post

Jasbeer Singh

(Chief Editor)

Patiala News

ਮਾਮਲਾ ਗੈਸਟ ਫੈਕਲਟੀ ਅਧਿਆਪਕਾਂ ਵਲੋ ਯੂਨੀਵਰਸਿਟੀ ਦੇ ਕਾਨੂੰਨ ਭਾਗ-3 (ਸ਼ਾਮ ਸ਼ਿਫ਼ਟ) ਦੇ ਵਿਦਿਆਰਥੀ ਨਾਲ ਕੀਤੀ ਜਾ ਰਹੀ ਧੱਕ

post-img

ਮਾਮਲਾ ਗੈਸਟ ਫੈਕਲਟੀ ਅਧਿਆਪਕਾਂ ਵਲੋ ਯੂਨੀਵਰਸਿਟੀ ਦੇ ਕਾਨੂੰਨ ਭਾਗ-3 (ਸ਼ਾਮ ਸ਼ਿਫ਼ਟ) ਦੇ ਵਿਦਿਆਰਥੀ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ -ਯੂਨੀਵਰਸਿਟੀ ਦੇ ਕਾਨੂੰਨ ਭਾਗ-3 (ਸ਼ਾਮ ਸ਼ਿਫ਼ਟ) ਦੇ ਵਿਦਿਆਰਥੀਆਂ ਕੀਤੀ ਪੀ. ਯੂ. ਵੀ. ਸੀ. ਤੋਂ ਗੈਸਟ ਫੈਕਟਰੀ ਅਧਿਆਪਕਾਂ ਤੋਂ ਨਾ ਪੜ੍ਹਨ ਦੀ ਮੰਗ ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦਰ ਯੂਨੀਵਰਸਿਟੀ ਦੇ ਕਾਨੂੰਨ ਭਾਗ-3 (ਸ਼ਾਮ ਸ਼ਿਫ਼ਟ) ਦੇ ਵਿਦਿਆਰਥੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਗੈਸਟ ਫੈਕਲਟੀ ਅਧਿਆਪਕਾਂ ਤੋਂ ਨਾ ਪੜ੍ਹਾਇਆ ਜਾਵੇ ਕਿਉਂਕਿ ਗੈਸਟ ਫੈਕਲਟੀ ਅਧਿਆਪਕਾਂ ਵਲੋਂ ਉਨ੍ਹਾਂ ਮੁਤਾਬਕ ਨਾ ਚੱਲਣ ਦੇ ਚਲਦਿਆਂ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ । ਯੂਨੀਵਰਸਿਟੀ ਦੇ ਕਾਨੂੰਨ ਭਾਗ-3 (ਸ਼ਾਮ ਸ਼ਿਫ਼ਟ) ਦੇ ਵਿਦਿਆਰਥੀਆਂ ਨੇ ਦੱਸਿਆ ਕਿ ਗੈਸਟ ਫੈਕਲਟੀ ਅਧਿਆਪਕਾਂ ਵਲੋਂ ਜਾਣ ਬੁੱਝ ਕੇ ਰੰਜਸ਼ ਤਹਿਤ ਸਾਡੀਆਂ ਹਾਜਰੀਆਂ ਨੂੰ ਗੈਰ ਹਾਜ਼ਰੀਆ ਵਿੱਚ ਬਦਲਿਆ ਜਾ ਰਿਹਾ ਹੈ ਤੇ ਸਿੱਧਾ ਨੋਟਿਸ ਬੋਰਡ ਉੱਪਰ ਹਾਜਰੀਆਂ ਘੱਟ ਹੋਣ ਦਾ ਹਵਾਲਾ ਦਿੰਦੇ ਹੋਏ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਹੈ ਜੋ ਕਿ ਉਨ੍ਹਾਂ ਨਾਲ ਸਿੱਧੇ ਸਿੱਧੇ ਧੱਕੇਸ਼ਾਹੀ ਹੈ। ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਗੈਸਟ ਫੈਕਲਟੀ ਅਧਿਆਪਕ ਜਿਨ੍ਹਾਂ ਵਲੋਂ ਕਲਾਸਾਂ ਲਾਉਣ ਦੀ ਥਾਂ ਖੁਦ ਧਰਨੇ ਵਿੱਚ ਹੀ ਰਿਹਾ ਜਾਂਦਾ ਹੈ ਵੱਲੋਂ ਸਾਨੂੰ (ਵਿਦਿਆਰਥੀਆਂ) ਨੂੰ ਵੀ ਡੀਨ ਅਕਾਦਮਿਕ ਦਫਤਰ ਦੇ ਬਾਹਰ ਆਪਣੇ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਂਦਾ ਸੀ ਪਰ ਜਦੋਂ ਸਾਡੇ (ਵਿਦਿਆਰਥੀਆਂ) ਵੱਲੋਂ ਧਰਨੇ ਵਿੱਚ ਸ਼ਾਮਲ ਨਾ ਹੋਇਆ ਗਿਆ ਤਾਂ ਇਸ ਡੂੰਘੀ ਸਾਜਿਸ਼ ਦਾ ਹਿੱਸਾ ਬਣਾਉਂਦਿਆਂ ਘੱਟ ਹਾਜ਼ਰੀਆਂ ਦਾ ਹਵਾਲਾ ਦੇ ਕੇ ਪ੍ਰੀਖਿਆਵਾਂ ਵਿਚ ਬੈਠਣ ਤੋਂ ਹੀ ਰੋਕਿਆ ਜਾ ਰਿਹਾ ਹੈ ਜੋ ਕਿ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਹੈ । ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਮੰਗ ਕੀਤੀ ਗਈ ਸੀ ਕਿ ਸਾਡੀਆਂ (ਵਿਦਿਆਰਥੀਆਂ) ਹਾਜਰੀਆਂ ਹਰੇਕ ਮਹੀਨੇ ਨੋਟਿਸ ਬੋਰਡ ਉਤੇ ਦੱਸੀਆਂ ਜਾਣ ਪਰ ਉਸ ਸਮੇਂ ਸੂਚੀ ਜਨਤਕ ਨਹੀਂ ਕੀਤੀ ਗਈ ਤੇ ਹੁਣ ਸਿੱਧਾ ਨੋਟਿਸ ਬੋਰਡ ਉੱਪਰ ਲਗਾ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਵਾਰ ਦੇ ਜਿਥੇ ਪੇਪਰ ਦੇਣ ਦਾ ਅਧਿਕਾਰ ਦਿੱਤਾ ਜਾਵੇ, ਉਥੇ ਅਗਲੇ ਸਮੈਸਟਰ ਤੋਂ ਰੈਗੂਲਰ ਅਧਿਆਪਕਾਂ ਦਾ ਪੜਾਉਣਾ ਯਕੀਨੀ ਬਣਾਇਆ ਜਾਵੇ ।

Related Post