post

Jasbeer Singh

(Chief Editor)

Patiala News

80 ਨਵੇਂ ਜਰੂਰਤਮੰਦ ਬੱਚਿਆਂ ਨੂੰ ਸਪੋਂਰਸ਼ਿਪ ਦੀ ਪ੍ਰਵਾਨਗੀ- ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ

post-img

80 ਨਵੇਂ ਜਰੂਰਤਮੰਦ ਬੱਚਿਆਂ ਨੂੰ ਸਪੋਂਰਸ਼ਿਪ ਦੀ ਪ੍ਰਵਾਨਗੀ- ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਸਖੀ ਐਪ ਬਣੀ ਜ਼ਰੂਰਤਮੰਦ ਮਾਵਾਂ ਲਈ ਮਦਦ ਦਾ ਸਰੋਤ ਪਟਿਆਲਾ 28 ਮਈ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਬਾਲ ਸੁਰੱਖਿਆ ਵਿਭਾਗ ਵੱਲੋਂ ਸਪੋਸਰਸ਼ਿਪ ਸਕੀਮ ਤਹਿਤ 80 ਨਵੇਂ ਜਰੂਰਤਮੰਦ ਬੱਚਿਆਂ ਨੂੰ ਸਪੋਂਸਰਸ਼ਿਪ ਦੀ ਪ੍ਰਵਾਨਗੀ ਦਿੱਤੀ । ੳਹਨਾ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਾਇਨਾ ਕਪੂਰ ਵੀ ਮੋਜੂਦ ਸਨ । ਇਸ ਦੌਰਾਨ ਇਕ ਜਰੂਰਤਮੰਦ ਔਰਤ ਬਲਜਿੰਦਰ ਕੌਰ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸਨੇ ਸਖੀ ਐਪ ਤੇ ਆਨਲਾਈਨ ਅਰਜੀ ਭਰੀ ਸੀ , ਜਿਸ ਤੋਂ ਬਾਅਦ ਉਸ ਦੇ ਦੋ ਬੱਚਿਆਂ ਨੂੰ ਸਪੋਂਸਰਸ਼ਿਪ ਦਾ ਲਾਭ ਪ੍ਰਾਪਤ ਹੋਇਆ ਹੈ । ਉਸਨੇ ਡਿਪਟੀ ਕਮਿਸ਼ਨਰ ਅਤੇ ਬਾਲ ਸੁਰੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਹਾਇਤਾ ਉਸਦੇ ਪਰਿਵਾਰ ਲਈ ਇਕ ਬਹੁਤ ਵੱਡੀ ਮਦਦ ਹੈ । ਉਸ ਦੇ ਬੱਚਿਆਂ ਦੀ ਪੜਾਈ ਹੁਣ ਰੁਕਣ ਦੀ ਥਾਂ ਤੇਜੀ ਨਾਲ ਅੱਗੇ ਵੱਧ ਰਹੀ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਤਾਰ ਐਗਰੋ ਕੰਪਨੀ ਦੇ ਸੀ.ਐਸ.ਆਰ. (ਕਾਰਪੋਰੇਟ ਸ਼ੋਸ਼ਲ ਰਿਸਪਾਂਸਿਬਿਲਟੀ ) ਫੰਡ ਵਿਚੋਂ ਬੱਚਿਆਂ ਨੂੰ ਸਟੇਸ਼ਨਰੀ, ਟਿਫਨ, ਪਾਣੀ ਦੀਆਂ ਬੋਤਲਾਂ ਅਤੇ ਗੇਮਜ਼ ਆਦਿ ਗਿਫ਼ਟ ਵੀ ਵੰਡੇ ਗਏ ਹਨ । ਉਹਨਾਂ ਕਿਹਾ ਕਿ ਕਿਸੇ ਵੀ ਜਰੂਰਤਮੰਦ ਨੂੰ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੋਲ ਜਾ ਕੇ ਮਦਦ ਦੀ ਮੰਗ ਕਰ ਸਕਦਾ ਹੈ । ਉਹਨਾਂ ਹਰੇਕ ਬੱਚੇ ਦੇ ਅਧਾਰ ਕਾਰਡ ਨੂੰ ਅਪਡੇਟ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਸਹੀ ਜਾਣਕਾਰੀ ਰਾਹੀਂ ਉਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ । ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਾਇਨਾ ਕਪੂਰ ਨੇ ਦੱਸਿਆ ਕਿ ਸਪੋਂਸਰਸ਼ਿਪ ਦੇ 149 ਕੇਸਾਂ ਨੂੰ ਸਪੋਂਸਰਸ਼ਿਪ ਦਿੱਤੀ ਜਾ ਰਹੀ ਹੈ ਇਹਨਾਂ ਕੇਸਾਂ ਨੂੰ ਵੀ ਇਕ ਸਾਲ ਲਈ ਹੋਰ ਵਾਧਾ ਦਿੱਤਾ ਗਿਆ ਹੈ ।

Related Post