post

Jasbeer Singh

(Chief Editor)

ਜਨਮ ਦਿਨ ਵਾਲੇ ਦਿਨ 10 ਸਾਲਾ ਬੱਚੀ ਦੀ ਸੱਪ ਦੇ ਡੰਗਣ ਕਾਰਨ ਹੋਈ ਮੌਤ...

post-img

(23-JULY-2024) : ਰਾਜਪੁਰਾ ਫੂਲ ਤੋਂ ਇੱਕ ਦਰਦਨਾਕ ਘਟਨਾ ਸਾਮਣੇ ਆਈ ਜਿੱਸਚ ਛੋਟੀ ਬੱਚੀ ਨੂੰ ਸੱਪ ਨੇ ਦੰਗਿਆਂ ਅਤੇ ਤੁਸੀ ਵੀ ਹੋ ਜਾਵੋ ਸਾਵਧਾਨ ਆਪਣੇ ਬੱਚਿਆਂ ਦਾ ਰੱਖੋ ਧਿਆਨ ....ਬੀਤੀ ਰਾਤ ਪੰਜਵੀਂ ਕਲਾਸ ਵਿਚ ਪੜ੍ਹਦੀ ਬੱਚੀ (10) ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਇਸ ਬੱਚੀ ਦੀ ਇਸ ਦੇ ਜਨਮ ਦਿਨ ਵਾਲੇ ਦਿਨ ਹੀ ਮੌਤ ਹੋਈ ਹੈ।ਜਾਣਕਾਰੀ ਦਿੰਦਿਆਂ ਬੱਚੀ ਦੇ ਮਾਮਾ ਨੇ ਦੱਸਿਆ ਹੈ ਕਿ ਉਸ ਦੀ ਭਾਣਜੀ ਪਿੰਡ ਲੋਪੋ ਬੀਤੀ ਰਾਤ ਘਰ ਦੇ ਵਿਹੜੇ ਵਿੱਚ ਪਈ ਹੋਈ ਸੀ।ਕੂਲਰ ਹੇਠ ਠੰਢ ਲੱਗਣ ਉਤੇ ਉਹ ਆਪਣੇ ਬੈਡਰੂਮ ਵਿਚ ਚਲੀ ਗਈ ਜਿੱਥੇ ਬੈਡ ਉੱਪਰ ਇਕ ਸੱਪ ਪਹਿਲਾਂ ਹੀ ਲੇਟਿਆ ਹੋਇਆ ਸੀ।ਸੱਪ ਨੇ ਬੱਚੀ ਨੂੰ ਡੰਗ ਲਿਆ। ਉਹ ਬੇਹੋਸ਼ ਹੋ ਗਈ ਜਿਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਹੀ ਬੱਚੀ ਦੀ ਮੌਤ ਹੋ ਗਈ। ਬੱਚੀ ਨੂੰ ਸੱਪ ਨੇ ਦੋ ਵਾਰ ਡੰਗਿਆ। ਉਹ ਬੇਹੋਸ਼ ਹੋ ਗਈ ਜਿਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਇਥੇ ਇਲਾਜ ਉਪਰੰਤ ਬੱਚੀ ਦੀ ਮੌਤ ਹੋ ਗਈ।

Related Post

Instagram