go to login
post

Jasbeer Singh

(Chief Editor)

Patiala News

ਬਲਬੀਰ ਸਿੰਘ ਨੇ ਗਾਂਧੀ ’ਤੇ ਸ਼ਬਦੀ ਬਾਣ ਚਲਾਏ

post-img

ਪਟਿਆਲਾ ਤੋਂ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ’ਤੇ ਤਨਜ ਕੱਸਦਿਆਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਨੇ ਕਿਹਾ ਕਿ ਛੱਪੜ ਦੇ ਡੱਡੂ ਵਾਂਗ ਟਪੂਸੀਆਂ ਮਾਰਨ ਨਾਲ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਅਤੇ ਕਾਂਗਰਸ ਵੱਲੋਂ ਪੈਰਾਸ਼ੂਟ ਰਾਹੀਂ ਉਤਾਰੇ ਡਾ. ਧਰਮਵੀਰ ਗਾਂਧੀ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਨੂੰ ਟਿਕਟ ਦੇਣ ਵਾਲ਼ੀ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਹੀ ਬਣਨਗੇ ਕਿਉਂਕਿ ਪਾਰਟੀ ਨੇ ਪੁਰਾਣੇ ਕਾਂਗਰਸੀਆਂ ਨੂੰ ਪਛਾੜ ਕੇ ਉਨ੍ਹਾਂ ਨੂੰ ਟਿਕਟ ਦਿੱਤੀ ਹੈ। ਡਾ. ਬਲਬੀਰ ਸਿੰਘ ਨੇ ਇਹ ਵਿਧਾਇਕ ਅਜੀਤਪਾਲ ਕੋਹਲੀ ਦੀ ਅਧੀਨਗੀ ਵਾਲ਼ੇ ਆਪਣੇ ਪੁਰਾਣੇ ਵਿਧਾਨ ਸਭਾ ਹਲਕੇ ਪਟਿਆਲਾ ਸ਼ਹਿਰੀ ਦੇ ਕਈ ਖੇਤਰਾਂ ਦਾ ਦੌਰਾ ਕਰਦਿਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਦੌਰਾਨ ਇਸ ਹਲਕੇ ਦੇ ਲੋਕਾਂ ਨੇ ਉਨ੍ਹਾ ’ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ‘ਆਪ’ ਉਮੀਦਵਾਰ ਨੇ ਡੋਗਰਾ ਮੁਹੱਲਾ, ਕੇਸਰ ਬਾਗ, ਸੱਤਿਆ ਐਨਕਲੇਵ, ਵਿਕਾਸ ਕਾਲੋਨੀ, ਕ੍ਰਿਸ਼ਨਾ ਕਾਲੋਨੀ, ਘਾਸ ਮੰਡੀ, ਪੁਰੀ ਮਾਰਕਿਟ, ਗੁੜ ਮੰਡੀ, ਕੂਲਰ ਕਾਲੋਨੀ, ਗਰੀਨ ਵਿਊ ਕਾਲੋਨੀ, ਜੱਟਾਂ ਵਾਲਾ ਚੌਂਤਰਾ, ਰਘਬੀਰ ਨਗਰ, ਲਾਹੌਰੀ ਗੇਟ ਆਦਿ ਖੇਤਰਾਂ ’ਚ ਚੋਣ ਮੀਟਿੰਗਾਂ ਕੀਤੀਆਂ। ਵਿਧਾਇਕ ਅਜੀਤਪਾਲ ਕੋਹਲੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਹਲਕੇ ਵਿਚੋਂ ‘ਆਪ’ ਉਮੀਦਵਾਰ ਨੂੰ ਬਾਕੀ ਸਾਰੇ ਹਲਕਿਆਂ ਨਾਲੋਂ ਵੱਧ ਵੋਟਾਂ ਦੀ ਲੀਡ ਮਿਲੇਗੀ। ਇਸ ਮੌਕੇ ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਜਰਨੈਲ ਮਨੂੰ ਤੇ ਕਰਨਲ ਜੇ ਵੀ ਸਿੰਘ ਸਮੇਤ ਵੀਰਪਾਲ ਕੌਰ, ਗੱਜਣ ਸਿੰਘ, ਧਰਮਿੰਦਰ ਸ਼ਾਹਪੁਰ, ਨਰੇਸ਼ ਕਾਕਾ, ਆਸ਼ੂ ਸੁਖੀਜਾ, ਰਾਹੁਲ ਗਰਗ, ਸਾਰਥਕ ਬਾਂਸਲ, ਸਾਹਿਲ ਬਾਂਸਲ, ਰੋਹਿਤ ਸਿੰਗਲਾ,ਅਮਰਜੀਤ ਭਾਟੀਆ ਤੇ ਹਰੀ ਚੰਦ ਬਾਂਸਲ ਆਦਿ ਆਪ ਆਗੂ ਵੀ ਮੌਜੂਦ ਸਨ।

Related Post