post

Jasbeer Singh

(Chief Editor)

National

ਕੇਸਾਂ ਦਾ ਬੈਕਲਾਗ ਇਕ ਵੱਡੀ ਸਮੱਸਿਆ ਹੈ : ਚੀਫ ਜਸਟਿਸ

post-img

ਕੇਸਾਂ ਦਾ ਬੈਕਲਾਗ ਇਕ ਵੱਡੀ ਸਮੱਸਿਆ ਹੈ : ਚੀਫ ਜਸਟਿਸ ਨਵੀਂ ਦਿੱਲੀ, 10 ਅਕਤੂਬਰ 2025 : ਕੇਸਾਂ ਦੇ ਬੈਕਲਾਗ ਨੂੰ ਇਕ ਵੱਡੀ ਸਮੱਸਿਆ ਕਰਾਰ ਦਿੰਦਿਆਂ ਚੀਫ ਜਸਟਿਸ ਆਫ ਇੰਡੀਆ ਬੀ. ਆਰ. ਗਵਈ ਨੇ ਕਿਹਾ ਕਿ ਆਮਦਨ ਟੈਕਸ ਅਪੀਲ ਟ੍ਰਿਬਿਊਨਲ ਦੇ ਸਾਹਮਣੇ 6.85 ਲੱਖ ਕਰੋੜ ਰੁਪਏ ਦੇ ਵਿਵਾਦ ਅਜੇ ਵੀ ਪੈਂਡਿੰਗ ਹਨ । ਚੀਫ ਜਸਟਿਸ ਨੇ ਪਿਛਲੇ ਪੰਜ ਸਾਲਾਂ ਵਿਚ ਪੈਂਡਿੰਗ ਕੇਸਾਂ ਦੀ ਗਿਣਤੀ 85 ਹਜ਼ਾਰ ਤੋਂ ਘਟਾ ਕੇ 24 ਹਜ਼ਾਰ ਕਰਨ ਲਈ ਆਮਦਨ ਟੈਕਸ ਅਪੀਲ ਟ੍ਰਿਬਿਊਨਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਦਾਲਤਾਂ ਅਤੇ ਹੋਰ ਟ੍ਰਿਬਿਊਨਲਾਂ ਦੀ ਇਕ ਵੱਡੀ ਸਮੱਸਿਆ ਪੈਂਡਿੰਗ ਮਾਮਲਿਆਂ ਦੀ ਵੱਡੀ ਗਿਣਤੀ ਹੈ । ਚੀਫ ਜਸਟਿਸ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜਿਵੇਂ ਕਿ ਸੀ. ਵੀ. ਭਦਾਂਗ (ਆਈ. ਟੀ. ਏ. ਟੀ. ਮੁਖੀ) ਨੇ ਕਿਹਾ,ਕਿ ਪਿਛਲੇ ਪੰਜ ਸਾਲਾਂ ਵਿਚ ਪੈਂਡਿੰਗ ਮਾਮਲਿਆਂ ਦੀ ਗਿਣਤੀ 85 ਹਜ਼ਾਰ ਤੋਂ ਘੱਟ ਕੇ 24 ਹਜ਼ਾਰ ਹੋ ਗਈ ਹੈ ।ਉਨ੍ਹਾਂ ਕਿਹਾ ਕਿ ਉਹ ਆਈ. ਟੀ. ਏ. ਟੀ. ਦੇ ਸਾਰੇ ਮੈਂਬਰਾਂ ਦੇ ਨਾਲ-ਨਾਲ ਬਾਰ ਦੇ ਮੈਂਬਰਾਂ ਨੂੰ ਵਧਾਈ ਦੇਣਾ ਚਾਹੁੰਦੇ ਹਨ ਕਿਉਂਕਿ ਬਾਰ ਦੇ ਸਹਿਯੋਗ ਤੋਂ ਬਿਨਾਂ ਇੰਨੀ ਵੱਡੀ ਪ੍ਰਾਪਤੀ ਸੰਭਵ ਨਹੀਂ ਸੀ। ਮਾਨਯੋਗ ਚੀਫ ਜਸਟਿਸ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ 6.85 ਲੱਖ ਕਰੋੜ ਰੁਪਏ ਦੇ ਵਿਵਾਦਿਤ ਮਾਮਲੇ ਅਜੇ ਵੀ ਟ੍ਰਿਬਿਊਨਲ ਦੇ ਸਾਹਮਣੇ ਪੈਂਡਿੰਗ ਹਨ ਜੋ ਕਿ ਭਾਰਤ ਦੇ ਜੀ. ਡੀ. ਪੀ. ਦੇ ਦੋ ਪ੍ਰਤੀਸ਼ਤ ਤੋਂ ਵੱਧ ਹਨ । ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਆਈ. ਟੀ. ਏ. ਟੀ. ਦੇ ਚੇਅਰਮੈਨ ਜਸਟਿਸ ਸੀ. ਵੀ. ਭਦਾਂਗ ਇਸ ਸਮਾਗਮ ਵਿਚ ਮੌਜੂਦ ਪਤਵੰਤਿਆਂ ਵਿਚ ਸ਼ਾਮਲ ਸਨ।

Related Post

Instagram