ਅਨਿਲ ਅੰਬਾਨੀ ਦੇ ਪੁੱਤਰ ਤੋਂ ਲਗਾਤਾਰ ਦੂਜੇ ਦਿਨ ਵੀ ਪੁੱਛਗਿੱਛ ਨਵੀਂ ਦਿੱਲੀ, 21 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਪੁੱਤਰ ਜੈ ਅਨਮੋਲ ਅੰਬਾਨੀ (34) ਤੋਂ ਲਗਾਤਾਰ ਦੂਜੇ ਦਿਨ ਕਥਿਤ ਬੈਂਕ ਕਰਜ਼ਾ ਧੋਖਾਦੇਹੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ `ਚ ਪੁੱਛਗਿੱਛ ਕੀਤੀ। ਈ. ਡੀ. ਅਧਿਕਾਰੀਆਂ ਅਨੁਸਾਰ ਜਾਂਚ ਯੈਸ ਬੈਂਕ ਨਾਲ ਸਬੰਧਤ ਹੈ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਨੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ । ਅਧਿਕਾਰੀਆਂ ਅਨੁਸਾਰ ਈ. ਡੀ. ਦੀ ਜਾਂਚ ਯੈਸ ਬੈਂਕ ਨਾਲ ਸਬੰਧਤ ਹੈ। ਬੈਂਕ ਦਾ 31 ਮਾਰਚ, 2017 ਤੱਕ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਚ ਲੱਗਭਗ 6 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਸੀ ਜੋ ਇਕ ਸਾਲ ਅੰਦਰ ਲਗਭਗ 13 ਹਜ਼ਾਰ ਕਰੋੜ ਰੁਪਏ ਹੋ ਗਿਆ। ਦੋਸ਼ ਹੈ ਕਿ ਇਨ੍ਹਾਂ ਨਿਵੇਸ਼ਾਂ ਦਾ ਵੱਡਾ ਹਿੱਸਾ ਐੱਨ. ਪੀ. ਆਈ. `ਚ ਬਦਲ ਗਿਆ, ਜਿਸ ਕਾਰਨ ਬੈਂਕ ਨੂੰ ਲਗਭਗ 3300 ਕਰੋੜ ਰੁਪਏ ਦਾ ਨੁਕਸਾਨ ਹੋਇਆ।
