ਸਤਵੰਤ ਸਿੰਘ ਸੋਖਲ (ਸੰਤ ਰਾਮ) ਬਣੇ ਸਰਬਸੰਮਤੀ ਨਾਲ ਪ੍ਰਜਾਪਤ ਸਭਾ ਨਾਭਾ ਦੇ ਪ੍ਰਧਾਨ-
- by Admin
- June 16, 2025
ਸਤਵੰਤ ਸਿੰਘ ਸੋਖਲ (ਸੰਤ ਰਾਮ) ਬਣੇ ਸਰਬਸੰਮਤੀ ਨਾਲ ਪ੍ਰਜਾਪਤ ਸਭਾ ਨਾਭਾ ਦੇ ਪ੍ਰਧਾਨ- ਗੁਰਜੀਤ ਸਿੰਘ ਰਵੀ ਚੁਣੇ ਯੂਥਵਿੰਗ ਦੇ ਪ੍ਰਧਾਨ- ਨਾਭਾ 16 ਜੂਨ : ਪ੍ਰਜਾਪਤ ਸਭਾ ਨਾਭਾ ਦੀ ਭਾਈ ਬੁੱਧੂਸਾਹ ਕਮਿਊਨਿਟੀ ਹਾਲ ਮਾਡਰਨ ਸਿਟੀ ਸਰੈਣਦਾਸ ਨਾਭਾ ਵਿਖੇ ਸਮੂਹ ਬਰਾਦਰੀ ਦੀ ਮੀਟਿੰਗ ਹੋਈ।ਇਸ ਵਿੱਚ ਮੋਜੂਦਾ ਕਮੇਟੀ ਦੀ ਟਰਮ ਪੂਰੀ ਹੋਣ ਕਾਰਨ ਨਵੇ ਨੁਮਾਇੰਦਿਆ ਅਤੇ ਪ੍ਰਧਾਨ ਦੀ ਚੋਣ ਕੀਤੀ ਗਈ।ਇਸ ਮੀਟਿੰਗ ਵਿੱਚ ਪ੍ਰਜਾਪਤ ਸਮਾਜ ਦੇ ਸਮੂਹ ਮੈਂਬਰ ਅਤੇ ਬਰਾਦਰੀ ਨਾਲ ਸਬੰਧਤ ਪਤਵੰਤੇ ਸੱਜਣ ਹਾਜ਼ਰ ਸਨ।ਸਾਰੇ ਪਹੁੰਚੇ ਸੱਜਣਾ ਅਤੇ ਮੈਬਰਾਂ ਨੇ ਸਤਵੰਤ ਸਿੰਘ ਸੰਤ ਰਾਮ ਨੂੰ ਸਰਬਸੰਮਤੀ ਨਾਲ ਪ੍ਰਜਾਪਤ ਸਭਾ ਨਾਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਤਵੰਤ ਸਿੰਘ ਸੰਤ ਰਾਮ ਇਸ ਸਭਾ ਦੇ ਫਾਉਡਰ ਮੈਬਰ ਵੀ ਹਨ ਅਤੇ ਉਹਨਾਂ ਵੱਲੋ ਪਰਜਾਪਤ ਸਮਾਜ ਦੀ ਭਲਾਈ ਲਈ ਹਰ ਸਮੇ ਮੂਹਰਲੀ ਕਤਾਰ ਵਿੱਚ ਰਹਿ ਕੇ ਸੇਵਾ ਕਰ ਰਹੇ ਹਨ ਅਤੇ ਹਮੇਸ਼ਾ ਲੋਕਾ ਦੇ ਦੁੱਖ ਸੁੱਖ ਵਿੱਚ ਵਿਚਰਨ ਵਾਲੇ ਨੇਕ ਇਨਸਾਨ ਹਨ। ਉਹਨਾਂ ਦੀਆ ਸੇਵਾਵਾਂ ਨੂੰ ਦੇਖ ਦੇ ਹੋਏ ਪ੍ਰਜਾਪਤ ਸਮਾਜ ਵੱਲੋ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਹੈ।ਉਹਨਾਂ ਵੱਲੋਂ ਵੀ ਸਮਾਜ ਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹ ਪ੍ਰਜਾਪਤ ਸਮਾਜ ਨੂੰ ਆ ਰਹੀਆ ਸਮੱਸਿਆ ਦਾ ਹੱਲ ਸਰਕਾਰ ਦੇ ਨੁਮਾਇੰਦਿਆ ਨੂੰ ਮਿਲ ਕੇ ਕਰਵਾਇਆ ਜਾਵੇਗਾ ਅਤੇ ਸਾਡੇ ਸਮਾਜ ਦੇ ਸਿਰਕੱਢ ਆਗੂ ਭਾਈ ਬਲਜੀਤ ਸਿੰਘ ਮੱਖਣ ਟੋਡਰਵਾਲ ਜੋ ਕਿ ਪਿਛਲੇ ਸਮੇ ਸਾਨੂੰ ਵਿਛੋੜਾ ਦੇ ਗਏ ਸਨ ਉਹਨਾਂ ਵੱਲੋ ਸਾਡੇ ਸਮਾਜ ਲਈ ਬਹੁਤ ਅਹਿਮ ਰੋਲ ਨਿਭਾਇਆ ਗਿਆ ਹੈ ਜਿਸ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਅਤੇ ਨਾਲ ਹੀ ਸਾਡੇ ਸਮਾਜ ਦੇ ਨੋਜਵਾਨਾਂ ਨੂੰ ਵੀ ਨਾਲ ਜੋੜਨ ਲਈ ਯੂਥ ਵਿੰਗ ਬਣਾਇਆ ਗਿਆ ਸ੍ਰ:ਗੁਰਜੀਤ ਸਿੰਘ ਰਵੀ ਨੂੰ ਯੂਥਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪ੍ਰਜਾਪਤ ਸਭਾ ਦੇ ਮੋਜੂਦਾ ਪ੍ਰਧਾਨ ਸ੍ਰ ਜਸਕੀਰਤ ਸਿੰਘ ਸਪੁੱਤਰ ਭਾਈ ਬਲਜੀਤ ਸਿੰਘ ਮੱਖਣ ਟੋਡਰਵਾਲ ਵੱਲੋ ਕੀਤੇ ਕੰਮਾਂ ਦੀ ਵੀ ਸਲਾਘਾ ਕੀਤੀ ਗਈ ਅਤੇ ਜਸਕੀਰਤ ਸਿੰਘ ਨੂੰ ਸਭਾ ਦਾ ਮੀਤ ਪ੍ਰਧਾਨ ਬਣਾਇਆ ਗਿਆ। ਅਤੇ ਨਾਲ ਹੀ ਬਾਕੀ ਦੀ ਪੁਰਾਣੀ ਕਮੇਟੀ ਦੇ ਮੈਂਬਰ ਉਸੇ ਤਰਾਂ ਸਭਾ ਵਿੱਚ ਕੰਮ ਕਰਨਗੇ।ਇਸ ਸਮੇ ਪ੍ਰਜਾਪਤ ਸਮਾਜ ਦੇ ਸਿਰ ਕੱਢ ਆਗੂ ਸ੍ਰ ਕੁਲਵਿੰਦਰ ਸਿੰਘ ਸੂਕਾ ਸਾਬਕਾ ਐਮ ਸੀ,ਵੇਦ ਚੰਦ ਮੰਡੌਰ ਵਾਇਸ ਚੇਅਰਮੈਨ ਪ੍ਰਜਾਪਤ ਸਭਾ ਪੰਜਾਬ, ਥਾਣੇਦਾਰ ਨਿਰਮਲ ਸਿੰਘ ਹੀਰਾ ਮਹਿਲ,ਹਰਬੰਸ ਸਿੰਘ ਹਰੀਦਾਸ ਕਲੋਨੀ,ਬਲਜੀਤ ਸਿੰਘ ਰਾਜਗੜ੍ਹ, ਬਲਜੀਤ ਸਿੰਘ ਫੋਜੀ,ਰਾਜ ਕੁਮਾਰ ਭੱਟਾ ਵਾਲਾ ਮੁਹੱਲਾਂ,ਜਗਦੇਵ ਸਿੰਘ ਸੂਬੇਦਾਰ,ਅਮਰੀਕ ਸਿੰਘ ਮੱਲੇਵਾਲ, ਮਾਸਟਰ ਜਰਨੈਲ ਸਿੰਘ, ਗੁਰਜੰਟ ਸਿੰਘ ਤੱਗੜ,ਜਰਨੈਲ ਸਿੰਘ ਲੱਛਮਣ ਨਗਰ,ਕਰਨੈਲ ਸਿੰਘ ਸਫੀਪੁਰ ਅਤੇ ਸਮੂਹ ਪਰਜਾਪਤ ਸਮਾਜ ਹਾਜਰ ਸਨ।
