post

Admin

(Chief Editor)

Punjab

ਬੀ. ਏ. ਦੀ ਵਿਦਿਆਰਥਣ ਦੀ 10ਵੀਂ ਮੰਜਿ਼ਲ ਤੋਂ ਡਿੱਗਣ ਕਰਕੇ ਹੋਈ ਮੌਤ

post-img

ਬੀ. ਏ. ਦੀ ਵਿਦਿਆਰਥਣ ਦੀ 10ਵੀਂ ਮੰਜਿ਼ਲ ਤੋਂ ਡਿੱਗਣ ਕਰਕੇ ਹੋਈ ਮੌਤ

ਜਲੰਧਰ, 24 ਅਗਸਤ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਦੀ 66 ਫੁੱਟ ਰੋਡ 'ਤੇ ਸਥਿਤ ਜਲੰਧਰ ਹਾਈਟਸ-1 ਵਿਖੇ ਬੀ. ਏ. ਕਰ ਰਹੀ ਵਿਦਿਆਰਥਣ ਦੀ 10ਵੀਂ ਮੰਜਿ਼ਲ ਤੋਂ ਡਿੱਗਣ ਕਰਕੇ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਵਿਦਿਆਰਥਣ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੀ 66 ਫੁੱਟ ਰੋਡ ’ਤੇ ਸਥਿਤ ਜਲੰਧਰ ਹਾਈਟਸ-1 ਵਿਖੇ ਜੋ ਬੀ. ਏ. ਆਖਰੀ ਸਾਲ ਦੀ 21 ਸਾਲਾ ਵਿਦਿਆਰਥਣ ਦੀ 10ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਮਹਿਕਪ੍ਰੀਤ ਕੌਰ (Mehakpreet Kaur) ਦੇ ਤੌਰ 'ਤੇ ਹੋਈ ਹੈ । ਸੂਚਨਾ ਮਿਲਦੇ ਹੀ ਥਾਣਾ ਸਦਰ ਅਤੇ ਜਲੰਧਰ ਹਾਈਟਸ ਚੌਕੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ । ਪਰਿਵਾਰਕ ਮੈਂਬਰਾਂ ਮੁਤਾਬਕ ਮਹਿਕਪ੍ਰੀਤ ਡਿਪ੍ਰੈਸ਼ਨ (Depression) ਤੋਂ ਪੀੜਤ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ ।

ਕੀ ਦੱਸਿਆ ਵਿਦਿਆਰਥਣ ਦੇ ਪਿਤਾ ਨੇ

ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਸਵੇਰੇ ਸੈਰ ਕਰਨ ਦੌਰਾਨ ਬਾਲਕੋਨੀ ਤੋਂ ਅਚਾਨਕ ਹੇਠਾਂ ਡਿੱਗਣ ਨਾਲ ਇਹ ਹਾਦਸਾ ਵਾਪਰਿਆ । ਮ੍ਰਿਤਕਾ ਦੇ ਪਿਤਾ ਅਜੀਤ ਪਾਲ ਸਿੰਘ ਜੋ ਅਟਾਰੀ ਬਾਜ਼ਾਰ ਵਿੱਚ ਜੁੱਤੀਆਂ ਦਾ ਕਾਰੋਬਾਰ ਕਰਦੇ ਹਨ, ਵੱਲੋਂ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਇਨਕਾਰ ਕਰਨ ’ਤੇ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ (Corpse) ਵਾਰਸਾਂ ਹਵਾਲੇ ਕਰ ਦਿੱਤੀ ਹੈ । ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ।

Related Post

Instagram