

ਅਵੀਰਲ ਉਰਫ਼ ਡੁੱਗੂ ਭਾਖੜਾ ਨਹਿਰ ਵਿਚ ਰੁੜ ਕੇ ਹੋਇਆ ਲਾਪਤਾ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੀ ਵਿਰਕ ਕਾਲੋਨੀ ਦੀ ਗਲੀ ਨੰਬਰ 7 ’ਚ ਨਾਨਕੇ ਘਰ ਰਹਿੰਦਾ 12 ਸਾਲਾ ਬੱਚਾ ਅਵੀਰਲ ਉਰਫ ਡੁੱਗੂ ਬੀਤੀ 4 ਅਗਸਤ ਨੂੰ ਭਾਖੜਾ ਨਹਿਰ ਵਿਚ ਰੁੜ ਕੇ ਲਾਪਤਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਹੋਏ ਬੱਚੇ ਦੇ ਮਾਮਾ ਸਵਤੰਤਰ ਕੁਮਾਰ ਨੇ ਦੱਸਿਆ ਕਿ ਉਸ ਦੇ ਬੇਟੇ ਨਾਲ ਘਰੋਂ ਗਿਆ ਡੁੱਗੂ ਧਾਮੋਮਾਜਰਾ ਕੋਲੋਂ ਲੰਘਦੀ ਭਾਖੜਾ ਨਹਿਰ ’ਚ ਰੁੜ ਗਿਆ, ਜੋ 5 ਦਿਨ ਬੀਤ ਜਾਣ ਉਪਰੰਤ ਵੀ ਨਹੀਂ ਮਿਲਿਆ। ਸਵਤੰਤਰ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਸ ਦਾ ਭਾਣਜਾ ਡੁੱਗੂ ਕਿਸੇ ਵੀ ਹਾਲਤ ’ਚ ਮਿਲ ਜਾਂਦਾ ਹੈ ਤਾਂ ਉਸ ਨੂੰ ਦੱਸਿਆ ਜਾਵੇ।