post

Admin

(Chief Editor)

Punjab

ਰਾਣਾ ਬਲਾਚੌਰੀਆ ਕਤਲ ਮਾਮਲੇ ਵਿਚ ਇਕ ਹੋਰ ਮੁਲਜਮ ਗ੍ਰਿਫ਼ਤਾਰ

post-img

ਰਾਣਾ ਬਲਾਚੌਰੀਆ ਕਤਲ ਮਾਮਲੇ ਵਿਚ ਇਕ ਹੋਰ ਮੁਲਜਮ ਗ੍ਰਿਫ਼ਤਾਰ ਚੰਡੀਗੜ੍ਹ, 4 ਮਈ 2026 : ਪੰਜਾਬ ਦੇ ਚਰਚਿਤ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ਵਿਚ ਅੱਜ ਪੁਲਸ ਵਲੋਂ ਇਕ ਹੋਰ ਮੁਲਜਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ। ਕੌਣ ਹੈ ਇਹ ਮੁਲਜਮ ਮਿਲੀ ਜਾਣਕਾਰੀ ਅਨੁਸਾਰ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਸਬੰਧੀ ਜੋ ਪੰਜਾਬ ਪੁਲਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਵਲੋਂ ਕੇਂਦਰੀ ਏਜੰਸੀਆਂ ਅਤੇ ਤ੍ਰਿਪੁਰਾ ਪੁਲਸ ਦੇ ਸਹਿਯੋਗ ਨਾਲ ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ ਹੈ ਦੀ ਪਛਾਣ ਆਦਿਤਿਆ ਉਰਫ਼ ਮੱਖਣ ਵਜੋਂ ਹੋਈ ਹੈ । ਕਦੋਂ ਵਾਪਰਿਆ ਸੀ ਘਟਨਾਕ੍ਰਮ ਜਾਣਕਾਰੀ ਮੁਤਾਬਕ ਮੁਲਜ਼ਮ 15 ਦਸੰਬਰ 2025 ਨੂੰ ਸੋਹਾਣਾ ਪਿੰਡ (ਐਸ. ਏ. ਐਸ. ਨਗਰ) ਵਿੱਚ ਹੋਏ ਸਨਸਨੀਖੇਜ਼ ਕਤਲ ਵਿੱਚ ਸ਼ਾਮਲ ਮੁੱਖ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਸੀ । ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇਹ ਕਤਲ ਵਿਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਇੱਕ ਯੋਜਨਾਬੱਧ ਸਾਜਿ਼ਸ਼ ਦੇ ਹਿੱਸੇ ਵਜੋਂ ਕੀਤਾ ਗਿਆ ਸੀ । ਉਸਦੇ ਹੋਰ ਸਾਥੀਆਂ ਨੂੰ ਪਹਿਲਾਂ ਹੀ ਕੋਲਕਾਤਾ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਆਦਿਤਿਆ ਜੋ ਹੁਣ ਤੱਕ ਪੁਲਸ ਤੋਂ ਬਚ ਰਿਹਾ ਸੀ ਨੂੰ ਆਖਰਕਾਰ ਅਗਰਤਲਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ।

Related Post

Instagram