post

Admin

(Chief Editor)

Crime

ਫਗਵਾੜਾ ਵਿਖੇ ਪੁਰਾਣੀ ਰੰਜਸ਼ ਦੇ ਚਲਦਿਆਂ ਹਮਲਾਵਰਾਂ ਨੇ ਕੀਤਾ ਘਰ 'ਤੇ ਹਮਲਾ

post-img

ਫਗਵਾੜਾ ਵਿਖੇ ਪੁਰਾਣੀ ਰੰਜਸ਼ ਦੇ ਚਲਦਿਆਂ ਹਮਲਾਵਰਾਂ ਨੇ ਕੀਤਾ ਘਰ 'ਤੇ ਹਮਲਾ

ਫਗਵਾੜਾ, 29 ਜੂਨ 2026 : ਪੰਜਾਬ ਦੇ ਸ਼ਹਿਰ ਫਗਵਾੜਾ (Phagwara) ਵਿਖੇ ਪੁਰਾਣੀ ਰੰਜਸ ਦੇ ਚਲਦਿਆਂ ਕੁੱਝ ਬਦਮਾਸ਼ਾਂ ਵਲੋਂ ਘਰ 'ਤੇ ਤੇਜਧਾਰ ਹਥਿਆਰਾਂ (Sharp weapons) ਨਾਲ ਹਮਲਾ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਹਮਲੇ ਦੌਰਾਨ ਹੋ ਗਏ ਤਿੰਨ ਜਣੇ ਜਖਮੀ

ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਵਿਖੇ ਜੋ ਬੀਤੀ ਰਾਤ ਕੁੱਝ ਅਣਪਛਾਤੇ ਹਮਲਾਵਰਾਂ (Unknown attackers) ਵਲੋਂ ਇਕ ਘਰ ਤੇ ਤੇਜਧਾਰ ਹਥਿਆਰਾਂ ਅਤੇ ਇੱਟਾਂ ਰੋੜਿਆਂ ਨਾਲ ਹਮਲਾ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਚਲਦਿਆਂ ਘਰ ਵਿਚ ਮੌਜੂਦ ਤਿੰਨ ਵਿਅਕਤੀ ਬੁਰੀ ਤਰ੍ਹਾਂ ਜਖਮੀ (Injured) ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਦੱਸਣਯੋਗ ਹੈ ਕਿ ਉਕਤ ਹਮਲੇ ਦੀ ਪੂਰੀ ਘਟਨਾ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ । ਪੀੜਤ ਪਰਿਵਾਰ ਨੇ ਪੁਲਿਸ ਸਟੇਸ਼ਨ ਵਿੱਚ ਸਿ਼ਕਾਇਤ ਦਰਜ ਕਰਵਾਈ ਹੈ ਅਤੇ ਕਾਰਵਾਈ ਦੀ ਬੇਨਤੀ ਕੀਤੀ ਹੈ ।

ਘਰ ਦੇ ਮਾਲਕ ਤੇ ਘਟਨਾ ਦੇ ਪੀੜ੍ਹਤ ਵਿਅਕਤੀ ਨੇ ਕੀ ਜਾਣਕਾਰੀ ਦਿੱਤੀ

ਪੀੜਤ ਗੁਰਨਾਮ ਸਿੰਘ (Victim Gurnam Singh) ਨੇ ਦੱਸਿਆ ਕਿ ਉਸਦੇ ਭਰਾ ਦੇ ਪੋਤੇ ਨੇ ਪੁਰਾਣੀ ਰੰਜਸ਼ ਕਾਰਨ ਘਰ `ਤੇ ਹਮਲਾ ਕੀਤਾ ਸੀ । ਉਸਨੇ ਦੱਸਿਆ ਕਿ ਉਸ `ਤੇ ਦੋ ਦਿਨ ਪਹਿਲਾਂ ਹਮਲਾ ਹੋਇਆ ਸੀ, ਜਿਸਦੀ ਸਿਕਾਇਤ ਵੀ ਉਸਨੇ ਪੁਲਸ ਕੋਲ ਦਰਜ ਕਰਵਾਈ ਸੀ । ਉਸਨੇ ਦੱਸਿਆ ਕਿ ਉਸਦੇ ਭਰਾ ਦਾ ਪੋਤਾ ਕੁਝ ਸਮੇਂ ਤੋਂ ਰੰਜਸ਼ ਕਾਰਨ ਉਸਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਤੇ ਬੀਤੀ ਰਾਤ ਉਨ੍ਹਾਂ ਨੇ ਹੋਰ ਬਦਮਾਸ਼ਾਂ ਨਾਲ ਮਿਲ ਕੇ ਰਾਤ 9 ਵਜੇ ਦੇ ਕਰੀਬ ਤੇਜ਼ਧਾਰ ਹਥਿਆਰਾਂ ਨਾਲ ਘਰ `ਤੇ ਹਮਲਾ ਕਰ ਦਿੱਤਾ ।

ਹਮਲਾਵਰ ਦੀ ਇਕ ਇਕ ਹਰਕਤ ਹੋ ਗਈ ਹੈ ਕੈਮਰੇ ਵਿਚ ਕੈਦ

ਸੀ. ਸੀ. ਟੀ. ਵੀ. ਫੁਟੇਜ (CCTV footage) ਵਿੱਚ ਨਕਾਬਪੋਸ਼ ਬਦਮਾਸ਼ ਘਰ `ਤੇ ਹਮਲਾ ਕਰਦੇ ਅਤੇ ਫਿਰ ਆਪਣੇ ਮੋਬਾਈਲ ਫੋਨਾਂ `ਤੇ ਹਮਲੇ ਦੀ ਵੀਡੀਓ ਬਣਾਉਂਦੇ ਦਿਖਾਈ ਦੇ ਰਹੇ ਹਨ । ਵੀਡੀਓ ਦੌਰਾਨ ਉਹ ਦੂਜੀ ਧਿਰ ਨੂੰ ਧਮਕੀ ਦਿੰਦੇ ਦਿਖਾਈ ਦੇ ਰਹੇ ਹਨ । ਪਰਿਵਾਰ ਨੇ ਹਮਲੇ ਬਾਰੇ ਸਬੰਧਤ ਪੁਲਸ ਸਟੇਸ਼ਨ ਵਿੱਚ ਸਿ਼ਕਾਇਤ ਦਰਜ ਕਰਵਾਈ ਹੈ । ਉਨ੍ਹਾਂ ਪੁਲਸ ਨੂੰ ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਕਰਨ ਅਤੇ ਉਨ੍ਹਾਂ ਲਈ ਇਨਸਾਫ਼ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ।

Related Post

Instagram