
ਮਨਦੀਪ ਕੋਰ ਨੇ ਸੰਭਾਲਿਆ ਬਤੋਰ ਡੀ ਐਸ ਪੀ ਨਾਭਾ ਦਾ ਅਹੁੱਦਾ
- by Jasbeer Singh
- September 26, 2024

ਮਨਦੀਪ ਕੋਰ ਨੇ ਸੰਭਾਲਿਆ ਬਤੋਰ ਡੀ ਐਸ ਪੀ ਨਾਭਾ ਦਾ ਅਹੁੱਦਾ ਨਸਾਂ ਤਸਕਰਾਂ ਨੂੰ ਕੀਤੀ ਤਾੜਨਾ ਕਰਦਿਆ ਕਿਹਾ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ -ਮਨਦੀਪ ਕੌਰ ਡੀ ਐਸ ਪੀ ਨਾਭਾ 25 ਅਗਸਤ : ਸੂਬੇ ਭਰ ਵਿੱਚ0ਦੂਜੀ ਵਾਰ ਵੱਡੇ ਪੱਧਰ ਤੇ ਡੀਐਸਪੀ ਰੈਂਕ ਦੇ ਤਬਾਦਲੇ ਕੀਤੇ ਗਏ ਸਨ। ਡੀਐਸਪੀ ਵੱਲੋਂ ਆਪਣੇ ਆਪਣੇ ਸਟੇਸ਼ਨਾਂ ਤੇ ਪਹੁੰਚ ਕੇ ਅਹੁਦਾ ਸੰਭਾਲ ਕੇ ਮੁਲਾਜ਼ਮਾਂ ਨਾਲ ਮੀਟਿੰਗਾ ਵੀ ਸ਼ੁਰੂ ਕਰ ਦਿੱਤੀਆਂ ਹਨ ਜਿਸ ਦੇ ਤਹਿਤ ਨਾਭਾ ਹਲਕੇ ਦੀ ਵਾਗ ਡੋਰ ਦੂਜੀ ਵਾਰ ਮਹਿਲਾ ਡੀਐਸਪੀ ਮਨਦੀਪ ਕੋਰ ਵੱਲੋਂ ਸੰਭਾਲੀ ਗਈ ਹੈ ਨਾਭਾ ਵਿੱਚ ਦੂਜੀ ਵਾਰ ਮਹਿਲਾ ਡੀਐਸਪੀ ਦੇ ਅਹੁਦੇ ਤੇ ਤਾਇਨਾਤ ਕੀਤੀ ਗਈ ਹੈ ਨਵ ਨਿਯੁਕਤ ਡੀਐਸਪੀ ਮਨਦੀਪ ਕੋਰ ਨੇ ਅਹੁਦਾ ਸੰਭਾਲਦੇ ਹੀ ਐਕਸ਼ਨ ਮੂਡ ਵਿੱਚ ਵਿਖਾਈ ਦਿੱਤੇ ਉਨਾ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਕੀਤੀ ਕਿ ਜੇਕਰ ਕੋਈ ਵੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ ਉਹਨਾਂ ਕਿਹਾ ਕਿ ਮਾੜੇ ਅਨਸਰਾ ਨੂੰ ਅਸੀਂ ਸਿਰ ਚੁੱਕਣ ਨਹੀਂ ਦੇਵਾਂਗੇ ਨਵ ਨਿਯੁਕਤ ਮਹਿਲਾ ਡੀਐਸਪੀ ਮਨਦੀਪ ਕੌਰ ਨੇ ਕਿਹਾ ਜੇਕਰ ਕੋਈ ਵੀ ਨਸ਼ਾ ਤਸਕਰੀ ਦਾ ਕਾਰੋਬਾਰ ਕਰਦਾ ਹੈ ਜਾਂ ਤਾਂ ਉਹ ਛੱਡ ਦੇਵੇ ਨਹੀਂ ਤਾਂ ਉਹ ਜੇਲ ਦੀਆਂ ਸਲਾਖਾਂ ਪਿੱਛੇ ਹੋਵੇਗਾ ਇਸ ਮੌਕੇ ਤੇ ਡੀਐਸਪੀ ਮਨਦੀਪ ਕੋਰ ਨੇ ਨਾਭਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਪੁਲਿਸ ਉਹਨਾਂ ਦੀ ਹਿਫਾਜ਼ਤ ਦੇ ਲਈ 24 ਘੰਟੇ ਹਾਜ਼ਰ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਮਾੜਾ ਅਨਸਰ ਸ਼ਹਿਰ ਵਿੱਚ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਦਾ ਹੈ ਤਾਂ ਸ਼ਹਿਰ ਨਿਵਾਸੀ ਈਮੇਲ ਜਾਂ ਮੇਰੇ ਨਾਲ ਸਿੱਧਾ ਸੰਪਰਕ ਕਰਨ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸ ਮੌਕੇ ਤੇ ਡੀਐਸਪੀ ਨਾਭਾ ਵੱਲੋਂ ਵੱਖ-ਵੱਖ ਚੱਕੀਆਂ ਅਤੇ ਨਾਭਾ ਕੰਤਵਾਲੀ, ਨਾਭਾ ਸਦਰ ਥਾਣੇ ਦੇ ਮੁਲਾਜ਼ਮਾਂ ਨੂੰ ਮਾੜੇ ਅਨਸਰਾਂ ਤੇ ਸਖਤ ਨਜ਼ਰ ਰੱਖਣ ਤੇ ਕਾਰਵਾਈ ਕਰਨ ਲਈ ਕਿਹਾ