
ਏਡਜ ਕੰਟਰੋਲ ਪਰੋਗਰਾਮ ਦੇ ਕੌਸਲਰਾਂ ਦੀ ਪੰਜ ਰੋਜਾ ਟਰੇਨਿੰਗ ਦੀ ਸ਼ੁਰੂਆਤ
- by Jasbeer Singh
- September 9, 2024

ਏਡਜ ਕੰਟਰੋਲ ਪਰੋਗਰਾਮ ਦੇ ਕੌਸਲਰਾਂ ਦੀ ਪੰਜ ਰੋਜਾ ਟਰੇਨਿੰਗ ਦੀ ਸ਼ੁਰੂਆਤ ਪਟਿਆਲਾ : ਸਿਵਲ ਸਰਜਨ ਪਟਿਆਲਾ ਡਾ.ਜਤਿੰਦਰ ਕਾਂਸਲ ਦੀ ਅਗਵਾਈ ਹੇਠ ਨੈਸ਼ਨਲ ਏਡਜ ਕੰਟਰੋਲ ਪਰੋਗਰਾਮ ਦੇ ਕੌਸਲਰਾਂ ਦੀ ਪੰਜ ਰੋਜਾ ਟਰੇਨਿੰਗ ਦੀ ਦਿਸ਼ਾ ਕਲੱਸਟਰ ਪਟਿਆਲਾ ਵੱਲੋਂ ਸ਼ੁਰੂਆਤ ਕੀਤੀ ਗਈ ।ਇਸ ਟਰੇਨਿੰਗ ਦਾ ਮੁੱਖ ਮੰਤਵ ਜਿਲਾ ਫਤਿਹਗ੍ਹੜ ਸਾਹਿਬ,ਰੋਪੜ,ਮੁਹਾਲੀ ਦੇ ਵੱਖ-ਵੱਖ ੀਛਠਛਸ,ਅ੍ਰਠਸ,ਸ਼ਠੀਸ,ੌਸ਼ਟਸ ਕੇਂਦਰਾਂ ਦੇ ਕੋਸਲਰਾਂ ਨੂੰ ਨੈਸ਼ਨਲ ਏਡਜ ਕੰਟਰੋਲ ਪ੍ਰੋਗਰਾਮ ਦੇ ਪੰਜਵੇਂ ਪੜਾਅ ਦੇ ਦਿਸ਼ਾ ਨਿਰਦੇਸ਼ਾਂ ਦੇ ਬਾਰੇ ਤਫਸੀਲ ਵਿੱਚ ਜਾਣਕਾਰੀ ਦੇਣਾ ਹੈ।ਇਸ ਮੋਕੇ ਤੇ ਸਿਵਲ ਸਰਜਨ ਪਟਿਆਲਾ ਡਾ. ਜਤਿੰਦਰ ਕਾਂਸਲ ਨੇ ਸਮੂਹ ਸਟਾਫ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਜੇਕਰ ਸਾਰੇ ਕਰਮਚਾਰੀ ਅਪਣਾ ਕੰਮ ਇਮਾਨਦਾਰੀ ਨਾਲ ਕਰਨ ਤਾਂ ਐਚ.ਆਈ.ਵੀ ਏਡਜ ਦੀ ਬੀਮਾਰੀ ਨਾਲ ਜੂਝ ਰਹੇ ਮਰੀਜਾਂ ਨੂੰ ਬੇਹਤਰ ਸੇਵਾਂਵਾਂ ਉਪਲਬੱਧ ਕਰਵਾ ਸਕਦੇ ਹਾਂ।ਇਸ ਮੋਕੇ ਤੇ ਜਿਲਾ ਏਡਜ ਤੇ ਟੀ.ਬੀ ਅਫਸਰ ਡਾ.ਗੁਰਪ੍ਰੀਤ ਸਿੰਘ ਨਾਗਰਾ ਨੇ ਐਚ.ਆਈ ਵੀ. ਏਡਜ ਅਤੇ ਟੀ.ਬੀ ਦੇ ਫੈਲਾਅ,ਇਲਾਜ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਤੇ ਐਚ.ਆਈ.ਵੀ ਏਡਜ ਦੇ ਟੈਸਟ ਇਲਾਜ ਬਿਲਕੁਲ ਮੁਫਤ ਵਿੱਚ ਪੰਜਾਬ ਦੇ ਹਰ ਸਰਕਾਰੀ ਹਸਪਤਾਲ ਵਿੱਚ ਉਪਲਬੱਧ ਹੈ।ਇਸ ਮੋਕੇ ਤੇ ਡਾ.ਐਸ.ਜੇ ਸਿੰਘ ਜਿਲਾ ਸਹਾਇਕ ਸਿਹਤ ਅਫਸਰ,ਦਿਸ਼ਾ ਕਲੱਸਟਰ ਪਟਿਆਲਾ ਮੁੱਖੀ ਯਾਦਵਿੰਦਰ ਸਿੰਘ ਵਿਰਕ, ਕਲੀਨੀਕਲ ਸਰਵਿਸਜ ਅਫਸਰ ਨਿਤਿਨ ਚਾਂਦਲਾ,ਡਾ.ਅਮਨਦੀਪ ਕੋਰ ਅਤੇ ਏ.ਆਰ.ਟੀ ਕੇਂਦਰ ਰਾਜਿੰਦਰਾਂ ਹਸਪਤਾਲ ਪਟਿਆਲਾ ਦੇ ਇੰਚਾਰਜ ਡਾ. ਕ੍ਰਿਸ਼ਨ ਮੋਜੂਦ ਰਹੇ।