ਜਗਮਨ ਸਮਰਾ ਦੇ ਅਰੈਸਟ ਵਾਰੰਟ ਕੀਤੇ ਜਾ ਰਹੇ ਹਨ ਜਾਰੀ ਚੰਡੀਗੜ੍ਹ : ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਵੀਡੀਓਜ ਅਪਲੋਡ ਕਰਕੇ ਮੁੱਖ ਧਾਰਾ ਵਿਚ ਸਾਹਮਣੇ ਆਇਆ ਜਗਮਨ ਸਮਰਾ ਜੋ ਕਿ ਕਾਫੀ ਸਾਲ ਪਹਿਲਾਂ ਹੀ ਧੋਖਾਧੜੀ ਦੇ ਇਕ ਮਾਮਲੇ ਵਿਚ ਫਰਾਰ ਚੱਲਿਆ ਆ ਰਿਹਾ ਹੈ ਦੀ ਫੜੋ-ਫੜੀ ਲਈ ਪੁਲਸ ਵਲੋਂ ਜਿਥੇ ਉਸ ਦਾ ਅਰੈਸਟ ਵਾਰੰਟ ਜਾਰੀ ਕਰਵਾਇਆ ਜਾ ਰਿਹਾ ਹੈ ਉਥੇ ਉਸਦੀ ਪ੍ਰਾਪਰਟੀ ਵੀ ਅਟੈਚ ਕਰਵਾਉਣ ਸਮੇਤ ਹੋਰ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਚੱਲ ਰਹੀਆਂ ਹਨ। ਕੌਣ ਹੈ ਜਗਮਨ ਸਮਰਾ ਜਗਮਨ ਸਮਰਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਫਾਗੂਵਾਲਾ ਦਾ ਵਸਨੀਕ ਸੀ ਜੋ ਕਿ ਹਾਲ ਦੀ ਘੜੀ ਕੈਨੇਡਾ ਦੀ ਸਿਟੀਜਨਸ਼ਿਪ ਪ੍ਰਾਪਤ ਹੈ। ਜਗਮਨ ਸਮਰਾ ਜਿਸਨੂੰ 28 ਨਵੰਬਰ 2020 ਨੂੰ ਧੋਖਾਧੜੀ ਦੇ ਦਰਜ ਕੀਤੇ ਗਏ ਮਾਮਲੇ ਵਿਚ ਜੇਲ ਭੇਜ ਦਿੱਤਾ ਗਿਆ ਸੀ ਹਸਪਤਾਲ ਵਿਚੋਂ ਮੌਕਾ ਪਾ ਕੇ ਫਰਾਰ ਹੋ ਗਿਆ ਸੀ ।

