post

Jasbeer Singh

(Chief Editor)

Patiala News

ਹਾਦਸਿਆਂ, ਫ਼ਸਟ ਏਡ ਅਤੇ ਸਾਈਬਰ ਅਪਰਾਧਾਂ ਬਾਰੇ ਜਾਗਰੂਕਤਾ ਜ਼ਰੂਰੀ : ਫੈਕਟਰੀ ਮੈਨੇਜਰ ਗਰਗ

post-img

ਹਾਦਸਿਆਂ, ਫ਼ਸਟ ਏਡ ਅਤੇ ਸਾਈਬਰ ਅਪਰਾਧਾਂ ਬਾਰੇ ਜਾਗਰੂਕਤਾ ਜ਼ਰੂਰੀ : ਫੈਕਟਰੀ ਮੈਨੇਜਰ ਗਰਗ ਪਟਿਆਲਾ : ਪੰਜਾਬ ਰਾਜ ਸੇਫਟੀ ਕਾਊਂਸਲ ਵਲੋਂ, ਪੀ ਡਬਲਿਊ ਡੀ, ਰੇਲਵੇ ਵਰਕਸ਼ਾਪ ਕਰਮਚਾਰੀਆਂ ਨੂੰ ਇੰਡਸਟਰੀ ਹਾਦਸਿਆਂ, ਮਸ਼ੀਨਾਂ, ਬਿਜਲੀ ਅਤੇ ਦੂਸਰੇ ਉਪਕਰਣਾਂ ਦੀ ਠੀਕ ਵਰਤੋਂ ਕਰਕੇ ਹਾਦਸੇ ਘਟਾਉਣ ਦੇ ਨਾਲ ਨਾਲ, ਫ਼ਸਟ ਏਡ, ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਆਵਾਜਾਈ, ਸਾਈਬਰ ਸੁਰੱਖਿਆ ਬਾਰੇ ਟਰੇਨਿੰਗ ਦਿੱਤੀ, ਇਹ ਜਾਣਕਾਰੀ ਦਿੰਦੇ ਹੋਏ ਫੈਕਟਰੀ ਮੇਨੈਜਰ ਸ੍ਰੀ ਚੱਕੀ ਗਰਗ, ਅਤੇ ਫੈਕਟਰੀ ਪ੍ਰਬੰਧਕ ਸ੍ਰੀ ਆਰ ਡੀ ਮੀਨਾ ਨੇ ਡਿਪਟੀ ਡਾਇਰੈਕਟਰ ਫੈਕਟਰੀ, ਸ਼੍ਰੀ ਮੋਹਿਤ ਸਿੰਗਲਾ, ਲੇਬਰ ਵਿਭਾਗ ਦੇ ਦੀਪਕ ਕੁਮਾਰ ਅਤੇ ਆਏ ਵਿਸ਼ਾ ਮਾਹਿਰਾਂ ਦਾ ਧੰਨਵਾਦ ਕਰਦੇ ਹੋਏ ਦਿੱਤੀ। ਇਸ ਮੌਕੇ ਸ੍ਰੀ ਅਰੁਣ ਗੁਪਤਾ, ਚੀਫ਼ ਸੇਫਟੀ ਮੇਨੈਜਰ ਨੇ ਜੀ ਆਇਆਂ ਕਹਿੰਦੇ ਹੋਏ, ਸੇਫਟੀ, ਬਚਾਉ, ਫ਼ਸਟ ਏਡ, ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ ਫ਼ਸਟ ਏਡ, ਸਿਹਤ, ਸੇਫਟੀ ਜਾਗਰੂਕਤਾ ਮਿਸ਼ਨ ਨੇ ਅਜਿਹੀਆਂ ਘਟਨਾਵਾਂ ਬਾਰੇ ਟਰੇਨਿੰਗ ਦਿੱਤੀ ਜਿਸ ਕਾਰਨ , ਅਚਾਨਕ , ਕੁੱਝ ਮਿੰਟਾਂ ਵਿੱਚ ਇਨਸਾਨਾਂ ਦੀਆਂ ਮੋਤਾਂ ਹੋ ਰਹੀਆਂ ਹਨ, ਜਿਸ ਹਿੱਤ ਦਿਲ ਦੇ ਦੌਰੇ, ਕਾਰਡੀਅਕ ਅਰੈਸਟ ਬੇਹੋਸ਼ੀ, ਸਦਮੇਂ, ਸਾਹ ਕਿਰਿਆ ਬੰਦ ਹੋਣਾ, ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣਾ, ਵੱਧ ਖੂਨ ਵਗਣ, ਅੰਦਰੂਨੀ ਰਤਵਾਹ, ਸਾਹ ਨਾਲੀ ਵਿੱਚ ਬਾਹਰੀ ਚੀਜ ਦਾ ਫਸਣਾ, ਗੈਸਾਂ ਧੂੰਏਂ, ਮੱਲਵੇ, ਪਾਣੀ ਵਿਚੋਂ ਬਾਹਰ ਕੱਢੇ ਪੀੜਤਾਂ ਨੂੰ ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਆਦਿ ਦੀ ਜਾਣਕਾਰੀ ਦਿੱਤੀ। ਪੰਜਾਬ ਪੁਲਿਸ ਦੇ ਇੰਸਪੈਕਟਰ ਕਰਮਜੀਤ ਕੌਰ ਨੇ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਬੱਚਿਆਂ ਨੋਜਵਾਨਾਂ ਨੂੰ ਨਸ਼ਿਆਂ ਅਤੇ ਹਾਦਸਿਆਂ ਤੋਂ ਬਚਾਉਣ, ਹੈਲਮਟ, ਪ੍ਰਦੂਸ਼ਣ, ਬੀਮਾ, ਆਰ ਸੀ ਲਾਇਸੰਸ, ਸੀਟ ਬੈਲਟ ਅਤੇ ਠੀਕ ਡਰਾਇਵਿੰਗ ਦੀ ਮਹੱਤਤਾ ਦੱਸੀ। ਸਾਈਬਰ ਸੁਰੱਖਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਕਿ ਇਨਸਾਨ ਲਾਲਚ, ਡਰ ਜਾਂ ਪਿਆਰ ਮਹੋਬਤ ਦੇ ਚੱਕਰਾਂ ਕਾਰਨ, ਜ਼ੁਰਮ ਕਰ ਰਹੇ ਲੋਕਾਂ ਦੇ ਜਾਲ ਵਿਚ ਹਰਰੋਜ ਹਜ਼ਾਰਾਂ ਲੋਕਾਂ ਦੀ ਤਬਾਹੀ ਹੋ ਰਹੀ ਹੈ। ਇਸ ਲਈ ਇਮਾਨਦਾਰੀ, ਵਫ਼ਾਦਾਰੀ ਅਤੇ ਸਾਦਗੀ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਤੇ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਉਨ ਨੇ ਕਿਹਾ ਕਿ ਜ਼ਰੂਰਤ ਪੈਣ ਤੇ ਪੁਲਿਸ ਹੈਲਪ ਲਾਈਨ ਨੰਬਰਾਂ 112/181, ਫਾਇਰ ਬ੍ਰਿਗੇਡ 101, ਐਂਬੂਲੈਂਸ ਲਈ 108, ਸਾਈਬਰ ਸੁਰੱਖਿਆ ਲਈ 1930 ਨੰਬਰਾਂ ਤੇ ਕਿਸੇ ਵੀ ਸਮੇਂ ਸੰਪਰਕ ਕਰਕੇ ਮਦਦ ਲੈ ਸਕਦੇ ਹੋ , ਪਰ ਜ਼ੁਰਮ ਗਲਤੀਆਂ ਨੂੰ ਲੁਕਾਉਣ ਨਾਲ, ਅਪਰਾਧੀ ਲੋਕ, ਡਰੇ ਇਨਸਾਨਾਂ ਅਤੇ ਬੱਚਿਆਂ ਨੋਜਵਾਨਾਂ ਦੇ ਵੱਧ ਤੋਂ ਵੱਧ ਸ਼ਰੀਰਕ, ਮਾਨਸਿਕ, ਸਮਾਜਿਕ ਅਤੇ ਮਾਲੀ ਲੁਟਮਾਰਾ ਕਰਦੇ ਹਨ। ਇਸ ਮੌਕੇ ਟਰੇਨਿੰਗ ਲੈਣ ਵਾਲੇ ਸਾਰੇ ਕਰਮਚਾਰੀਆਂ ਨੂੰ ਪੰਜਾਬ ਰਾਜ ਸੇਫਟੀ ਕਾਊਂਸਲ ਵਲੋਂ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਆਪਣੀਂ, ਆਪਣਿਆਂ ਅਤੇ ਦੂਸਰਿਆਂ ਦੀ ਸੁਰੱਖਿਆ, ਮਦਦ, ਬਚਾਓ, ਸਹਿਯੋਗ ਸਨਮਾਨ ਕਰਨ ਦੀ ਕਸਮ ਚੁਕਾਈਂ ਗਈ ।

Related Post