post

Jasbeer Singh

(Chief Editor)

Patiala News

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਿਸ਼ਾਨ ’ਤੇ ਚੜ੍ਹਾਏ ਗਏ ‘ਬਸੰਤੀ’ ਰੰਗ ਦੇ ਚੌਲੇ

post-img

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਿਸ਼ਾਨ ’ਤੇ ਚੜ੍ਹਾਏ ਗਏ ‘ਬਸੰਤੀ’ ਰੰਗ ਦੇ ਚੌਲੇ ਸਿੰਘ ਸਾਹਿਬ ਦੇ ਆਦੇਸ਼ ਸਮੁੱਚੇ ਰੂਪ ਵਿਚ ਗੁਰੂ ਘਰਾਂ ’ਚ ਹੋਣਗੇ ਲਾਗੂ : ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਪਟਿਆਲਾ 10 ਅਗਸਤ : ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਾਰੀ ਹੋਏ ਆਦੇਸ਼ ਅਨੁਸਾਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ‘ਬਸੰਤੀ’ ਰੰਗ ਦੇ ਨਿਸ਼ਾਨ ’ਤੇ ਚੌਲੇ ਚੜ੍ਹਾਏ ਗਏ। ਇਸ ਮੌਕੇ ਭਾਈ ਭੁਪਿੰਦਰਪਾਲ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਬਸੰਤੀ ਰੰਗ ਦੇ ਚੌਲੇ ਨਿਸ਼ਾਨ ਸਾਹਿਬ ’ਤੇ ਚੜ੍ਹਾਉਣ ਦਾ ਮਹਾਨ ਕਾਰਜ ਕੀਤਾ ਗਿਆ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ’ਤੇ ਬਾਅਦ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨ ਵਿਖੇ ਚੌਲੇ ਚੜ੍ਹਾਉਣ ਦਾ ਕਾਰਜ ਕੀਤਾ ਗਿਆ ਇਸ ਦੌਰਾਨ ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਅਤੇ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਆਦੇਸ਼ਾਂ ਅਨੁਸਾਰ ਹੁਣ ਗੁਰੂ ਘਰਾਂ ’ਚ ਕੇਸਰੀ ਰੰਗ ਦੇ ਚੌਲੇ ਦੀ ਬਜਾਏ ਬਸੰਤੀ ਰੰਗ ਦੀ ਚੌਲੇ ਨਿਸ਼ਾਨ ’ਤੇ ਚੜਾਏ ਜਾਣਗੇ ਅਤੇ ਸੰਗਤਾਂ ਨੂੰ ਵੀ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌੇਕੇ ਬੀਬੀ ਕੁਲਦੀਪ ਕੌਰ ਟੌਹੜਾ ਨੇ ਕਿਹਾ ਕਿ ਸਿੰਘ ਸਾਹਿਬ ਦੇ ਇਹ ਆਦੇਸ਼ ਸਮੁੱਚੇ ਰੂਪ ਵਿਚ ਸਾਰੇ ਗੁਰੂ ਘਰਾਂ ਲਈ ਹਨ ਚਾਹੇ ਗੁਰੂ ਘਰ ਸ਼ਹਿਰ, ਪਿੰਡ ਕਸਬਿਆਂ ਅਤੇ ਨਗਰਾਂ ਵਿਚ ਹੋਣ, ਉਥੇ ਹੀ ਬਸੰਤੀ ਰੰਗ ਦੇ ਚੌਲੇ ਚੜਾਉਣ ਦਾ ਕਾਰਜ ਸੰਗਤਾਂ ਨੂੰ ਕਰਨਾ ਹੋਵੇਗਾ। ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਅਪੀਲ ਕੀਤੀ ਕਿ ਸੰਗਤ ਅੱਗੇ ਤੋਂ ਗੁਰੂ ਘਰ ਵਿਚ ਬਸੰਤੀ ਰੰਗ ਦੇ ਚੌਲੇ ਚੜਾਉਣ ਨੂੰ ਤਰਜੀਹ ਦੇਵੇ। ਇਸ ਉਪਰੰਤ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਸਮੇਤ ਸ਼ੋ੍ਰਮਣੀ ਕਮੇਟੀ ਮੈਂਬਰ ਸਾਹਿਬਾਨ ਨੇ ਵੀ ਅਪੀਲ ਕੀਤੀ ਕਿ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਾਰੀ ਹੋਏ ਆਦੇਸ਼ਾਂ ਦੀ ਪਾਲਣਾ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਸੁਰਜੀਤ ਸਿੰਘ ਕੌਲੀ, ਆਤਮ ਪ੍ਰਕਾਸ਼ ਸਿੰਘ ਬੇਦੀ, ਮਨਦੀਪ ਭਲਵਾਨ, ਭਾਈ ਦਰਸ਼ਨ ਸਿੰਘ, ਅਕਾਊਟੈਂਟ ਗੁਰਮੀਤ ਸਿੰਘ, ਹਰਵਿੰਦਰ ਸਿੰਘ ਕਾਹਲਵਾਂ, ਭਾਈ ਹਜੂਰ ਸਿੰਘ ਆਦਿ ਵੀ ਹਾਜ਼ਰ ਸਨ।

Related Post

Instagram