post

Jasbeer Singh

(Chief Editor)

Sports

ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿਖੇ ਹੋਈ ਅਥਲੈਟਿਕ ਮੀਟ

post-img

ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿਖੇ ਹੋਈ ਅਥਲੈਟਿਕ ਮੀਟ ਪਟਿਆਲਾ : ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਵਿਖੇ ਸਲਾਨਾ ਅਥਲੈਟਿਕ ਮੀਟ ਬੁੱਢਾ ਦਲ ਸਪੋਰਟਸ ਕੰਪਲੈਕਸ ਦੇ ਵਿਸ਼ਾਲ ਮੈਦਾਨ ਵਿੱਚ ਕਰਵਾਈ ਗਈ। ਸਕੂਲ ਦੇ ਮੁੱਖ ਸਰਪ੍ਰਸਤ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਸ਼ੁਰੂਆਤੀ ਅਸ਼ੀਰਵਾਦ ਸ਼ਬਦਾਂ ਨਾਲ ਪ੍ਰੋਗਰਾਮ ਦੀ ਅਰੰਭਤਾ ਹੋਈ । ਪ੍ਰੋਗਰਾਮ ਦੀ ਸ਼ੁਰੂਆਤ ਰਸ-ਭਿੰਨੇ ਸ਼ਬਦ ਗਾਇਨ ਨਾਲ ਕੀਤੀ ਗਈ। ਉਪਰੰਤ ਐਡਵੋਕੇਟ ਸਰਦਾਰ ਕਰਨ ਰਾਜਬੀਰ ਸਿੰਘ ਨੇ ਸਕੂਲ ਦਾ ਝੰਡਾ ਲਹਿਰਾ ਕੇ ਅਤੇ ਮਸ਼ਾਲ ਜਗਾ ਕੇ ਰਸਮੀ ਤੌਰ ਤੇ ਅਥਲੈਟਿਕ ਮੀਟ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ । ਮਾਰਚ ਪਾਸਟ ਦੀ ਅਗਵਾਈ ਸਪੋਰਟਸ ਕੈਪਟਨ/ਹੈੱਡ ਬੁਆਏ ਨੇ ਕੀਤੀ ਉਪਰੰਤ ਹਾਊਸ ਪ੍ਰੀਫੈਕਟਸ ਨੇ ਬੈਂਡ ਦਲ ਨਾਲ ਆਪਣੇ-ਆਪਣੇ ਹਾਊਸ ਦੇ ਝੰਡੇ ਲਹਿਰਾਉਂਦਿਆਂ ਪ੍ਰੋਗਰਾਮ ਦੀ ਰੌਣਕ ਵਧਾਈ। ਦਿਨ ਭਰ ਆਯੋਜਿਤ ਰੋਮਾਂਚਕ ਐਥਲੈਟਿਕ ਮੁਕਾਬਲਿਆਂ ਦੀ ਲੜੀ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸਾਰੇ ਖਿਡਾਰੀਆਂ ਨੇ ਸੱਚੀ ਖੇਡ ਭਾਵਨਾ ਅਤੇ ਸਹਿਯੋਗ ਨਾਲ ਖੇਡਣ ਦੀ ਸਹੁੰ ਚੁੱਕੀ। ਮਾਰਚ ਪਾਸਟ ਤੋਂ ਬਾਅਦ ਚਾਰ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਨੇ 50 ਮੀਟਰ ਤੋਂ 600 ਮੀਟਰ ਦੀ ਦੌੜ ਤੋਂ ਇਲਾਵਾ ਰਿਲੇਅ ਦੌੜ, ਸ਼ਾਟ ਪੁਟ, ਲੰਬੀ ਅਤੇ ਉੱਚੀ ਛਾਲ ਵਰਗੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜੂਨੀਅਰ ਵਿੰਗ ਦੇ ਬੱਚਿਆਂ ਨੇ ਵੀ ਮਜ਼ੇਦਾਰ ਖੇਡਾਂ ਵਿੱਚ ਭਾਗ ਲਿਆ । ਪ੍ਰੋਗਰਾਮ ਵਿਚ ਬੈਸਟ ਮਾਰਚ ਪਾਸਟ (ਬਾਬਾ ਜੁਝਾਰ ਸਿੰਘ ਜੀ ਹਾਊਸ) ਅਤੇ ਸਰਵੋਤਮ ਹਾਊਸ (ਬਾਬਾ ਜ਼ੋਰਾਵਰ ਸਿੰਘ ਜੀ ਹਾਊਸ) ਵੱਖ-ਵੱਖ ਜਮਾਤਾਂ ਦੇ ਸਰਵੋਤਮ ਦੈੜਾਕ ਅਮਨਦੀਪ ਸਿੰਘ ਗਿੱਲ, ਕ੍ਰਿਸ਼ਨਾ ਅਤੇ ਸਰਵੋਤਮ ਮਹਿਲਾ ਦੌੜਾਕ ਹਰਸ਼ਿਤਾ, ਗੁਰਕੰਵਲ ਕੌਰ ਬੱਚਿਆਂ ਨੂੰ ਐਡਵੋਕੇਟ ਸਰਦਾਰ ਕਰਨ ਰਾਜਬੀਰ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਵੱਲੋਂ ਵਿਸ਼ੇਸ਼ ਟਰਾਫੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਸੀਨੀਅਰ ਵਿੰਗ ਦੇ ਵਿਦਿਆਰਥੀਆਂ ਦੁਆਰਾ ਪਾਇਆ ਗਿਆ ਭੰਗੜਾ ਅਤੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਰੱਸਾ ਕੱਸੀ ਦਾ ਪ੍ਰਦਰਸ਼ਨ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਿਹਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ ।

Related Post