
ਅਨਿੰਦਿਤਾ ਮਿੱਤਰਾ ਵਲੋਂ ਓਪਨ ਯੂਨੀਵਰਸਿਟੀ, ਪਟਿਆਲਾ ਦੇ ਸੈਸ਼ਨ 2025-25 ਲਈ ਯੂਨੀਵਰਸਿਟੀ ਪ੍ਰਾਸਪੈਕਟਸ ਜਾਰੀ
- by Jasbeer Singh
- May 22, 2025

ਅਨਿੰਦਿਤਾ ਮਿੱਤਰਾ ਵਲੋਂ ਓਪਨ ਯੂਨੀਵਰਸਿਟੀ, ਪਟਿਆਲਾ ਦੇ ਸੈਸ਼ਨ 2025-25 ਲਈ ਯੂਨੀਵਰਸਿਟੀ ਪ੍ਰਾਸਪੈਕਟਸ ਜਾਰੀ ਪਟਿਆਲਾ, 22 ਮਈ: ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਅਨਿੰਦਿਤਾ ਮਿੱਤਰਾ ਵੱਲੋਂ ਅਕਾਦਮਿਕ ਸੈਸ਼ਨ 2025-26 ਲਈ ਯੂਨੀਵਰਸਿਟੀ ਪ੍ਰੋਸਪੈਕਟਸ ਅੱਜ ਇੱਥੇ ਯੂਨੀਵਰਸਿਟੀ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਰਜਿਸਟਰਾਰ ਪ੍ਰੋ. ਬਲਜੀਤ ਸਿੰਘ ਖਹਿਰਾ, ਡੀਨ ਰਿਸਰਚ ਡਾ. ਨਵਲੀਨ ਮੁਲਤਾਨੀ, ਪੀਐਸਓਯੂ ਸਕੂਲਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਨਵੇਂ ਜਾਰੀ ਕੀਤੇ ਗਏ ਪ੍ਰੋਸਪੈਕਟਸ ਵਿੱਚ ਵਿਦਿਆਰਥੀਆਂ ਲਈ ਤਕਨੀਕੀ ਅਤੇ ਅਕਾਦਮਿਕ ਕੋਰਸਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਪੋਸਟ-ਗ੍ਰੈਜੂਏਟ ਪ੍ਰੋਗਰਾਮ ਐਮ.ਐਸ ਸੀ ਕੰਪਿਊਟਰ ਸਾਇੰਸ, ਐਮ ਕਾਮ, ਐਮਏ ਅੰਗਰੇਜ਼ੀ, ਪੰਜਾਬੀ, ਇਕਨੋਮਿਕਸ, ਅੰਡਰ-ਗਰੈਜੂਏਟ ਪ੍ਰੋਗਰਾਮ ਬੀ ਏ, ਬੀਕਾਮ, ਬੀਸੀਏ ਅਤੇ ਸਰਟੀਫਿਕੇਟ ਅਤੇ ਡਿਪਲੋਮਾ ਕੋਰਸਾਂ ਦੀ ਵੀ ਜਾਣਕਾਰੀ ਹੈ। ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਪ੍ਰੋਸਪੈਕਟਸ ਵਿਦਿਆਰਥੀਆਂ ਲਈ ਮਦਦਗਾਰ ਹੋਵੇਗਾ ਕਿਉਂਕਿ ਇਸ ਵਿੱਚ ਕੋਰਸਾਂ, ਸਕਾਲਰਸ਼ਿਪਾਂ ਅਤੇ ਦਾਖਲਾ ਪ੍ਰਕਿਰਿਆ ਸੰਬੰਧੀ ਸਮੂਹ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਵਿਦਿਆਰਥੀਆਂ ਦੀ ਸਹੂਲਤ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਵੀ ਆਸਾਨ ਬਣਾਈ ਗਈ ਹੈ ਯੂਨੀਵਰਸਿਟੀ ਦਾ ਪ੍ਰੋਸਪੈਕਟਸ ਯੂਨੀਵਰਸਿਟੀ ਦੀ ਵੈਬਸਾਈਟ ਪੀਐਸਓਯੂ ਡਾਟ ਏ ਸੀ ਡਾਟ ਇਨ www.psou.ac.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਜਾਂ ਯੂਨੀਵਰਸਿਟੀ ਦੇ ਦਫ਼ਤਰ ਤੋਂ ਹਾਸਲ ਕੀਤਾ ਜਾ ਸਕਦਾ ਹੈ। ਪ੍ਰਾਸਪੈਕਟਸ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.