post

Jasbeer Singh

(Chief Editor)

National

ਬਾਬਾ ਸਿੱਦੀਕੀ ਹੱਤਿਆ ਦੇ ਮਾਮਲੇ ਵਿਚ ਇਕ ਹੋਰ ਮੁਲਜ਼ਮ ਭਗਵੰਤ ਸਿੰਘ ਨੂੰ ਬੇਲਾਪੁਰ ਤੋਂ ਗ੍ਰਿਫਤਾਰ

post-img

ਬਾਬਾ ਸਿੱਦੀਕੀ ਹੱਤਿਆ ਦੇ ਮਾਮਲੇ ਵਿਚ ਇਕ ਹੋਰ ਮੁਲਜ਼ਮ ਭਗਵੰਤ ਸਿੰਘ ਨੂੰ ਬੇਲਾਪੁਰ ਤੋਂ ਗ੍ਰਿਫਤਾਰ ਮੁੰਬਈ : ਕਰਾਈਮ ਬਰਾਂਚ ਨੇ ਬਾਬਾ ਸਿੱਦੀਕੀ ਹੱਤਿਆ ਦੇ ਮਾਮਲੇ ਵਿਚ ਇਕ ਹੋਰ ਮੁਲਜ਼ਮ ਭਗਵੰਤ ਸਿੰਘ ਨੂੰ ਬੇਲਾਪੁਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਭਗਵੰਤ ਸਿੰਘ ਨੇ ਹੱਤਿਆ ਵਿਚ ਸ਼ਾਮਲ ਮੁਲਜ਼ਮਾਂ ਨੂੰ ਰਿਹਾਇਸ਼ ਅਤੇ ਹਥਿਆਰ ਮੁਹੱਈਆ ਕਰਵਾਏ ਸਨ। ਉਹ ਰਾਜਸਥਾਨ ਤੋਂ ਮੁੰਬਈ ਹਥਿਆਰ ਲੈ ਕੇ ਆਇਆ ਸੀ। ਨੈਸ਼ਨਲਿਸਟ ਕਾਂਗਰਸ ਪਾਰਟੀ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ’ਚ ਸ਼ਾਮਲ ਹਮਲਾਵਰਾਂ ਨੇ ਇੱਥੇ ਕੁਰਲਾ ਇਲਾਕੇ ’ਚ ਕਿਰਾਏ ਦੇ ਮਕਾਨ ਵਿੱਚ ਯੂਟਿਊਬ ’ਤੇ ਵੀਡੀਓਜ਼ ਦੇਖ ਕੇ ਹਥਿਆਰ ਚਲਾਉਣੇ ਸਿੱਖੇ ਸਨ। ਮੁੰਬਈ ਕਰਾਈਮ ਬਰਾਂਚ ਵੱਲੋਂ ਮੁਲਜ਼ਮਾਂ ਤੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਸ਼ੱਕੀ ਹਮਲਾਵਰ ਸ਼ਿਵਕੁਮਾਰ ਗੌਤਮ ਨੇ ਉੱਤਰ ਪ੍ਰਦੇਸ਼ ਵਿੱਚ ਵਿਆਹ ਸਮਾਗਮਾਂ ਵਿੱਚ ‘ਖੁਸ਼ੀ ’ਚ ਕੀਤੇ ਜਾਂਦੇ ਹਵਾਈ ਫਾਇਰ’ ਦੌਰਾਨ ਬੰਦੂਕ ਚਲਾਉਣੀ ਸਿੱਖੀ ਸੀ।

Related Post

Instagram