
ਢਿੱਲੋਂ ਫਨ ਵਰਲਡ ਵਿਖੇ,ਖੂਨਦਾਨ ਕੈਂਪ 16 ਜੁਲਾਈ ਨੂੰ : ਬਲਜਿੰਦਰ ਸਿੰਘ ਢਿੱਲੋਂ
- by Jasbeer Singh
- July 11, 2024

ਢਿੱਲੋਂ ਫਨ ਵਰਲਡ ਵਿਖੇ,ਖੂਨਦਾਨ ਕੈਂਪ 16 ਜੁਲਾਈ ਨੂੰ : ਬਲਜਿੰਦਰ ਸਿੰਘ ਢਿੱਲੋਂ ਸਨੌਰ,11 ਜੁਲਾਈ () ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਢਿੱਲੋਂ ਫਨ ਵਰਲਡ ਜੋੜੀਆਂ ਸੜਕਾਂ ਦੇਵੀਗੜ੍ਹ ਰੋਡ ਵਿਖੇ,16 ਜੁਲਾਈ ਨੂੰ ਸਮਾਂ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਕੋਈ ਵੀ ਤੰਦਰੁਸਤ ਇਨਸਾਨ ਆ ਕੇ ਖੂਨਦਾਨ ਕਰ ਸਕਦਾ ਹੈ।ਖੂਨਦਾਨੀਆਂ ਦੀ ਐਟਰੀ ਬਿਲਕੁਲ ਫਰੀ ਹੋਵੇਗੀ। ਇਸ ਸਮੇਂ ਬਲੱਡ ਬੈਕਾਂ ਵਿੱਚ ਖੂਨ ਦੀ ਭਾਰੀ ਘਾਟ ਚੱਲ ਰਹੀ ਹੈ।ਕਿਉਂਕਿ ਖੂਨਦਾਨ ਕੈਂਪ ਬਹੁਤ ਘੱਟ ਲੱਗ ਰਹੇ ਹਨ।ਉਨ੍ਹਾਂ ਆਮ ਲੋਕਾਂ ਅਤੇ ਖੂਨਦਾਨੀਆਂ ਨੂੰ ਅਪੀਲ ਕੀਤੀ ਹੈ,ਕਿ ਉਹ ਵੱਧ ਤੋਂ ਵੱਧ ਪਹੁੰਚ ਕੇ ਖੂਨਦਾਨ ਕਰਨ ਤਾਂ ਜੋ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।ਖੂਨਦਾਨ ਕਰਨ ਵਾਲਿਆਂ ਨੂੰ ਵਿਸੇਸ਼ ਤੌਰ ਤੇ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਬਲਜਿੰਦਰ ਸਿੰਘ ਢਿੱਲੋਂ,ਮੈਨੇਜਰ ਕੇਵਲ ਕ੍ਰਿਸ਼ਨ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਗੁਰਪਿੰਦਰ ਸਿੰਘ ਛੀਨਾ,,ਕਸਪਾਲ ਸਿੰਘ ਨੰਬਰਦਾਰ,ਸੰਜੀਵ ਕੁਮਾਰ ਸਨੌਰ,ਤੇਜਿੰਦਰ ਸਿੰਘ ਮੰਡੌਰ,ਦੀਦਾਰ ਸਿੰਘ ਬੋਸਰ,ਰਣਜੀਤ ਸਿੰਘ ਬੋਸਰ,ਰਜਿੰਦਰ ਸਿੰਘ ਕੋਹਲੀ,ਅਤੇ ਵਿਲੀਅਮਜੀਤ ਸਿੰਘ ਹਾਜਰ ਸੀ।