿਲ, ਮਾਸਤ ਰਾਮ, ਵਿਨੋਦ ਕੁਮਾਰ , ਬਿਪਨ ਪ੍ਰਸਾਦ, ਨਰੇਸ਼ ਸਿੰਘ ਬੋਸਰ ਆਦਿ ਬੁਲਾਰਿਆਂ ਨੇ ਮੰਗ ਕੀਤੀ ਕਿ 2004 ਤੋਂ ਬਾਅਦ ਭਰਤੀ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਪਿਛਲੀ ਸਰਕਾਰ ਵਲੋਂ ਬੰਦ ਕੀਤੇ 37 ਭੱਤੇ ਬਹਾਲ ਕੀਤੇ ਜਾਣ, ਡੀ. ਏ. ਦੀਆਂ ਕਿਸ਼ਤਾਂ ਅਤੇ ਬਕਾਏ ਤੁਰੰਤ ਦਿੱਤੇ ਜਾਣ, ਦਰਜਾ ਤਿੰਨ ਅਤੇ ਦਰਚਾ ਚਾਰ ਫੀਲਡ ਮੁਲਾਜਮਾਂ ਨੂੰ ਪਦ ਉਨਤ ਕਰਨ ਸਮੇਂ ਪ੍ਰੀਖਿਆ ਲੈਣੀ ਬੰਦ ਕਰਕੇ ਸੀਨੀਆਰਤਾ ਦੇ ਆਧਾਰ ਤੇ ਪਦ-ਉਨਤ ਕੀਤਾ ਜਾਵੇ, ਫੀਲਡ ਮੁਲਾਜਮਾਂ ਦੀਆਂ ਬਦਲੀਆਂ, ਐਨ. ਓ. ਸੀ. ਆਦਿ ਦੇ ਅਧਿਕਾਰ ਡੀ. ਡੀ. ਓ. ਪੱਧਰ ਤੇ ਦਿੱਤੇ ਜਾਣ, ਖਾਲੀ ਅਸਾਮੀਆਂ ਤੇ ਪੱਕੀ ਭਰਤੀ ਕੀਤੀ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ ਅਤੇ ਘੱਟੋ-ਘੱਟ ਉਜਰਤ 30000 ਰੁਪਏ ਨਿਸ਼ਚਿਤ ਕੀਤੀ ਜਾਵੇ, ਕੱਚੇ ਮੁਲਾਜਮਾਂ ਨੂੰ ਰੈਗੂਲਰ ਮੁਲਾਜਮਾਂ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ, ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗ ਪੱਤਰ ਦਰਜ ਮੰਗਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਤੇ ਵਿਭਾਗ ਦੇ ਮੁੱਖੀ ਖਿਲਾਫ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਕੱਲ 22 ਅਪ੍ਰੈਲ ਨੂੰ ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਡੀ. ਸੀ. ਦਫਤਰ ਪਟਿਆਲਾ ਅੱਗੇ ਕੀਤੇ ਜਾ ਰਹੇ ਅਰਥੀ ਫੁੱਕ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ।

Related Post