ਬਲਜਿੰਦਰ ਸਿੰਘ ਸਰਾਓ ਨਸ਼ਾ ਮੁਕਤੀ ਮੋਰਚਾ ਦੇ ਵਾਈਸ ਕੁਆਰਡੀਨੇਟਰ ਨਿਯੁਕਤ
- by Jasbeer Singh
- June 27, 2025
ਬਲਜਿੰਦਰ ਸਿੰਘ ਸਰਾਓ ਨਸ਼ਾ ਮੁਕਤੀ ਮੋਰਚਾ ਦੇ ਵਾਈਸ ਕੁਆਰਡੀਨੇਟਰ ਨਿਯੁਕਤ ਪਟਿਆਲਾ, 27 ਜੂਨ : ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਭਰ ਵਿਚ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਕਰਨ ਸਬੰਧੀ ਯੁੱਧ ਨਸ਼ੇ ਵਿਰੁੱਧ ਚਲਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵਲੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਪਾਰਟੀ ਵਲੋਂ ਨਸ਼ਾ ਮੁਕਤੀ ਮੋਰਚਾ ਨਾਮ ਦਾ ਇਕ ਵਿਸ਼ੇਸ਼ ਵਿੰਗ ਬਣਾਇਆ ਗਿਆ ਹੈ, ਜਿਸ ਦਾ ਵਿਸਥਾਰ ਕਰਦਿਆਂ ਪਾਰਟੀ ਹਾਈ ਕਮਾਂਡ ਵਲੋਂ ਸੂਬੇ ਭਰ ਵਿਚ ਜ਼ਿਲਿਆਂ ਦੇ ਵਾਈਸ ਕੁਅਰਡੀਨੇਟਰ ਨਿਯੁਕਤ ਕੀਤੇ ਗਏ ਹਨ, ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਹਾਈਕਮਾਂਡ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਦੇ ਇੰਚਾਰਜ ਮਨੀਸ਼ ਸ਼ਸੋਦੀਆ ਵਲੋਂ ਅਤੇ ਜੋਨ ਦੇ ਕੋ ਆਰਡੀਨੇਟਰ ਜਗਦੀਪ ਸਿੰਘ ਜੱਗਾ ਜੀ ਵੱਲੋਂ ਬਲਜਿੰਦਰ ਸਿੰਘ ਸਰਾਓ ਜੀ ਨੂੰ ਜਿਲਾ ਪਟਿਆਲਾ ਦਾ ਵਾਈਸ ਕੋਰਡੀਨੇਟਰ ਲਗਾਇਆ ਗਿਆ ਹੈ ਇਸ ਨਿਯੁਕਤੀ ਦੀ ਖਬਰ ਜਿਉਂ ਹੀ ਇਲਾਕੇ ਦੇ ਪਿੰਡਾਂ ਚ ਪੂਜ਼ੀ ਤਾਂ ਆਮ ਆਦਮੀ ਪਾਰਟੀ ਦੇ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਆਪ ਦੇ ਸੂਬਾ ਇੰਚਾਰਜ ਮਨੀਸ਼ ਸ਼ਸੋਦੀਆ ਨਸ਼ਾ ਮੁਕਤੀ ਮੋਰਚਾ ਦੇ ਜੋਨ ਇੰਚਾਰਜ ਜਗਦੀਪ ਸਿੰਘ ਜੱਗਾ ਜੀ ਨਸ਼ਾ ਮੁਕਤੀ ਮੋਰਚਾ ਪੰਜਾਬ ਦੇ ਚੇਅਰਮੈਨ ਬਲਤੇਜ ਪੰਨੂ ਜਿਲਾ ਪ੍ਰਧਾਨ ਤਜਿੰਦਰ ਮਹਿਤਾ ਜੀ ਦਾ ਵਿਸ਼ੇਸ਼ ਧੰਨਵਾਦ ਜਿਨਾਂ ਨੇ ਇਕ ਮਿਹਨਤੀ ਅਤੇ ਨੇਕ ਆਗੂ ਨੂੰ ਪਾਰਟੀ ਦੀ ਅਹਿਮ ਜਿੰਮੇਵਾਰੀ ਸੌਂਪ ਕੇ ਮਾਨ ਬਖਸ਼ਿਆ ਹੈ ।
