post

Jasbeer Singh

(Chief Editor)

Patiala News

ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ’ਮੁਫਤ ਵਿਦਿਆ ਲੰਗਰ’ ਦੀ ਸ਼ੁਰੂਆਤ ਕਰਨ ਦਾ ਐਲਾਨ

post-img

ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ’ਮੁਫਤ ਵਿਦਿਆ ਲੰਗਰ’ ਦੀ ਸ਼ੁਰੂਆਤ ਕਰਨ ਦਾ ਐਲਾਨ ਜਨਵਰੀ 2025 ਤੋਂ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਵੇਗੀ ਮੁਫਤ ਵਿਦਿਆ, ਠਹਿਰਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਹੋਵਗਾ ਮੁਫਤ : ਮਹੰਤ ਚਮਕੌਰ ਸਿੰਘ ਪਟਿਆਲਾ : ਪਟਿਆਲਾ ਵਿਚ ਵੱਡੀ ਸਮਾਜ ਸੇਵਾ ਕਰਨ ਵਾਲੇ ਭਾਈ ਰਾਮ ਕਿਸ਼ਨ ਸੇਵਾ ਪੰਥੀ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨੇ ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਜਨਵਰੀ 2025 ਤੋਂ ’ਮੁਫਤ ਵਿਦਿਆ ਲੰਗਰ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਅੱਜ ਇਹ ਐਲਾਨ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੱਸਟ ਦੇ ਪ੍ਰਧਾਨ ਮਹੰਤ ਚਮਕੌਰ ਸਿੰਘ, ਡਾਇਰੈਕਟਰ ਰਮਣੀਕ ਸਿੰਘ ਘੁੰਮਣ ਅਤੇ ਪ੍ਰਿੰਸੀਪਲ ਹਿੰਮਤ ਕੌਰ ਨੇ ਸਾਂਝੇ ਤੌਰ ’ਤੇ ਕੀਤਾ। ਉਹਨਾਂ ਦੱਸਿਆ ਕਿ ਮੁਫਤ ਵਿਦਿਆ ਲੰਗਰ ਦੇ ਪਹਿਲੇ ਪੜਾਅ ਵਿਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਲੋੜਵੰਦ ਬੱਚਿਆਂ ਨੂੰ ਮੁਫਤ ਵਿਦਿਆ ਪ੍ਰਦਾਨ ਕੀਤੀ ਜਾਵੇਗੀ । ਇਸਦੇ ਨਾਲ ਹੀ ਉਹਨਾਂ ਦੇ ਹੋਸਟਲ ਵਿਚ ਠਹਿਰਾਅ ਤੇ ਖਾਣ-ਪੀਣ ਦਾ ਇੰਤਜ਼ਾਮ ਵੀ ਮੁਫਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪਹਿਲੇ ਪੜਾਅ ਤੋਂ ਬਾਅਦ ਹੌਲੀ-ਹੌਲੀ ਅਗਲੇ ਪੜਾਅ ਵਿਚ 12ਵੀਂ ਕਲਾਸ ਤੱਕ ਦੇ ਬੱਚਿਆਂ ਲਈ ਇਹ ਮੁਫਤ ਵਿਦਿਆ ਲੰਗਰ ਪ੍ਰਦਾਨ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਪੜ੍ਹਾਈ ਦਾ ਮਾਧਿਅਮ ਮਾਂ ਬੋਲੀ ਪੰਜਾਬੀ ਹੋਵੇਗਾ । ਉਹਨਾਂ ਦੱਸਿਆ ਕਿ ਵਿਦਿਆ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਹੱਥੀਂ ਕਿਰਤ ਕਰਨ ਤੇ ਸਵੈ ਰੋਜ਼ਗਾਰ ਦੇ ਯੋਗ ਬਣਾਉਣ ਵਾਸਤੇ ਵੀ ਉਪਰਾਲੇ ਕੀਤੇ ਜਾਣਗੇ । ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਖੇਡਾਂ ਤੇ ਸਹਿ ਵਿਦਿਅਕ ਗਤੀਵਿਧੀਆਂ ਵਾਸਤੇ ਪ੍ਰਬੰਧ ਕੀਤੇ ਜਾਣਗੇ । ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਟਰੱਸਟ ਵੱਲੋਂ ਭਰੂਣ ਸੰਭਾਲ ਤੇ ਸ਼ਿਸ਼ੂ ਪਾਲਣ ਪੰਘੂਣਾ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ ਜਿਸ ਵਿਚ ਆਈਆਂ ਧੀਆਂ ਦਾ ਸ਼ੁਰੂਆਤੀ ਪਾਲਣ ਪੋਸ਼ਣ ਕਰਨ ਤੋਂ ਬਾਅਦ ਉਹਨਾਂ ਨੂੰ ਚੰਗੇ ਤੇ ਵੱਡੇ ਘਰਾਂ ਵੱਲੋਂ ਐਡਾਪਟ ਕੀਤਾ ਗਿਆ ਤੇ ਅੱਜ ਉਹ ਚੰਗੇ ਵਿਦਿਅਕ ਅਦਾਰਿਆਂ ਵਿਚ ਪੜ੍ਹ ਰਹੀਆਂ ਹਨ । ਉਹਨਾਂ ਨੇ ਨਵੀਂ ਮੁਹਿੰਮ ਲਈ ਵੀ ਸੰਗਤ ਤੇ ਮੀਡੀਆ ਤੋਂ ਮਿਲ ਰਹੇ ਵੱਡਮੁੱਲ ਸਹਿਯੋਗ ਦਾ ਧੰਨਵਾਦ ਵੀ ਕੀਤਾ ।

Related Post