
ਅਪ੍ਰੈਂਟਸ਼ਿਪਾਂ ਨੇ ਧਰਨੇ ਨੂੰ ਜਾਰੀ ਰਖਦਿਆਂ ਕੀਤੀ ਜ਼ੋਰਦਾਰ ਨਾਅਰੇਬਾਜ਼ੀ
- by Jasbeer Singh
- December 3, 2024

ਅਪ੍ਰੈਂਟਸ਼ਿਪਾਂ ਨੇ ਧਰਨੇ ਨੂੰ ਜਾਰੀ ਰਖਦਿਆਂ ਕੀਤੀ ਜ਼ੋਰਦਾਰ ਨਾਅਰੇਬਾਜ਼ੀ - ਮੰਗਾਂ ਨੂੰ ਲੈ ਕੇ ਜਤਾਇਆ ਰੋਸ਼ ਪਟਿਆਲਾ : ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਪਾਵਰਕਾਮ ਅਪ੍ਰੇਂਟਸ਼ਿਪ ਯੂਨੀਅਨ 1500 ਵਲੋ ਆਪਣੀਆਂ ਨੌਕਰੀਆਂ ਨੂੰ ਲੈ ਕੇ ਅੱਜ ਵੀ ਜੋਰਦਾਰ ਧਰਨਾ ਦੇ ਕ ੇ ਨਾਅਰੇਬਾਜ਼ੀ ਕੀਤੀ ਗਈ ਤੇ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਨੌਕਰੀਆਂ ਨਹੀ ਮਿਲਦੀਆਂ, ਉਦੋ ਤੱਕ ਸੰਘਰਸ਼ ਜਾਰੀ ਰਹੇਗਾ । ਇਸ ਮੌਕੇ ਸੂਬਾ ਪ੍ਰਧਾਨ ਗੁਰਮੀਤ, ਉਪ ਪ੍ਰਧਾਨ ਮਦਨ ਕੰਬੋਜ, ਮੁੱਖ ਬੁਲਾਰਾ ਅਤੇ ਕੈਸ਼ੀਅਰ ਮਨਪ੍ਰੀਤ ਸਿੰਘ ਕੰਬੋਜ ਸਕੱਤਰ ਗੁਰਪ੍ਰੀਤ ਸਿੰਘ ਸਲਾਹਕਾਰ ਸਤਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਦਿੱਤੇ ਜਾ ਰਹੇ ਧਰਨੇ ਦਾ ਮੁੱਖ ਕਾਰਨ ਪਾਵਰਕਾਮ ਚਿ 5500 ਸਹਾਇਕ ਲਾਈਨਮੈਨਾਂ ਦੀ ਭਰਤੀ ਕਰਵਾਉਣਾ ਹੈ ਪਰ ਪਾਵਰਕਾਮ ਮੈਨੇਜਮੈਂਟ ਵਲੋਂ ਅਜਿਹਾ ਨਾ ਕਰਨ ਕਰਕੇ ਉਨ੍ਹਾਂ ਵਲੋਂ 25 ਨਵੰਬਰ ਤੋਂ ਧਰਨਾ ਜਾਰੀ ਹੈ । ਇਸ ਮੌਕੇ ਧਰਨੇ ਵਿੱਚ ਮੌਜੂਦ ਮੁੱਖ ਬੁਲਾਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੈਨੇਜਮੈਂਟ ਦੇ ਵੱਲੋਂ 9 ਦਸੰਬਰ ਚੰਡੀਗੜ੍ਹ ਗੈਸਟ ਹਾਊਸ ਵਿਖੇ ਬਿਜਲੀ ਮੰਤਰੀ ਦੀ ਅਗਵਾਈ ਵਿੱਚ ਪੈਨਲ ਮੀਟਿੰਗ ਕਰਵਾਈ ਜਾਵੇਗੀ । ਉਨਾਂ ਦੱਸਿਆ ਉਹ ਕਾਫੀ ਲੰਬੇ ਸਮੇਂ ਤੋਂ ਸਰਕਾਰੀ ਆਈ. ਟੀ. ਆਈ. ਰਾਹੀਂ ਆਈ. ਟੀ. ਆਈ. ਕੀਤੀ ਸੀ ਤੇ ਪਹਿਲੀ ਵਾਰ ਪੇਪਰ ਰਾਹੀਂ ਅਪ੍ਰੇਂਟਸ਼ਿਪ ਕਰਨ ਦਾ ਮੌਕਾ ਮਿਲਿਆ ਸੀ ਜੋ ਅਪਰੈਂਟਸ਼ਿਪ ਸੈਸ਼ਨ 2022 -2023 ਟ੍ਰੇਨਿੰਗ ਖਤਮ ਹੋ ਗਈ ਹੈ ਤੇ ਹੁਣ ਸਾਡੇ ਸਾਥੀਆਂ ਦੀ ਉਮਰ ਸੀਮਾ ਖਤਮ ਹੋਣ ਦੇ ਕੰਢੇ ਹੈ, ਜਿਨ੍ਹਾਂ ਦੀ ਚਿੰਤਾ ਕਰਦਿਆਂ ਜਥੇਬੰਦੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਤੇ ਸਰਕਾਰ ਇਨ੍ਹਾਂ ਨੂੰ ਉਮਰ ਸੀਮਾ ਖਤਮ ਹੋਣ ਤੋਂ ਪਹਿਲਾਂ ਭਰਤੀ ਕਰੇ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਹਨ ਤਾਂ ਜਥੇਬੰਦੀ ਵਲੋਂ ਇਸ ਤੋਂ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ।