post

Jasbeer Singh

(Chief Editor)

Patiala News

ਬਲਾਕ ਪਟਿਆਲਾ ਦੇ 96 ਲਾਭਪਾਤਰੀਆਂ ਨੂੰ ਆਵਾਸ ਯੋਜਨਾ ਸਕੀਮ 1 ਕਰੋੜ 15 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਵੰਡੇ

post-img

ਬਲਾਕ ਪਟਿਆਲਾ ਦੇ 96 ਲਾਭਪਾਤਰੀਆਂ ਨੂੰ ਆਵਾਸ ਯੋਜਨਾ ਸਕੀਮ 1 ਕਰੋੜ 15 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਵੰਡੇ -ਸਾਰੇ ਲਾਭਪਾਤਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਦਿਵਾਇਆ ਸਕੀਮ ਦਾ ਲਾਭ-ਗੱਜੂਮਾਜਰਾ ਸਮਾਣਾ, 26 ਨਵੰਬਰ 2025 : ਮੱਧਵਰਗੀ ਤੇ ਗਰੀਬ ਬੇਘਰੇ ਲੋਕਾਂ ਨੂੰ ਰਹਿਣ ਲਈ ਘਰ ਪ੍ਰਦਾਨ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾ ਸਦਕਾ ਬਲਾਕ ਪਟਿਆਲਾ ਦੇ 96 ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਕੀਮ ਤਹਿਤ ਕੁਲ 1 ਕਰੋੜ 15 ਲੱਖ 20 ਹਜ਼ਾਰ ਰੁਪਏ ਦੇ ਪ੍ਰਵਾਨਗੀ ਪੱਤਰਾਂ ਵੰਡੇ ਗਏ। ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਹੋਏ ਇਸ ਸਮਾਰੋਹ ਦੌਰਾਨ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਨੇ ਹਰੇਕ ਲਾਭਪਾਤਰੀ ਨੂੰ 1 ਲੱਖ 20 ਹਜ਼ਾਰ ਰੁਪਏ ਦੇ ਪੱਤਰ ਸੌਂਪਦਿਆਂ ਦੱਸਿਆ ਕਿ ਸਾਰੀ ਪ੍ਰਕ੍ਰ‌੍ਰਿਆ ਪੂਰੀ ਪਾਰਦਰਸ਼ੀ ਢੰਗ ਨਾਲ ਬਿਨ੍ਹਾਂ ਕਿਸੇ ਸਿਫ਼ਾਰਸ਼ ਤੋਂ ਨੇਪਰੇ ਚਾੜ੍ਹੀ ਗਈ ਹੈ। ਬੀ. ਡੀ. ਪੀ. ਓ. ਸੁਖਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਸ ਦੌਰਾਨ ਲਾਭਪਾਤਰੀਆਂ ਨੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਤੇ ਏ.ਡੀ.ਸੀ (ਪੇਂਡੂ ਵਿਕਾਸ) ਦਮਨਜੀਤ ਸਿੰਘ ਮਾਨ ਦਾ ਧੰਨਵਾਦ ਕੀਤਾ । ਸਮਾਗਮ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਪਟਿਆਲਾ ਸੁਖਵਿੰਦਰ ਸਿੰਘ ਟਿਵਾਣਾ, ਐਸ.ਈ.ਪੀ.ਓ ਹਰਮਿੰਦਰ ਸਿੰਘ, ਪੰਚਾਇਤ ਅਫ਼ਸਰ ਗੁਰਮੁੱਖ ਸਿੰਘ, ਰਜਿੰਦਰ ਸਿੰਘ ਸਰਪੰਚ ਚੂਹੜਪੁਰ ਕਲਾਂ, ਤਰਲੋਚਨ ਸਿੰਘ ਸਰਪੰਚ ਰੱਖੜਾ, ਨਰਿੰਦਰ ਸਿੰਘ ਸਰਪੰਚ ਬਰਸਟ, ਸੰਦੀਪ ਸਿੰਘ ਸਰਪੰਚ ਝੰਡੀ, ਬਲਵਿੰਦਰ ਸਿੰਘ ਸਰਪੰਚ ਰਿਵਾਸ ਬ੍ਰਾਹਮਣਾ, ਸੰਦੀਪ ਕੌਰ ਸਰਪੰਚ ਰਾਮਗੜ੍ਹ, ਮਲਕੀਤ ਸਿੰਘ ਸਰਪੰਚ ਸ਼ੇਰਮਾਜਰਾ, ਮਨਜਿੰਦਰ ਕੌਰ ਸਰਪੰਚ ਚੂਹੜਪੁਰ ਜੱਟਾ, ਲਖਵਿੰਦਰ ਸਿੰਘ ਸਰਪੰਚ ਖੇੜੀ ਬਰਨਾ, ਬਲਕਾਰ ਸਿੰਘ ਰਾਜਗੜ੍ਹ, ਦਰਸ਼ਨ ਸਿੰਘ ਸਰਪੰਚ ਕਲਿਆਣ, ਕੁਲਬੀਰ ਸਿੰਘ ਸਰਪੰਚ ਨਵੀਂ ਲਲੋਛੀ, ਗੁਰਜੀਤ ਸਿੰਘ ਸਰਪੰਚ ਦਦਹੇੜਾ, ਜਗਤਾਰ ਸਿੰਘ ਸ਼ੇਖੂਪੁਰ, ਮਨਪ੍ਰੀਤ ਸਿੰਘ ਤੇ ਸ ਇੰਦਰਜੀਤ ਸਿੰਘ ਬਲਾਕ ਪ੍ਰਧਾਨ ਖੇੜੀਮਾਨੀਆਂ, ਸਤਨਾਮ ਸਿੰਘ ਸਰਪੰਚ ਗੱਜੂਮਾਜਰਾ, ਗੁਰਤੇਜ ਸਿੰਘ ਸਰਪੰਚ ਸਦਰਪੁਰ, ਸ਼ੇਰ ਸਿੰਘ ਸਰਪੰਚ ਖੇੜੀ ਮੱਲਾ, ਰਜਿੰਦਰ ਸਿੰਘ ਤੇ ਸੁਖਦੀਪ ਸਿੰਘ ਬਲਾਕ ਪ੍ਰਧਾਨ ਅਸਾਹਿਬਪੁਰਾ, ਜਸਵੰਤ ਸਿੰਘ ਸਰਪੰਚ ਚੂਹੜਪੁਰਮਰਾਸੀਆਂ, ਅਵਤਾਰ ਸਿੰਘ ਸਰਪੰਚ ਕਰਹਾਲੀ ਵੀ ਹਾਜ਼ਰ ਸਨ।

Related Post

Instagram