
ਪਹਿਲਗਾਮ ਵਿੱਚ ਸੈਲਾਨੀਆਂ ਉੱਤੇ ਹੋਇਆ ਹਮਲਾ ਬੇਹਦ ਨਿੰਦਣਯੋਗ : ਹਰਦਿਆਲ ਕੰਬੋਜ
- by Jasbeer Singh
- April 24, 2025

ਪਹਿਲਗਾਮ ਵਿੱਚ ਸੈਲਾਨੀਆਂ ਉੱਤੇ ਹੋਇਆ ਹਮਲਾ ਬੇਹਦ ਨਿੰਦਣਯੋਗ : ਹਰਦਿਆਲ ਕੰਬੋਜ - ਸਾਨੂੰ ਉਮੀਦ ਭਾਰਤ ਸਰਕਾਰ ਦੇਵੇਗੀ ਢੁਕਵਾਂ ਜਵਾਬ ਪਟਿਆਲਾ, 24 ਅਪ੍ਰੈਲ : ਕੱਲ੍ਹ ਜੰਮੂ-ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ, ਜਿਸ ਵਿੱਚ ਅੱਤਵਾਦੀਆਂ ਨੇ ਲਗਭਗ 27 ਲੋਕਾਂ ਦੇ ਨਾਮ ਪੁੱਛ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪੂਰਾ ਦੇਸ਼ ਸਦਮੇ ਵਿੱਚ ਹੈ ਅਤੇ ਹਰ ਪਾਸੇ ਤੋਂ ਇੱਕੋ ਆਵਾਜ਼ ਆ ਰਹੀ ਹੈ। ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਰਾਜਪੁਰਾ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਉਨਾ ਕਿਹਾ ਕਿ ਮੈਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਵਿਦੇਸ਼ੀ ਦੌਰਾ ਛੱਡ ਕੇ ਤੁਰੰਤ ਭਾਰਤ ਪਹੁੰਚ ਗਏ ਹਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉੱਥੇ ਪਹੁੰਚੇ ਹੋਏ ਹਨ ਤੇ ਪਰਿਵਾਰਾਂ ਨਾਲ ਮਿਲ ਕੇ ਦੁੱਖ ਸਾਂਝਾ ਕਰ ਰਹੇ ਹਨ। ਸਾਨੂੰ ਉਮੀਦ ਹੈ ਕਿ ਭਾਰਤ ਸਰਕਾਰ ਇਨ੍ਹਾਂ ਅੱਤਵਾਦੀਆਂ ਨੂੰ ਢੁਕਵਾਂ ਜਵਾਬ ਦੇਵੇਗੀ ਤੇ ਇਸਦੇ ਦੁਸ਼ਮਣਾਂ ’ਤੇ ਅਤੰਕੀਆਂ ਨੂੰ ਲੱਭ ਕੇ ਉਨਾਂ ਉੱਤੇ ਕੰਮ ਦੀ ਕਾਰਵਾਈ ਜਰੂਰ ਕੀਤੀ ਜਾਵੇ ਤੇ ਉਨਾਂ ਵਿਛੜੀ ਹੋਈ ਰੂਹਾਂ ਨੂੰ ਇਨਸਾਫ ਮਿਲੇਗਾ। ਸਨੌਰ ਬੱਸ ਅੱਡੇ ਵਿਖੇ ਪਾਕਿਸਤਾਨ ਤੇ ਅੱਤਵਾਦ ਮੁਰਦਾਬਾਦ ਦੇ ਲਗਾਏ ਨਾਅਰੇ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਫੂਕਿਆ ਪੁੱਤਲਾ ਪਟਿਆਲਾ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਬੀਤੇ ਦਿਨੀ ਹੋਏ ਹਮਲੇ ਵਿੱਚ 26 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਬਹੁਗਿਣਤੀ ਸੈਲਾਨੀ ਦੱਸੇ ਜਾਂਦੇ ਹਨ। ਇਸ ਹਮਲੇ ਦੀ ਅੱਜ ਮੈਂਨ ਬਸ ਸਟੈਂਡ ਸਨੌਰ ਵਿਚ ਪਾਰਟੀ ਬਾਜੀ ਤੋ ਉਪਰ ਉਠ ਕੇ ਪਾਕਿਸਤਾਨ ਮੁਰਦਾਬਾਦ - ਆਤੰਕਬਾਦ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਇਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਇਸ ਹਮਲੇ ਦੀ ਨਿੰਦਾ ਕੀਤੀ । ਇਸ ਮੌਕੇ ਜਿਲ੍ਹਾ ਪ੍ਰਧਾਨ ਭਾਜਪਾ ਪਟਿਆਲਾ ਉਤਰੀ ਦੇ ਜਸਪਾਲ ਸਿੰਘ ਗੰਗਰੋਲੀ ਅਤੇ ਹਰਦੀਪ ਸਿੰਘ ਕੰਬੋਜ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪਾਕਿਸਤਾਨ ਅਧਾਰਿਤ ਪਾਬੰਦੀਸ਼ੁਦਾ ਦਹਿਸ਼ਤੀ ਸਮੂਹ ਲਸ਼ਕਰ-ਏ-ਤਇਬਾ ਨਾਲ ਸਬੰਧਤ ਸਮੂਹ ਦਿ ਰਜ਼ਿਸਟੈਂਸ ਫਰੰਟ (“R6) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ । ਉਹਨਾਂ ਦੱਸਿਆ ਕਿ ਅਧਿਕਾਰੀਆਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਅਤਿਵਾਦੀ ਸਮੂਹ ਜੰਮੂ ਦੇ ਕਿਸ਼ਤਵਾੜ ਤੋਂ ਪਾਰ ਹੋ ਕੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਰਾਹੀਂ ਬੈਸਰਨ ਪਹੁੰਚਿਆ ਹੋਵੇ । ਜਸਪਾਲ ਗਗਰੋਲੀ ਨੇ ਕਿਹਾ ਕਿ ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ । ਉਨ੍ਹਾਂ ਅਰਦਾਸ ਕੀਤੀ ਕਿ ਦੁਨੀਆ ਵਿਚ ਕਿਤੇ ਵੀ ਅਜਿਹਾ ਅਣ-ਮਨੁੱਖੀ ਕਾਰਾ ਨਾ ਵਾਪਰੇ ਅਤੇ ਦੇਸ਼ ਦੁਨੀਆ ਅੰਦਰ ਅਮਨ ਸ਼ਾਂਤੀ ਬਣੀ ਰਹੇ । ਇਸ ਮੌਕੇ ਜਥੇਦਾਰ ਕ੍ਰਿਸ਼ਨ ਸਿੰਘ ਸਨੌਰ, ਅੰਕੁਰ ਸਿੰਗਲਾ, ਨੀਰਜ ਗਰਗ, ਮਨੋਹਰ ਲਾਲ, ਹਰਦੀਪ ਸਿੰਘ, ਅੰਕੁਰ ਸਿੰਗਲਾ ਸੀਨੀਅਰ ਭਾਜਪਾ ਆਗੂ,ਸੁਖਵਿੰਦਰ ਸਿੰਘ ਬਿੰਦਰ, ਡਾ. ਸ਼ੰਕਰ ਦਾਸ ਤੇ ਹੋਰ ਕਈ ਮੌਜੂਦ ਹਨ । ਸੈਲਾਨੀਆਂ ’ਤੇ ਹੋਏ ਹਮਲੇ ਦੀ ਕੀਤੀ ਤਿੱਖੀ ਨਿੰਦਾ : ਬਲਜਿੰਦਰ ਢਿੱਲੋਂ ਪਟਿਆਲਾ : ਉੱਘੇ ਸਮਾਜ ਸੇਵੀ ਤੇ ਆਪ ਸੀਨੀਅਰ ਆਗੂ ਬਲਜਿੰਦਰ ਸਿੰਘ ਢਿੱਲੋਂ ਨੇ ਅੱਜ ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਸੈਲਾਨੀਆਂ ’ਤੇ ਹੋਏ ਅੱਤਵਾਦੀ ਹਮਲੇ ਦੀ ਤਿੱਖੀ ਨਿੰਦਾ ਕੀਤੀ ਹੈ । ਉਨਾਂ ਕਿਹਾ ਕਿ ਇਹ ਹਮਲਾ ਨਿਹੱਥੇ ਮਾਸੂਮਾਂ ਤੇ ਨਹੀਂ ਸਗੋਂ ਸਮੁੱਚੀ ਮਨੁੱਖਤਾ ਤੇ ਹੋਇਆ ਵੱਡਾ ਹਮਲਾ ਹੈ । ਉਨਾ ਕਿਹਾ ਕਿ ਦਿਲਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿਚ ਜਾਨ ਗਵਉਣ ਵਾਲੇ ਸੈਲਾਨੀਆਂ ਦੇ ਪਰਿਵਾਰਾਂ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ ਹਾਂ ਤੇ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਦੋਸ਼ੀਆਂ ਖਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਨ੍ਹਾਂ ਨੇ ਉਨ੍ਹਾਂ ਦੀ ਆਤਮਾ ਸ਼ਾਨਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ । ਪਹਿਲਗਾਮ ’ਚ ਮਾਸੂਮ ਸੈਲਾਨੀਆਂ ਦੇ ਕਤਲ ਇਕ ਘਿਨਾਉਣਾ ਅਪਰਾਧ : ਜਾਗਦੇ ਰਹੋ ਪਟਿਆਲਾ : ਜਨ ਜਨਵਾਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਕਿ ਪਹਿਲਗਾਮ ਵਿਚ ਮਾਸੂਮ ਨਾਗਰਿਕਾਂ ਅਤੇ ਸੈਲਾਨੀਆਂ ਤੇ ਹੋਏ ਘਿਨਾਉਣੇ ਹਮਲੇ ਦੀ ਸਖਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ । ਜਾਗਦੇ ਰਹੋ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਹਾਲਾਤ ਨੂੰ ਸੁਖਾਵਾਂ ਬਣਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਅੱਤਵਾਦ ਨੂੰ ਕੁਚਲਣ ਲਈ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ।