
ਮੰਦਰ ਤੇ ਹਮਲਾ ਜਸਟਿਨ ਟੂਡੋ ਦੇਣ ਅਸਤੀਫਾ ਹਿੰਦੂ ਤਖਤ ਮੁਖੀ (ਭਾਰਤ) ਬ੍ਰਹਮਾ ਨੰਦਗਿਰੀ ਜੀ ਮਹਾਰਾਜ .......
- by Jasbeer Singh
- November 4, 2024
 (44)-1730720116.jpg)
ਮੰਦਰ ਤੇ ਹਮਲਾ ਜਸਟਿਨ ਟੂਡੋ ਦੇਣ ਅਸਤੀਫਾ ਹਿੰਦੂ ਤਖਤ ਮੁਖੀ (ਭਾਰਤ) ਬ੍ਰਹਮਾ ਨੰਦਗਿਰੀ ਜੀ ਮਹਾਰਾਜ ਪਟਿਆਲਾ : ਅੱਜ ਹਿੰਦੂ ਤਖਤ ਮੁਖੀ ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਮੁੱਖ ਦਫਤਰ ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ ਜੀ ਨੇ ਬਰਮਟਨ ਕਨੇਡਾ ਵਿਖੇ ਹਿੰਦੂ ਮੰਦਰ ਤੇ ਖਾਲਸਤਾਨੀ ਅੱਤਵਾਦੀਆਂ ਅਤੇ ਵੱਖਵਾਦੀਆਂ ਵੱਲੋਂ ਕੀਤੇ ਗਏ ਹਮਲੇ ਕਾਰਨ ਇੱਕ ਐਮਰਜੈਂਸੀ ਮੀਟਿੰਗ ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ ਵਿਖੇ ਸੱਦੀ, ਜਿਸ ਵਿੱਚ ਸ਼੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀ. ਐਸ. ਪੀ. ਕੌਮੀ ਸੀਨੀਅਰ ਮੀਤ ਪ੍ਰਧਾਨ ਸ੍ਰੀ ਹਿੰਦੂ ਤਖਤ, ਐਡਵੋਕੇਟ ਸ੍ਰੀ ਅਮਨ ਗਰਗ ਕੌਮੀ ਜਨਰਲ ਸੈਕਟਰੀ, ਸ੍ਰੀ ਅਜੇ ਕੁਮਾਰ ਸ਼ਰਮਾ ਚੇਅਰਮੈਨ ਪੰਜਾਬ, ਸ੍ਰੀ ਇਸ਼ਵਰ ਚੰਦ ਸ਼ਰਮਾ ਜਨਲ ਸੈਕਟਰੀ ਪੰਜਾਬ ਤੋਂ ਇਲਾਵਾ ਹੋਰ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਮੀਟਿੰਗ ਤੋਂ ਬਾਅਦ ਸ੍ਰੀ ਹਿੰਦੂ ਤਖਤ ਮੁਖੀ ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਐਤਵਾਰ ਨੂੰ ਬਰਮਟਨ ਕਨੇਡਾ ਵਿਖੇ ਖਾਲਿਸਤਾਨੀ ਅੱਤਵਾਦੀਆਂ ਅਤੇ ਵੱਖਵਾਦੀਆਂ ਨੇ ਹਿੰਦੂ ਮੰਦਰ ਤੇ ਹਮਲਾ ਕਰਕੇ ਹਿੰਦੂ ਭਾਰਤ ਵੰਸ਼ੀ ਭਗਤਾਂ ਦੀ ਕੁੱਟਮਾਰ ਕੀਤੀ ਹੈ ਅਤੇ ਮੰਦਰ ਦਾ ਨਿਰਾਦਰ ਕੀਤਾ ਹੈ । ਜਸਟਿਨ ਟਰੂਡੋ ਅਤੇ ਉਹਨਾਂ ਦੀ ਸਰਕਾਰ ਕਨੇਡਾ ਵਿੱਚ ਰਹਿ ਰਹੇ ਹਿੰਦੂਆਂ ਦੀ ਸੁਰੱਖਿਆ ਕਰਨ ਵਿੱਚ ਫੇਲ ਸਾਬਤ ਹੋਈ ਹੈ। ਇਸ ਦੇ ਉਲਟ ਜਸਟਿਨ ਟੂਡੋ ਅਤੇ ਉਨਾਂ ਦੀ ਸਰਕਾਰ ਨੇ ਖਾਲਿਸਤਾਨੀ ਅੱਤਵਾਦੀਆਂ ਅਤੇ ਵੱਖਵਾਦੀਆਂ ਨੂੰ ਪਨਾਹ ਦੇ ਕੇ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਹੈ ਤੇ ਹੁਣ ਉਹ ਖਾਲਿਸਤਾਨੀ ਅੱਤਵਾਦੀਆਂ ਤੇ ਵੱਖਵਾਦੀਆਂ ਨੂੰ ਹੋਰ ਪਨਪਣ ਲਈ ਸ਼ਹਿ ਦੇ ਰਹੇ ਹਨ। ਇਸ ਕਰਕੇ ਪ੍ਰਧਾਨ ਮੰਤਰੀ ਕਨੇਡਾ ਜਸਟਿਨ ਟਰੂਡੋ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ । ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਹਿੰਦੂ ਤਖਤ ਮੁਖੀ (ਭਾਰਤ) ਮੁੱਖ ਦਫਤਰ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਨੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੋਂ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਤੋਂ ਕਨੇਡਾ ਵਿੱਚ ਹਿੰਦੂ ਮੰਦਰ ਤੇ ਖਾਲਿਸਤਾਨੀਆਂ ਵੱਲੋਂ ਕੀਤੇ ਗਏ ਹਮਲੇ ਸਬੰਧੀ ਕਨੇਡਾ ਸਰਕਾਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.