

ਝਗੜਾ ਸੁਲਝਾਉਣ ਗਏ ਐਸਐਚਓ 'ਤੇ ਹਮਲਾ ਅੰਮ੍ਰਿਤਸਰ, 3 ਅਗਸਤ : ਵੇਰਕਾ ਥਾਣੇ ਦੀ ਐਸਐਚਓ ਅਮਨਜੋਤ ਕੌਰ ’ਤੇ ਸ਼ੁੱਕਰਵਾਰ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਦੋ ਗੁੱਟਾਂ ਦੇ ਝਗੜੇ ਨੂੰ ਸੁਲਝਾਉਣ ਆਈ ਮਹਿਲਾ ਥਾਣਾ ਇੰਚਾਰਜ 'ਤੇ ਤਲਵਾਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਫਿਲਹਾਲ ਉਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪਿੰਡ ਮੁੰਢਲ ਵਿੱਚ ਦੋ ਗੁੱਟਾਂ ਵਿੱਚ ਲੜਾਈ ਚੱਲ ਰਹੀ ਸੀ, ਦੂਜੇ ਪਾਸੇ ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।