post

Jasbeer Singh

(Chief Editor)

National

ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਮੀਟਿੰਗ ਕਰਕੇ ਲਏ ਅਹਿਮ ਫ਼ੈਸਲੇ

post-img

ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਮੀਟਿੰਗ ਕਰਕੇ ਲਏ ਅਹਿਮ ਫ਼ੈਸਲੇ ਉਤਰਾਖੰਡ, 27 ਜਨਵਰੀ 2026 : ਹਿੰਦੂਆਂ ਦੇ ਪਵਿੱਤਰ ਧਾਰਮਿਕ ਅਸਥਾਨਾਂ ਵਿਚੋਂ ਚਾਰਾ ਧਾਮਾਂ ਵਿਖੇ ਪ੍ਰਵੇਸ਼ ਨੂੰ ਲੈ ਕੇ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਅਹਿਮ ਫ਼ੈਸਲੇ ਲਏ ਹਨ। ਕੀ ਫ਼ੈਸਲੇ ਲਏ ਗਏ ਹਨ ਕਮੇਟੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਚਾਰ ਧਾਮ ਅਤੇ ਇਸ ਨਾਲ ਜੁੜੇ ਪ੍ਰ੍ਰਮੁੱਖ ਤੀਰਥ ਅਸਥਾਨਾਂ ਵਿਚ ਗੈਰ-ਹਿੰਦੂਆਂ ਦੇ ਪ੍ਰਵੇਸ਼ ਤੇ ਪਾਬੰਦ ਲਗਾਉਣ ਲਈ ਵੱਡਾ ਕਦਮ ਚੁੱਕਦਿਆਂ ਕਮੇਟੀ ਦੇ ਪ੍ਰਧਾਨ ਹੇਮੰਤ ਦਿਵੇਦੀ ਨੇ ਸਪੱਸ਼ਟ ਤੌਰ `ਤੇ ਕਿਹਾ ਹੈ ਕਿ ਸ੍ਰੀ ਬਦਰੀਨਾਥ ਅਤੇ ਸ੍ਰੀ ਕੇਦਾਰਨਾਥ ਵਰਗੇ ਤੀਰਥ ਸਥਾਨ ਸੈਰ-ਸਪਾਟਾ ਸਥਾਨ ਨਹੀਂ ਹਨ, ਸਗੋਂ ਸਨਾਤਨ ਧਰਮ ਦੇ ਸਭ ਤੋਂ ਉੱਚੇ ਅਧਿਆਤਮਿਕ ਕੇਂਦਰ ਹਨ, ਜਿੱਥੇ ਪ੍ਰਵੇਸ਼ ਨੂੰ ਨਾਗਰਿਕ ਅਧਿਕਾਰ ਦੀ ਬਜਾਏ ਇੱਕ ਧਾਰਮਿਕ ਪਰੰਪਰਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਫ਼ੈਸਲੇ ਦਾ ਮੁੱਖ ਕਾਰਨ ਕੀ ਦੱਸਿਆ ਕਮੇਟੀ ਪ੍ਰਧਾਨ ਨੇ ਬਦਰੀਨਾਥ-ਕੇਦਾਰਨਾਥੀ ਮੰਦਰ ਕਮੇਟੀ ਦੇ ਪ੍ਰਧਾਨ ਹੇਮੰਤ ਦਿਵੇਦੀ ਨੇ ਕਿਹਾ ਕਿ ਸਮੁੱਚੇ ਪ੍ਰਮੁੱਖ ਧਾਰਮਿਕ ਗੁਰੂਆਂ ਅਤੇ ਸੰਤ ਭਾਈਚਾਰੇ ਨੇ ਇਸ ਗੱਲ `ਤੇ ਜ਼ੋਰ ਦਿੱਤਾ ਹੈ ਕਿ ਗੈਰ-ਹਿੰਦੂਆਂ ਨੂੰ ਇਨ੍ਹਾਂ ਪਵਿੱਤਰ ਤੀਰਥ ਸਥਾਨਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ । ਉਨ੍ਹਾਂ ਕਿਹਾ ਕਿ ਅਸੀਂ ਇਹ ਫੈਸਲਾ ਸਦੀਵੀ ਪਰੰਪਰਾਵਾਂ ਦੇ ਸਤਿਕਾਰ ਵਜੋਂ ਲੈ ਰਹੇ ਹਾਂ। ਚਾਰ ਧਾਮ, ਆਸਥਾ ਅਤੇ ਅਧਿਆਤਮਿਕ ਅਭਿਆਸ ਦੇ ਕੇਂਦਰ ਹਨ, ਆਮ ਸੈਲਾਨੀ ਸਥਾਨ ਨਹੀਂ। ਪਾਸ ਕੀਤੇ ਮਤੇ `ਚ ਕੁੱਲ ਕਿੰਨੇ ਧਾਰਮਿਕ ਕੀਤੇ ਗਏ ਹਨ ਸ਼ਾਮਲ ਕਮੇਟੀ ਵਲੋਂ ਮੀਟਿੰਗ ਦੌਰਾਨ ਗੈਰ ਹਿੰਦੂਆਂ ਦੇ ਹਿੰਦੂਆਂ ਦੇ ਜਿਹੜੇ ਧਾਰਮਿਕ ਅਸਥਾਨਾਂ ਵਿਚ ਪ੍ਰਵੇਸ਼ ਤੇ ਪਾਬੰਦੀ ਦਾ ਫ਼ੈਸਲਾ ਲੈ ਕੇ ਮਤਾ ਪਾਸ ਕੀਤਾ ਗਿਆ ਹੈ ਵਿਚ ਕੁੱਲ 48 ਮੰਦਰ, ਕੁੰਡ ਅਤੇ ਧਾਰਮਿਕ ਸਥਾਨ ਸ਼ਾਮਲ ਹਨ ਜਿੱਥੇ ਗੈਰ-ਹਿੰਦੂਆਂ ਦੇ ਦਾਖਲੇ ਦੀ ਮਨਾਹੀ ਹੈ । ਇਸ ਵਿੱਚ ਕੇਦਾਰਨਾਥ ਧਾਮ, ਬਦਰੀਨਾਥ ਧਾਮ, ਤੁੰਗਨਾਥ, ਮਦਮਹੇਸ਼ਵਰ, ਤ੍ਰਿਯੁਗੀਨਾਰਾਇਣ, ਨਰਸਿੰਘ ਮੰਦਰ ਜੋਸ਼ੀਮਠ, ਗੁਪਤਕਾਸ਼ੀ ਦਾ ਵਿਸ਼ਵਨਾਥ ਮੰਦਰ, ਤਪਤ ਕੁੰਡ, ਬ੍ਰਹਮਕਪਾਲ ਅਤੇ ਸ਼ੰਕਰਾਚਾਰੀਆ ਸਮਾਧੀ ਵਰਗੇ ਮਹੱਤਵਪੂਰਨ ਸਥਾਨ ਸ਼ਾਮਲ ਹਨ । ਮੁੱਖ ਮੰਤਰੀ ਨੇ ਕੀ ਦਿੱਤੀ ਪ੍ਰਤੀਕਿਰਿਆ ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਇਸ ਪ੍ਰਸਤਾਵ `ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਦੇਵਭੂਮੀ ਉਤਰਾਖੰਡ ਵਿੱਚ ਤੀਰਥ ਸਥਾਨਾਂ ਨੂੰ ਸੰਚਾਲਿਤ ਕਰਨ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂ ਦੇ ਵਿਚਾਰਾਂ ਦੇ ਆਧਾਰ `ਤੇ ਲੋੜੀਂਦੀ ਕਾਰਵਾਈ ਕਰੇਗੀ । ਉਨ੍ਹਾਂ ਦੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਜ ਸਰਕਾਰ ਇਸ ਮੁੱਦੇ `ਤੇ ਮੰਦਰ ਕਮੇਟੀਆਂ ਦੇ ਫੈਸਲਿਆਂ ਨੂੰ ਤਰਜੀਹ ਦੇ ਸਕਦੀ ਹੈ।

Related Post

Instagram