ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਦੇ ਕੈਂਪਾਂ ਦਾ ਲਾਭ ਲੈਣ ਪਸ਼ੂ ਪਾਲਕ : ਪਠਾਣਮਾਜਰਾ
- by Jasbeer Singh
- December 23, 2024
ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਦੇ ਕੈਂਪਾਂ ਦਾ ਲਾਭ ਲੈਣ ਪਸ਼ੂ ਪਾਲਕ : ਪਠਾਣਮਾਜਰਾ -ਪਠਾਣਮਾਜਰਾ ਨੇ ਸਨੌਰ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਲਾਏ ਕੈਂਪ ਦਾ ਕੀਤਾ ਉਦਘਾਟਨ -ਪਸ਼ੂ-ਪਾਲਣ ਵਿਭਾਗ ਵੱਲੋਂ ਏ. ਐਸ. ਸੀ. ਏ. ਡੀ. ਸਕੀਮ ਅਧੀਨ ਬਲਾਕ ਪੱਧਰੀ ਪਸ਼ੂ ਭਲਾਈ ਤੇ ਕਿਸਾਨ ਜਾਗਰੂਕਤਾ ਕੈਂਪਾਂ ਦੀ ਲੜੀ ਸਨੌਰ, 23 ਦਸੰਬਰ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪਸ਼ੂ ਪਾਲਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਲਾਏ ਜਾ ਰਹੇ ਕੈਂਪਾਂ ਦਾ ਲਾਭ ਲੈਣ। ਉਹ ਅੱਜ ਸਨੌਰ ਵਿਖੇ ਪਸ਼ੂ-ਪਾਲਕਾਂ ਨੂੰ ਪਸ਼ੂਆਂ ਦੀ ਬਿਮਾਰੀਆਂ ਤੋਂ ਬਚਾਅ ਬਾਰੇ ਜਾਗਰੂਕ ਕਰਨ ਲਈ ਪਸ਼ੂ-ਪਾਲਣ ਵਿਭਾਗ ਵੱਲੋਂ ਐਸਕਾਡ ਸਕੀਮ ਹੇਠ ਬਲਾਕ ਪੱਧਰੀ ਕੈਂਪ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ । ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਲੋਕਾਂ ਨੂੰ ਸਾਫ਼-ਸੁਥਰੇ ਦੁੱਧ ਦੀ ਪੈਦਾਵਾਰ, ਨਕਲੀ ਦੁੱਧ ਤੋਂ ਬਚਾਅ, ਜੈਵਿਕ ਖੇਤੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ-ਪਾਲਕਾਂ ਨੂੰ ਡੇਅਰੀ ਫਾਰਮਿੰਗ ਦੀ ਮਹੱਤਤਾ ਬਾਰੇ ਦੱਸਿਆ । ਇਸ ਮੌਕੇ ਬਲਜਿੰਦਰ ਸਿੰਘ, ਕੌਂਸਲਰਾਂ ਨਰਿੰਦਰ ਸਿੰਘ, ਯੁਵਰਾਜ ਸਿੰਘ, ਪਰਦੀਪ ਜੋਸ਼ਨ, ਮੰਗਾ ਸਿੰਘ, ਗੁਰਮੀਤ ਸਿੰਘ, ਬੱਬੂ ਸਿੰਘ ਸਮੇਤ ਸ਼ਹਿਰੀ ਪ੍ਰਧਾਨ ਸ਼ਾਮ ਸਿੰਘ ਨੇ ਵੀ ਕੈਂਪ ਵਿੱਚ ਸ਼ਮੂਲੀਅਤ ਕੀਤੀ । ਕੈਂਪ ਦੀ ਦੇਖ-ਰੇਖ ਕਰ ਰਹੇ ਸਹਾਇਕ ਡਾਇਰੈਕਟਰ ਡਾ. ਸੋਨਿੰਦਰ ਕੌਰ ਨੇ ਦੱਸਿਆ ਕਿ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੀ ਰਹਿਨੁਮਾਈ ਹੇਠ ਕੈਂਪਾਂ ਦੀ ਲੜੀ ਤਹਿਤ ਨਿਰਦੇਸ਼ਕ ਡਾ. ਗੁਰਸ਼ਰਨਜੀਤ ਸਿੰਘ ਬੇਦੀ ਤੇ ਡਿਪਟੀ ਡਾਇਰੈਕਟਰ ਪਟਿਆਲਾ ਡਾ. ਗੁਰਦਰਸ਼ਨ ਸਿੰਘ ਦੀਆਂ ਹਦਾਇਤਾਂ ਮੁਤਾਬਕ ਸਨੌਰ ਵਿਖੇ ਬਲਾਕ ਪੱਧਰੀ ਐਸਕਾਡ ਕੈਂਪ ਲਗਾਇਆ ਗਿਆ ਹੈ । ਡਾ. ਸੋਨਿੰਦਰ ਕੌਰ ਨੇ ਐਸਕਾਡ ਸਕੀਮ ਅਧੀਨ ਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਸਕੀਮਾਂ ਬਾਰੇ ਵਿਸਥਾਰ ਵਿੱਚ ਦੱਸਿਆ। ਡਕਾਲਾ ਦੇ ਵੈਟਰਨਰੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੁਧਾਰੂ ਪਸ਼ੂਆਂ ਵਿੱਚ ਥਨੈਲਾ ਰੋਗ ਦੀ ਰੋਕਥਾਮ ਬਾਰੇ, ਵੀ. ਓ. ਸੁਲਤਾਨਪੁਰ ਡਾ. ਨਵਪ੍ਰੀਤ ਕੌਰ ਨੇ ਜ਼ਨੈਟਿਕ ਬਿਮਾਰੀਆਂ ਬਾਰੇ ਅਤੇ ਸਰਦੀਆਂ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਅਤੇ ਵੀ.ਓ. ਭਾਨਰਾ ਡਾ. ਸੰਜੇ ਸ਼ਰਮਾ ਨੇ ਦੁਧਾਰੂ ਪਸ਼ੂਆਂ ਅਤੇ ਭੇਡਾਂ-ਬੱਕਰੀਆਂ ਵਿੱਚ ਵੱਖ-ਵੱਖ ਬਿਮਾਰੀਆਂ ਦੇ ਰੋਕਥਾਮ ਦੇ ਟੀਕਾਕਰਣ ਬਾਰੇ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ।ਕੈਂਪ ਦੌਰਾਨ ਐਸਕਾਡ ਸਕੀਮ ਅਧੀਨ ਮੁਫ਼ਤ ਦਵਾਈਆਂ ਦੀ ਵੰਡ ਕੀਤੀ ਤੇ ਪਸ਼ੂ-ਪਾਲਕਾਂ ਨਾਲ ਉਹਨਾਂ ਦੇ ਕਿੱਤੇ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ । ਕੈਂਪ ਲਗਾਉਣ ਲਈ ਵੀ. ਆਈ. ਸਨੌਰ ਡਾ. ਸਰਬਜੀਤ ਸਿੰਘ ਨੇ ਮੁੱਖ ਭੂਮਿਕਾ ਨਿਭਾਈ।ਜਦੋਂਕਿ ਸ਼ਮਿੰਦਰ ਸਿੰਘ, ਨਵਨੀਤ ਸ਼ਰਮਾ, ਗੁੰਜਨ, ਗਗਨਦੀਪ ਸਿੰਘ, ਅਮਰਜੀਤ ਸਿੰਘ, ਕਸ਼ਿਸ਼, ਕੁਲਵੀਰ ਸਿੰਘ ਸਾਰੇ (ਵੀ. ਆਈਜ) ਨੇ ਵੀ ਇਸ ਕੈਂਪ ਵਿੱਚ ਯੋਗਦਾਨ ਦਿੱਤਾ ਤੇ ਦਰਜ਼ਾ ਚਾਰ ਕਰਮਚਾਰੀਆਂ ਨੇ ਵੀ ਤਨਦੇਹੀ ਨਾਲ ਡਿਊਟੀ ਨਿਭਾਈ।ਕੈਂਪ ਵਿੱਚ ਨਗਰ ਅਤੇ ਪਿੰਡਾਂ ਦੇ ਪਸ਼ੂ-ਪਾਲਕਾਂ ਨੇ ਵੱਧ-ਚੜ੍ਹ ਕੇ ਮਾਹਿਰਾਂ ਦੀ ਸਲਾਹ ਲਈ। ਆਗੂ ਪਸ਼ੂ ਪਾਲਕਾਂ ਵਿੱਚ ਜਗਪਾਲ ਸਿੰਘ ਬੱਲਾਂ, ਪਰਵੀਨ ਕੁਮਾਰ ਸਨੌਰ, ਅਮਰਿੰਦਰ ਸਿੰਘ ਸੁਰਜੀਤ ਸਿੰਘ ਸੁਰਸਤੀਗੜ੍ਹ, ਸੁਖਦੀਪ ਸਿੰਘ ਸਾਬਕਾ ਐਮ.ਸੀ. ਅਤੇ ਹੋਰ ਪਸ਼ੂ-ਪਾਲਕਾਂ ਨੇ ਕੈਂਪ ਵਿੱਚ ਹਿੱਸਾ ਲਿਆ ।
Related Post
Popular News
Hot Categories
Subscribe To Our Newsletter
No spam, notifications only about new products, updates.