
ਏਸ਼ੀਅਨ ਕਾਲਜ ਪਟਿਆਲਾ ਵੱਲੋਂ ਦੋ ਰੋਜ਼ਾ ''ਫ਼ਸਲ ਵਿਭਿੰਨਤਾ ਲਈ ਫੁੱਲਾਂ ਦੀ ਖੇਤੀ ਇੱਕ ਵਾਤਾਵਰਨ ਅਨੁਕੂਲ ਸਭ ਤੋਂ ਵਧੀਆ ਵਿਕਲ
- by Jasbeer Singh
- March 25, 2025

ਏਸ਼ੀਅਨ ਕਾਲਜ ਪਟਿਆਲਾ ਵੱਲੋਂ ਦੋ ਰੋਜ਼ਾ ''ਫ਼ਸਲ ਵਿਭਿੰਨਤਾ ਲਈ ਫੁੱਲਾਂ ਦੀ ਖੇਤੀ ਇੱਕ ਵਾਤਾਵਰਨ ਅਨੁਕੂਲ ਸਭ ਤੋਂ ਵਧੀਆ ਵਿਕਲਪ" ਵਿਸ਼ੇ ਤੇ ਵਾਰਕਸ਼ਾਪ ਦਾ ਆਯੋਜਨ ਪਟਿਆਲਾ : ਏਸ਼ੀਅਨ ਕਾਲਜ ਪਟਿਆਲਾ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐੱਡ ਤਕਨਾਲੋਜੀ ਅਤੇ ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਭਾਰਤ ਸਰਕਾਰ ਦੇ ਸਮੱਰਥਨ ਨਾਲ ਫਸਲ ਵਿਭਿੰਨਤਾ ਲਈ ''ਫੁੱਲਾ ਦੀ ਖੇਤੀ ਇੱਕ ਵਾਤਾਵਰਨ ਅਨੁਕੂਲ ਵਧੀਆ ਵਿਕਲਪ" ਵਿਸ਼ੇ ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਐੱਮ. ਐੱਸ. ਸੈਣੀ (ਰਿਟਾਇਡ ਡੀਨ ਅਤੇ ਪ੍ਰੋ. ਯੋਲੋਜੀ ਵਿਭਾਗ ਪੀ. ਏ. ਯੂ. ਪਟਿਆਲਾ) ਅਤੇ ਡਾ. ਅੱਲਾ ਰੰਗ (ਰਿਟਾਇਡ ਪ੍ਰੋਫੈਸਰ ਅਤੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਦੇ ਮੁਖੀ, ਪੀ. ਏ. ਯੂ. ਲੁਧਿਆਣਾ) ਨੇ ਮੁੱਖ ਬਲਾਰਿਆ ਵਜੋਂ ਸ਼ਿਰਕਤ ਕੀਤੀ ਤੇ ਕਾਲਜ ਪਹੁੰਚਣ ਤੇ ਚੇਅਰਮੈਨ ਸ੍ਰੀ ਤਰਸੇਮ ਸੈਣੀ, ਮੈਂਨੇਜਮੈਂਟ ਮੈਂਬਰ ਸਿੰਗਾਰ ਸਿੰਘ ਅਤੇ ਪ੍ਰਿੰਸੀਪਲ ਡਾ।ਮੀਨੂੰ ਸਿੰਘ ਸਚਾਨ ਜੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜੋਤੀ ਪ੍ਰਚੰਡ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਨਾਲ ਸ਼ੁਰੂ ਕੀਤੀ । ਸਾਇੰਸ ਵਿਭਾਗ ਦੀ ਮਿਸ. ਨਵਨੀਤ ਕੌਰ ਅਤੇ ਮਿਸਜ਼ ਨੇਹਾ ਵੱਲੋਂ ਸਟੇਜ ਦੀ ਭੂਮਿਕਾ ਨਿਭਾਉਂਦੇ ਹੋਏ ਦੋ ਰੋਜ਼ਾ ਵਰਕਸ਼ਾਪ ਲਗਾਉਣ ਦੇ ਉਦੇਸ਼ ਬਾਰੇ ਦੱਸਣ ਦੇ ਨਾਲਨਾਲ ਰਾਸ਼ਟਰੀ ਜਲ ਦਿਵਸ ਬਾਰੇ ਵੀ ਜਾਣਕਾਰੀ ਦਿੱਤੀ । ਡਾ. ਸੋਨੂੰ ਪੰਨੂ (ਮੁੱਖੀ ਐਜੂਕੇਸ਼ਨ ਵਿਭਾਗ) ਜੀ ਨੇ ਦੋ ਰੋਜ਼ਾ ਵਰਕਸ਼ਾਪ ਵਿੱਚ ਹੋਣ ਵਾਲੇ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਚਾਨਣਾ ਪਾਇਆ । ਇਸ ਵਰਕਸ਼ਾਪ ਦੇ ਵਿੱਚ ਐਜੂਕੇਸ਼ਨ ਵਿਭਾਗ ਵੱਲੋਂ ਪਹਿਲੇ ਦਿਨ ਡਾ. ਪਰਮਜੀਤ ਕੌਰ ਅਤੇ ਦੂਜੇ ਦਿਨ ਡਾ. ਹਰਜਿੰਦਰਪਾਲ ਕੌਰ ਜੀ ਵੱਲੋਂ ਸਾਰਿਆ ਨੂੰ ਹਰਿਆਲੀ ਸਹੁੰ ਚੁਕਾਈ ਗਈ । ਪੰਜਾਬ ਵਿੱਚ ਚੱਲ ਰਹੇ ਦੋ ਫਸਲੀ ਚੱਕਰ ਦੇ ਪੈ ਰਹੇ ਬੁਰੇ ਪ੍ਰਭਾਵਾਂ ਦੇ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਡਾ. ਐਮ. ਐੱਸ. ਸੈਣੀ ਨੇ ਵਿਦਿਆਰਥੀਆਂ ਦੇ ਰੁਬਰੂ ਹੁੰਦਿਆ ਉਨ੍ਹਾਂ ਨੇ ਅੱਜ ਦੇ ਪੰਜਾਬ ਵਿੱਚ ਚੱਲ ਰਹੇ ਦੋ ਫਸਲੀ ਚੱਕਰ ਦੇ ਪੈ ਰਹੇ ਬੁਰੇ ਪ੍ਰਭਾਵਾਂ ਦੇ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਪੰਜਾਬ ਵਿੱਚ ਸੋਕੇ ਦੌਰਾਨ ਹੋਈ ਕਣਕ ਦੀ ਘਾਟ ਕਾਰਨ ਪੀ. ਏ. ਯੂ. ਲੁਧਿਆਣਾ ਵੱਲੋਂ ਵੱਧ ਝਾੜ ਦੇਣ ਵਾਲੀਆ ਕਿਸਮਾਂ ਕਿਸਾਨਾਂ ਨੂੰ ਲੋਂੜੀਦੇ ਪਾਣੀ, ਰਸਾਇਣਿਕ ਖਾਦਾਂ ਤੇ ਕੀੜੇਮਾਰ ਦਵਾਈਆ ਦੀ ਵਰਤੋਂ ਦੀਆ ਸਰਤਾਂ ਅਧੀਨ ਦਿੱਤੀਆ ਗਈਆ ਤੇਵੱਧ ਮੁਨਾਫੇ ਦੇ ਚੱਕਰ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਦੋ ਫਸਲੀ ਚੱਕਰ (ਜੀਰੀ ਤੇ ਕਣਕ) ਦਾ ਰੁਝਾਨ ਅਪਨਾਉਣ ਕਾਰਨ ਧਰਤੀ ਵਿੱਚ ਨਮੀ ਦੀ ਘਾਟ ਕਰਕੇ ਘੱਟ ਮੁਨਾਫੇ ਵਾਲੀਆ (ਮਾਂਹ, ਮੂੰਗੀ, ਸਰੌਂ) ਫਸਲਾਂ ਬੀਜਣ ਦੇ ਅਨੁਕੂਲ ਨਾ ਰਹੀਆ । ਰੋਜ਼ਾਨਾ ਜੀਵਨ ਸ਼ੈਲੀ ਵਿੱਚ ਪਾਣੀ ਦੀ ਹੋ ਰਹੀ ਦੁਰਵਰਤੋਂ ਵੱਧ ਪਾਣੀ ਸੋਕਣ ਵਾਲੀਆ ਫਸਲਾਂ ਕਾਰਨ ਹਰ ਸਾਲ ਪਾਣੀ ਦਾ ਪੱਧਰ ਘੱਟਣ ਕਾਰਨ ਧਰਤੀ ਦੀ ਅੰਦਰਲੀ ਤਹਿ ਖਾਲੀ ਹੋਣ ਤੇ ਸੁੰਗੜਨ ਬਹੁਤ ਸਾਰੀਆ ਸਮੱਸਿਆਵਾਂ ਦੀ ਪੈਂਦਾ ਹੋ ਸਕਦੀਆਂ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਸਾਡੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਪਾਣੀ ਦੀ ਹੋ ਰਹੀ ਦੁਰਵਰਤੋਂ ਅਤੇ ਅਜੋਕੇ ਪੰਜਾਬ ਵਿੱਚ ਆਉਣ ਵਾਲੇ ਸੰਕਟ ਤੋਂ ਅਗਾਂਹ ਕਰਦਿਆ ਕਿਹਾ ਕਿ ਸਾਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਉਪਰਾਲੇ ਕਰਨੇ ਪੈਣਗੇ ਤੇ ਚੱਲ ਰਹੇ ਦੋ ਫਸਲੀ ਚੱਕਰ ਨੂੰ ਤੋੜ ਕੇ ਹੀ ਅਸੀਂ ਨਵੇਂ ਪੰਜਾਬ ਦੀ ਸਿਰਜਣਾ ਕਰ ਸਕਦੇ ਹਾਂ । ਡਾ. ਅੱਲਾ ਰੰਗ ਨੇ ਵਿਦਿਆਰਥੀਆਂ ਨੂੰ ਫੁੱਲਾਂ ਤੋਂ ਬੀਜ ਤਿਆਰ ਕਰਕੇ ਉਨ੍ਹਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਭੇਜਣ ਅਤੇ ਉਸ ਤੋਂ ਪੈਂਦਾ ਹੋਣ ਵਾਲੀ ਆਮਦਨ ਬਾਰੇ ਜਾਗਰੂਕ ਕੀਤਾ । ਵਰਕਸ਼ਾਪ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਦਿੱਤੇ ਗਏ ਰਟੀਫਿਕੇਟ ਅਤੇ ਫੁੱਲਾਂ ਦੇ ਪੌਦੇ ਇਸ ਮੌਕੇ ਏਸ਼ੀਅਨ ਕਾਲਜ ਵਿਖੇ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਵਰਕਸ਼ਾਪ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਕਾਲਜ ਦੇ ਚੇਅਰਮੈਨ ਤਰਸੇਮ ਸੈਣੀ, ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਅਤੇ ਡਾ. ਐੱਮ. ਐੱਸ. ਸੈਣੀ ਵੱਲੋਂ ਸਰਟੀਫਿਕੇਟ ਅਤੇ ਫੁੱਲਾਂ ਦੇ ਪੌਦੇ ਦਿੱਤੇ ਗਏ । ਪ੍ਰੋਗਰਾਮ ਦੇ ਅਖੀਰ ਵਿੱਚ ਡਾ. ਪਰਮਜੀਤ ਕੌਰ ਮਾਗਟ ਵੱਲੋਂ ਇਸ ਦੋ ਰੋਜ਼ਾ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਸਮਰੱਥਨ ਤੇ ਸਹਿਯੋਗ ਦੇਣ ਵਾਲੀਆ ਸੰਸਥਾਵਾਂ, ਬੁਲਾਰਿਆ ਤੇ ਸਟਾਫ ਮੈਬਰਜ਼ ਦਾ ਧੰਨਵਾਦ ਕੀਤਾ ਗਿਆ । ਵਰਕਸ਼ਾਪ ਦੌਰਾਨ ਸਭ ਲਈ ਬੇਰਕਫਾਸਟ, ਚਾਹ ਅਤੇ ਲੰਚ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸੀ ।
Related Post
Popular News
Hot Categories
Subscribe To Our Newsletter
No spam, notifications only about new products, updates.