
ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਬਾਸਕਟਬਾਲ ਪਟਿਆਲਾ ਵਿੰਗ ਨੇ ਜਿੱਤਿਆ ਗੋਲਡ
- by Jasbeer Singh
- October 19, 2025

ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਬਾਸਕਟਬਾਲ ਪਟਿਆਲਾ ਵਿੰਗ ਨੇ ਜਿੱਤਿਆ ਗੋਲਡ ਪਟਿਆਲਾ 19 ਅਕਤੂਬਰ 2025 : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਉਪ ਜਿਲਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੰਤਰ ਜ਼ਿਲ੍ਹਾ ਬਾਸਕਟ ਬਾਲ ਦੇ ਮੁਕਾਬਲੇ ਪਟਿਆਲਾ ਵਿਖੇ ਕਰਵਾਏ ਗਿਆ।ਜ਼ਿਲ੍ਹਾ ਡੀ. ਐਸ. ਸੀ. ਡਾ. ਦਲਜੀਤ ਸਿੰਘ ਨੇ ਦੱਸਿਆ ਅੰਤਰ ਜਿਲਾ ਦੇ ਮੁਕਾਬਲੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 17 ਲੜਕੇ ਬਾਸਕਟਬਾਲ ਪੀ. ਐਮ. ਸ੍ਰੀ ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਮਿਡਲ ਬਰਾਂਚ ਪੰਜਾਬੀ ਬਾਗ ਪਟਿਆਲਾ ਵਿਖੇ ਕਰਵਾਏ ਗਏ । ਖੇਡ ਇੰਚਾਰਜ ਵਿਜੇ ਕਪੂਰ ਪ੍ਰਿੰਸੀਪਲ, ਰਾਜੇਸ਼ ਮੋਦੀ ਪ੍ਰਿੰਸੀਪਲ ਮਾੜੂ, ਹਰਿੰਦਰ ਸਿੰਘ ਪ੍ਰਿੰਸੀਪਲ ਲੰਗ, ਟੂਰਨਾਮੈਂਟ ਮੈਸ ਕਮੇਟੀ ਇੰਚਾਰਜ ਰਾਜ ਕੁਮਾਰ ਪ੍ਰਿੰਸੀਪਲ ਨੋਗਾਵਾਂ ਨੇ ਡਿਊਟੀ ਨਿਭਾਈ।ਅੱਜ ਦੇ ਹੋਏ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਵਿੰਗ ਤੇ ਪੀਆਈਐਸ ਲੁਧਿਆਣਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪਟਿਆਲਾ ਵਿੰਗ ਨੇ ਪੀਆਈਐਸ ਲੁਧਿਆਣੇ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ, ਲੁਧਿਆਣੇ ਨੇ ਸਿਲਵਰ ਮੈਡਲ, ਹਾਰਡ ਲਾਈਨ ਦਾ ਮੈਚ ਪਟਿਆਲਾ ਅਤੇ ਐਸਏਐਸ ਨਗਰ ਮੋਹਾਲੀ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਪਟਿਆਲਾ ਨੇ ਐਸਐਸ ਨਗਰ ਮੋਹਾਲੀ ਨੂੰ ਹਰਾ ਕੇ ਬਰਾਉਨਜ਼ ਮੈਡਲ ਜਿੱਤਿਆ । ਫਾਈਨਲ ਮੈਚ ਦੇ ਮੁੱਖ ਮਹਿਮਾਨ ਕੁੰਦਨ ਗੋਗੀਆ ਮੇਅਰ ਪਟਿਆਲਾ ਕਾਰਪੋਰੇਸ਼ਨ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਰੰਗਲੇ ਪੰਜਾਬ ਦਾ ਸੁਨੇਹਾ ਵੀ ਦਿੱਤਾ । ਇਸ ਮੌਕੇ ਅਮਰਜੋਤ ਸਿੰਘ ਕੋਚ, ਰਜਿੰਦਰ ਮੋਹਨ, ਲੱਕੀ ਲਹਿਲ, ਸਰਬਜੀਤ ਸਿੰਘ, ਕਰਮਜੀਤ ਕੌਰ, ਅਮਨਦੀਪ ਕੌਰ, ਗੁਰਮੀਤ ਸਿੰਘ ਕੋਚ, ਇਰਵਨਦੀਪ ਕੌਰ, ਮੱਖਣ ਸਿੰਘ, ਬਲਵਿੰਦਰ ਸਿੰਘ, ਰਾਜਿੰਦਰ ਸਿੰਘ, ਬਲਕਾਰ ਸਿੰਘ, ਹਰਜੀਤ ਸਿੰਘ, ਅਮਨਿੰਦਰ ਸਿੰਘ ਬਾਬਾ, ਬਲਵਿੰਦਰ ਸਿੰਘ, ਸਤਵਿੰਦਰ ਸਿੰਘ ਚੀਮਾ, ਗੁਰਪਿਆਰ ਸਿੰਘ, ਰਕੇਸ਼ ਲਚਕਾਣੀ, ਪ੍ਰੇਮ ਸਿੰਘ, ਦੀਦਾਰ ਸਿੰਘ, ਇਕਬਾਲ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ ।