
ਫਸਟ ਏਡ ਦੀ ਸਿਖਲਾਈ ਲਈ ਵਿਦਿਆਰਥੀਆਂ ਅਤੇ ਹਸਪਤਾਲ ਸਟਾਫ ਲਈ ਲਗਾਇਆ ਗਿਆ ਜਾਗਰੂਕਤਾ ਸੈਸ਼ਨ
- by Jasbeer Singh
- May 7, 2025

ਫਸਟ ਏਡ ਦੀ ਸਿਖਲਾਈ ਲਈ ਵਿਦਿਆਰਥੀਆਂ ਅਤੇ ਹਸਪਤਾਲ ਸਟਾਫ ਲਈ ਲਗਾਇਆ ਗਿਆ ਜਾਗਰੂਕਤਾ ਸੈਸ਼ਨ ਪਟਿਆਲਾ 7 ਮਈ : ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਐਪੀਡੀਮੋਲੋਜਿਸਟ ਡਾ.ਸੁਮੀਤ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਐਮ.ਕੈ.ਐਚ ਪਟਿਆਲਾ ਡਾ.ਵਿਕਾਸ ਗੋਇਲ ਦੀ ਕੁਆਰਡੀਨੇਸ਼ਨ ਹੇਠ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਅਤੇ ਡੀ.ਏ.ਵੀ ਪਬਲਿਕ ਸਕੂਲ ਵਿਖੇ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਜਿਸ ਵਿੱਚ ਐਮ.ਕੈ.ਐਚ ਦਾ ਸਟਾਫ, ਵਾਰਡ ਬੁਆਏ, ਸੁਰੱਖਿਆ ਕਰਮਚਾਰੀ, ਨਰਸਿੰਗ ਵਿਦਿਆਰਥੀ ਅਤੇ ਹਰ ਤਰ੍ਹਾਂ ਦੇ ਸਟਾਫ ਮੈਂਬਰਾਂ ਨੇ ਭਾਗ ਲਿਆ। ਇਸ ਸੈਸ਼ਨ ਦੌਰਾਨ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਜਖਮੀਆਂ ਦੀ ਸਿਹਤ ਸੰਭਾਲ, ਟਰੌਮਾਂ ਕੇਸ ਜਾਂ ਕਿਸੇ ਦੀ ਧੜਕਨ ਰੁਕਨ ਤੇ ਸੀ.ਪੀ.ਆਰ ਦੀ ਸਿਖਲਾਈ ਦਿੱਤੀ ਗਈ। ਇਸ ਮੌਕੇ ਅਮਨਦੀਪ ਸਿੰਘ ਜਿਲ੍ਹਾ ਮੈਨੇਜਰ ਅਤੇ ਐਫ.ਆਰ.ਪੀ ਟ੍ਰੇਨਰ ਜਸਵਿੰਦਰ ਸਿੰਘ 108 ਐਂਬੁਲੈਂਸ ਪੰਜਾਬ ਜੈਨ ਪਲੱਸ ਪ੍ਰਾਈਵੇਟ ਲਿਮਿਟਿਡ ਜੀਰਕਪੁਰ ਪੰਜਾਬ ਵੱਲੋਂ ਦੱਸਿਆ ਗਿਆ ਕਿ ਕਿਸੇ ਦੀ ਦਿਲ ਦੀ ਧੜਕਣ ਬੰਦ ਹੋਣ ਤੇ 30 ਵਾਰ ਚੈਸਟ ਕੰਮਪਰੈਸ਼ਨ(Chest Compression) ਦੇਣ ਤੋਂ ਬਾਦ 2 ਵਾਰ ਮੂੰਹ ਰਾਹੀਂ ਸਾਹ ਦਿੱਤਾ ਜਾਵੇ। ਸੀ.ਪੀ.ਆਰ ਦੇਣ ਸਮੇਂ ਇਸਤੇਮਾਲ ਕੀਤੀ ਜਾਣ ਵਾਲੀ ਤਕਨੀਕ ਨੂੰ ਪ੍ਰਦਰਸ਼ਿਤ ਕਰ ਕੇ ਦਿਖਾਇਆ ਗਿਆ। ਇਸ ਤੋਂ ਇਲਾਵਾ ਫਸਟ ਏਡ ਵਿੱਚ ਫੋਰੀ ਤੌਰ ਤੇ ਕੀਤੇ ਜਾਣ ਵਾਲੇ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੇਡੀਕਲ ਸੁਪਰਡੈਂਟ ਡਾ. ਐਸ.ਜੈ ਸਿੰਘ, ਡੇਂਟਲ ਡਾ.ਬਲਜਿੰਦਰ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਬੀ.ਸੀ.ਸੀ ਕੁਆਰਡੀਨੇਟਰ ਜਸਬੀਰ ਕੌਰ, ਬੀ.ਈ.ਈ ਸ਼ਾਯਾਨ ਜ਼ਫਰ, ਐਸ.ਆਈ ਅਨਿਲ ਗੁਰੂ, ਪਰਮਜੀਤ ਸਿੰਘ,ਰੰਣ ਸਿੰਘ, ਸੀ.ਓ ਲਵਲਿੰਦਰ ਸਿੰਘ, ਐਲ.ਐਚ.ਵੀ ਅਨੀਤਾ, ਬਿੱਟੂ ਕੁਮਾਰ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ।