post

Jasbeer Singh

(Chief Editor)

Patiala News

ਭਗਵਾਨ ਸਿੰਘ ਦੀ ਵਿਸ਼ਵਕਰਮਾ ਮੰਦਿਰ ਲਹੌਰੀਗੇਟ ਦਾ ਪ੍ਰਬੰਧ ਧਰਮ ਅਰਥ ਬੋਰਡ ਦੇ ਅਧੀਨ ਕੀਤਾ ਜਾਵੇ

post-img

ਭਗਵਾਨ ਸਿੰਘ ਦੀ ਵਿਸ਼ਵਕਰਮਾ ਮੰਦਿਰ ਲਹੌਰੀਗੇਟ ਦਾ ਪ੍ਰਬੰਧ ਧਰਮ ਅਰਥ ਬੋਰਡ ਦੇ ਅਧੀਨ ਕੀਤਾ ਜਾਵੇ ਪਟਿਆਲਾ, 5 ਜੂਨ 2025 :ਭਗਵਾਨ ਸ੍ਰੀ ਵਿਸ਼ਕਰਮਾ ਮੰਦਰ ਕਮੇਟੀ /ਟਰਸਟ ਵਿੱਚ ਚੱਲ ਰਹੇ ਵਿਵਾਦ ਦੇ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜਾਣੂ ਕਰਵਾਇਆ ਗਿਆ ਕਿ ਪਿਛਲੇ ਦਿਨੀ ਟਰਸਟ ਮੈਂਬਰਾਂ ਵੱਲੋਂ ਆਪਣੀ ਮਨ ਮਰਜ਼ੀ ਨਾਲ ਆਪਣੀਆਂ ਮਨਮਰਜੀਆਂ ਕਰਦੇ ਹੋਏ ਟਰਸਟੀ ਤੇ ਪ੍ਰਧਾਨ ਸੁਰਜੀਤ ਸਿੰਘ ਮਹਿਲ ਨੂੰ ਪ੍ਰਧਾਨਗੀ ਤੋਂ ਬਰਖਾਸਤ ਕਰ ਦਿੱਤਾ ਸੀ ਜਿਸ ਕਰਕੇ ਸਮੂਹ ਸ਼ਹਿਰ ਤੇ ਆਲੇ ਦੁਆਲੇ ਦੇ ਵਿਸ਼ਵਕਰਮਾ ਵੰਸ਼ੀਆਂ ਵਿੱਚ ਰੋਸ ਪਾਇਆ ਗਿਆ ਅਤੇ 1/06/2025 ਨੂੰ ਸਾਰੇ ਵਿਸ਼ਵਕਰਮਾ ਵੰਸ਼ੀਆਂ ਦਾ ਇਕੱਠ ਵਿਸ਼ਵਕਰਮਾ ਮੰਦਰ ਲਹੌਰੀ ਗੇਟ ਪਟਿਆਲਾ ਵਿਖੇ ਹੋਇਆ ਉਪਰੰਤ ਦੂਜੀ ਧਿਰ ਵੱਲੋਂ ਵਿਸ਼ਵਕਰਮਾ ਮੰਦਿਰ ਦੇ ਵਿੱਚ ਪੁਲਿਸ ਭਾਰੀ ਗਿਣਤੀ ਦੇ ਵਿੱਚ ਬੁਲਾਈ ਹੋਈ ਸੀ ਜੋ ਕਿ ਬਹੁਤ ਜਿਆਦਾ ਨਿੰਦਣਯੋਗ ਹੈ ਮੰਦਰ ਦੇ ਅੰਦਰ ਜੁੱਤੀਆਂ ਪਾ ਕੇ ਪੁਲਿਸ ਘੁੰਮ ਰਹੀ ਸੀ ਇਸ ਦੇ ਨਾਲ ਵਿਸ਼ਵਕਰਮਾ ਵਸੀਆਂ ਵਿੱਚ ਬਹੁਤ ਹੀ ਜਿਆਦਾ ਰੋਸ ਪਾਇਆ ਗਿਆ ਤੇ ਵਿਸ਼ਵਕਰਮਾ ਮੰਦਰ ਦੇ ਅੰਦਰ ਆਉਣ ਤੋਂ ਪੁਲਿਸ ਨੇ ਮੈਂਬਰਾਂ ਨੂੰ ਰੋਕਿਆ ਵੀ ਤੇ ਸਾਨੂੰ ਵੀ ਉਸ ਜਗ੍ਹਾ ਤੋਂ ਬਾਹਰ ਕੱਢਣ ਲਈ ਵੀ ਜੋਰ ਅਜਮਾਈ ਕੀਤੀ ਗਈ ਮੀਟਿੰਗ ਵਿੱਚ ਹਾਲਾਤ ਬਹੁਤ ਵਿਗੜ ਗਏ ਸਨ ਦੋਨੇ ਪਾਰਟੀਆਂ ਦੇ ਮੰਦਰ ਵਿੱਚ ਕਿਸੇ ਸਮੇਂ ਵੀ ਝਗੜਾ ਹੋ ਸਕਦਾ ਹੈ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਇਸ ਕਰਕੇ ਸਮੂਹ ਵਿਸ਼ਵਕਰਮਾ ਮੰਦਰ ਲਹੌਰੀਗੇਟ ਪਟਿਆਲਾ ਸਮੂਹ ਵਿਸ਼ਵਕਰਮਾ ਬੰਸੀਆਂ ਨੇ ਇਹ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਵਿਸ਼ਵਕਰਮਾ ਮੰਦਿਰ ਲਹੌਰੀਗਟ ਪਟਿਆਲਾ ਦਾ ਪ੍ਰਬੰਧ ਧਰਮ ਅਰਥ ਬੋਰਡ ਦੇ ਅਧੀਨ ਕਰਕੇ ਉੱਥੇ ਸਰਕਾਰੀ ਤੌਰ ਤੇ ਪ੍ਰਬੰਧਕ ਲਾਇਆ ਜਾਵੇ ਇਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਲਿਖਤੀ ਰੂਪ ਦੇ ਵਿੱਚ ਪੱਤਰ ਦੇ ਦਿੱਤਾ ਹੈ। ਇਸ ਮੌਕੇ ਤੇ ਸੁਰਜੀਤ ਸਿੰਘ ਧੀਮਾਨ ਸਰਜੀਤ ਸਿੰਘ ਮਹਿਲ ਜਗਜੀਤ ਸਿੰਘ ਸੱਗੂ ਅਮਰਜੀਤ ਸਿੰਘ ਰਾਮਗੜੀਆ ਸੂਬਾ ਸਿੰਘ ਰਾਮਗੜੀਆ ਅਮਰੀਕ ਸਿੰਘ ਭੁੱਲਰ ਦਵਿੰਦਰ ਸਿੰਘ ਜੰਡੂ ਬਲਜਿੰਦਰ ਸਿੰਘ ਜੰਡੂ ਗੁਰਸ਼ਰਨਜੀਤ ਸਿੰਘ ਬਲਜੀਤ ਸਿੰਘ ਹਾਕਮ ਸਿੰਘ ਹਰਚੰਦ ਸਿੰਘ ਅਮਰਜੀਤ ਸਿੰਘ ਜੰਡੂ ਬਾਬੂ ਰਾਮ ਕ੍ਰਿਸ਼ਨ ਆਦਿ ਹਾਜ਼ਰ ਸਨ

Related Post