ਫਿੱਟ ਇੰਡੀਆ ਕਾਰਨੀਵਲ 2026 ਐਨ. ਐਸ. ਐਨ. ਆਈ. ਐਸ. ਵਿਖੇ ਸਮਾਪਤ -‘ਫਿਟਨੈਸ ਮਜ਼ੇਦਾਰ ਹੈ’ ਦਾ ਸੰਦੇਸ਼ ਅੱਗੇ ਵਧਾਉਂਦਿਆਂ ਸਰਗਰਮ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੱਦਾ ਪਟਿਆਲਾ, 10 ਮਾਰਚ 2026 : ਸਪੋਰਟਸ ਅਥਾਰਟੀ ਆਫ਼ ਇੰਡੀਆ ਦੁਆਰਾ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ ਐਸ ਐਨ ਆਈ ਐਸ) ਦੁਆਰਾ ਆਯੋਜਿਤ ਫਿੱਟ ਇੰਡੀਆ ਕਾਰਨੀਵਲ-2026, ਇੱਥੇ ਤਿੰਨ ਦਿਨਾਂ ਜੀਵਨ ਤੰਦਰੁਸਤੀ ਅਤੇ ਖੇਡ ਗਤੀਵਿਧੀਆਂ ਤੋਂ ਬਾਅਦ ਸਫਲਤਾਪੂਰਵਕ ਸਮਾਪਤ ਹੋਇਆ । ਕਾਰਨੀਵਲ ਵਿੱਚ ਐਨ. ਸੀ. ਓ. ਈ. ਐਥਲੀਟ, ਡਿਪਲੋਮਾ ਸਿਖਿਆਰਥੀ, ਕੋਚ, ਸਟਾਫ ਮੈਂਬਰ, ਸਥਾਨਕ ਜਨਤਾ ਅਤੇ ਖੇਤਰ ਦੇ ਤੰਦਰੁਸਤੀ ਪ੍ਰੇਮੀਆਂ ਸਮੇਤ ਲਗਭਗ 3000 ਭਾਗੀਦਾਰਾਂ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ । ਇਸ ਸਮਾਗਮ ਨੇ "ਫਿਟਨੈਸ ਮਜ਼ੇਦਾਰ ਹੈ" ਦੇ ਸੰਦੇਸ਼ ਨੂੰ ਅੱਗੇ ਵਧਾਇਆ ਅਤੇ ਲੋਕਾਂ ਨੂੰ ਇੱਕ ਸਰਗਰਮ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕੀਤਾ । ਸਮਾਪਤੀ ਸਮਾਰੋਹ ਮੌਕੇ ਸੱਭਿਆਚਾਰਕ ਪ੍ਰੋਗਰਾਮ ਤੇ ਪ੍ਰਦਰਸ਼ਨਾਂ ਨੇ ਤਿਉਹਾਰ ਵਾਲਾ ਮਾਹੌਲ ਬਣਾਇਆ ਅਤੇ ਤੰਦਰੁਸਤੀ ਅਤੇ ਭਾਈਚਾਰਕ ਭਾਗੀਦਾਰੀ ਦੀ ਭਾਵਨਾ ਦਾ ਜਸ਼ਨ ਮਨਾਇਆ । ਇਸ ਮੌਕੇ ਮੇਰਾ ਪਟਿਆਲਾ ਮੈਂ ਹੀ ਸਵਾਂਰਾਂ ਦੀ ਟੀਮ ਤੇ ਐਚ. ਪੀ. ਐਸ. ਲਾਂਬਾ ਦੀ ਅਗਵਾਈ ਹੇਠ ਯੋਧਿਆਂ ਨੂੰ ਸਿਹਤ/ਤੰਦਰੁਸਤੀ ਅਤੇ ਸਫਾਈ ਨਾਲ-ਨਾਲ ਚਲਦੇ ਹਨ, ਤਹਿਤ ਪਟਿਆਲਾ ਸ਼ਹਿਰ ਦੀ ਸਫਾਈ ਲਈ ਨਿਰਸਵਾਰਥ ਭਾਈਚਾਰਕ ਸੇਵਾ ਲਈ ਸਨਮਾਨਿਤ ਵੀ ਕੀਤਾ ਗਿਆ ।
