
Bank Alert : ਜੂਨ 'ਚ ਬੰਦ ਹੋ ਗਏ ਇਸ ਸਰਕਾਰੀ ਬੈਂਕ ਦੇ ਕਈ Account, ਜਾਣੋ ਕੀ ਹੈ ਵਜ੍ਹਾ
- by Aaksh News
- June 4, 2024

ਪ੍ਰਾਈਵੇਟ ਸੈਕਟਰ ਪੰਜਾਬ ਨੈਸ਼ਨਲ ਬੈਂਕ (PNB) ਦੇ ਨਿਯਮ ਜੂਨ 'ਚ ਬਦਲ ਗਏ ਹਨ। ਬੈਂਕ ਨੇ ਮਈ 'ਚ ਇਕ ਸਰਕੂਲਰ ਜਾਰੀ ਕਰ ਕੇ ਸੂਚਿਤ ਕੀਤਾ ਸੀ ਕਿ ਜੋ ਖਾਤੇ ਤਿੰਨ ਸਾਲਾਂ ਤੋਂ ਸਰਗਰਮ ਨਹੀਂ ਹਨ, ਉਨ੍ਹਾਂ ਨੂੰ 1 ਜੂਨ ਤੋਂ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੈਂਕ ਨੇ ਇਹ ਵੀ ਕਿਹਾ ਸੀ ਕਿ ਜੇਕਰ ਖਾਤੇ 'ਚ ਬੈਲੇਂਸ ਨਹੀਂ ਹੈ ਤਾਂ ਵੀ ਖਾਤਾ ਬੰਦ ਹੋ ਜਾਵੇਗਾ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਪਿਛਲੇ ਤਿੰਨ ਸਾਲਾਂ ਤੋਂ ਆਪਣੇ PNB ਬੈਂਕ ਖਾਤੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਕੀਤਾ ਹੈ ਤਾਂ ਤੁਹਾਡਾ ਖਾਤਾ 1 ਜੂਨ, 2024 ਤੋਂ ਬੰਦ ਹੋ ਜਾਵੇਗਾ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਤੁਹਾਡੇ ਖਾਤੇ 'ਚ ਕੋਈ ਪੈਸਾ ਨਹੀਂ ਹੈ, ਭਾਵ ਜੇਕਰ ਖਾਤੇ ਦਾ ਬੈਲੇਂਸ ਜ਼ੀਰੋ ਹੈ ਤਾਂ ਖਾਤਾ ਇਨਐਕਟਿਵ ਹੋ ਗਿਆ ਹੋਵੇਗਾ। ਇਨ੍ਹਾਂ ਖਾਤਾਧਾਰਕਾਂ ਦਾ ਅਕਾਊਂਟ ਰਹੇਗਾ ਐਕਟਿਵ PNB ਦੇ ਨੋਟਿਸ ਮੁਤਾਬਕ ਬੈਂਕ ਨੇ ਕੁਝ ਖਾਸ ਖਾਤਾਧਾਰਕਾਂ ਨੂੰ ਰਿਆਇਤਾਂ ਦਿੱਤੀਆਂ ਹਨ। ਜੇਕਰ ਕਿਸੇ ਖਾਤਾਧਾਰਕ ਦਾ PNB 'ਚ ਲਾਕਰ ਜਾਂ ਡੀਮੈਟ ਖਾਤਾ ਹੈ ਤਾਂ ਉਨ੍ਹਾਂ ਖਾਤਾ ਬੰਦ ਨਹੀਂ ਕੀਤਾ ਜਾਵੇਗਾ। ਭਾਵ ਜੇਕਰ ਖਾਤਾਧਾਰਕ ਨੇ ਤਿੰਨ ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਕੀਤਾ ਹੈ ਤਾਂ ਵੀ ਉਸਦਾ ਖਾਤਾ ਐਕਟਿਵ ਰਹੇਗਾ। ਇਸ ਦੇ ਨਾਲ ਹੀ ਜਿਨ੍ਹਾਂ ਖਾਤਾ ਧਾਰਕਾਂ ਨੇ ਸਰਕਾਰੀ ਯੋਜਨਾ ਦਾ ਲਾਭ ਲੈਣ ਲਈ ਖਾਤਾ ਖੋਲ੍ਹਿਆ ਹੈ, ਉਨ੍ਹਾਂ ਦਾ ਖਾਤਾ ਵੀ ਬੰਦ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ 25 ਸਾਲ ਤੋਂ ਘੱਟ ਉਮਰ ਦੇ ਗਾਹਕਾਂ ਦੇ ਖਾਤੇ ਵੀ ਕਿਰਿਆਸ਼ੀਲ ਰਹਿਣਗੇ। ਜੇਕਰ ਕਿਸੇ ਖਾਤਾ ਧਾਰਕ ਦਾ ਬੈਂਕ ਖਾਤਾ ਅਦਾਲਤ, ਆਮਦਨ ਕਰ ਵਿਭਾਗ ਜਾਂ ਕਿਸੇ ਹੋਰ ਕਾਨੂੰਨੀ ਸੰਸਥਾ ਦੇ ਹੁਕਮਾਂ 'ਤੇ ਫ੍ਰੀਜ਼ ਕੀਤਾ ਗਿਆ ਹੈ, ਤਾਂ ਅਜਿਹੀ ਸਥਿਤੀ 'ਚ ਬੈਂਕ ਖਾਤਾ ਬੰਦ ਨਹੀਂ ਨਹੀਂ ਹੋਵੇਗਾ। ਬੈਂਕ ਨੇ ਕਿਉਂ ਲਿਆ ਇਹ ਫੈਸਲਾ ਬੈਂਕ ਮੁਤਾਬਕ ਕਈ ਲੋਕਾਂ ਨੇ ਅਜਿਹੇ ਇਨਐਕਟਿਵ ਖਾਤਿਆਂ ਦੀ ਦੁਰਵਰਤੋਂ ਕੀਤੀ। ਅਜਿਹੇ 'ਚ ਖਾਤੇ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਬੈਂਕ ਨੇ ਇਹ ਫੈਸਲਾ ਲਿਆ ਹੈ। ਬੈਂਕ ਨੇ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਇਨਐਕਟਿਵ ਅਕਾਊਂਟ ਦੀ ਵਰਤੋਂ ਧੋਖਾਧੜੀ ਜਾਂ ਮਨੀ ਲਾਂਡਰਿੰਗ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਲਈ ਨਹੀਂ ਕੀਤੀ ਜਾ ਸਕਦੀ। ਇਨਐਕਟਿਵ ਅਕਾਊਂਟ ਨੂੰ ਐਕਟਿਵ ਕਿਵੇਂ ਕਰੀਏ ਜੇਕਰ ਤੁਹਾਡਾ PNB ਖਾਤਾ ਇਨਐਕਟਿਵ ਹੋ ਜਾਂਦਾ ਹੈ ਤਾਂ ਇਸਨੂੰ ਰੀਐਕਟੀਵੇਟ ਕਰਨ ਲਈ ਤੁਹਾਨੂੰ ਬੈਂਕ ਦੀ ਨਜ਼ਦੀਕੀ ਬ੍ਰਾਂਚ ਜਾਣਾ ਹੋਵੇਗਾ। ਇੱਥੇ ਤੁਹਾਨੂੰ ਬੈਂਕ ਖਾਤਾ ਐਕਟੀਵੇਸ਼ਨ ਲਈ ਲੋੜੀਂਦੇ ਕੇਵਾਈਸੀ ਦਸਤਾਵੇਜ਼ ਜਮ੍ਹਾ ਕਰਨੇ ਪੈਣਗੇ।