
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਅਯੋਜਤ ਕੋਆਪਰੇਟਿਵ ਸੋਸਾਇਟੀ ਆ ਵਲੋਂ ਏਡਵਾਂਸ ਕਰਜ਼ਾ ਤੁਰੰਤ ਮੁਹਈਆ ਕਰਵਾਉਣ ਦ
- by Jasbeer Singh
- May 10, 2025

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਅਯੋਜਤ ਕੋਆਪਰੇਟਿਵ ਸੋਸਾਇਟੀ ਆ ਵਲੋਂ ਏਡਵਾਂਸ ਕਰਜ਼ਾ ਤੁਰੰਤ ਮੁਹਈਆ ਕਰਵਾਉਣ ਦੀ ਮੰਗ ਨਾਭਾ, 10 ਮਈ : ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੀ ਮੀਟਿੰਗ ਗੁਰਦੁਆਰਾ ਘੋੜਿਆਂ ਵਾਲਾ ਵਿਖੇ ਬਲਾਕ ਪ੍ਰਧਾਨ ਨਿਰਮਲ ਸਿੰਘ ਨਰਮਾਣਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿਚ ਵੱਡਾ ਮੁੱਦਾ ਕੋਆਪ੍ਰੇਟਿਵ ਸੁਸਾਇਟੀਆਂ ਵਲੋਂ ਕਿਸਾਨਾਂ ਨੂੰ ਹੋਰ ਕਰਜ਼ੇ ਐਡਵਾਂਸ ਨਾ ਦੇਣ ਦਾ ਮਾਮਲਾ ਚੁੱਕਿਆ ਗਿਆ, ਜਿਸ ਕਾਰਨ ਕਿਸਾਨਾਂ ਨੂੰ ਅਗਲੀ ਫਸਲ ਦੀ ਤਿਆਰੀ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ਵਿਚ ਯੂਨੀਅਨ ਵਲੋਂ ਜੋ 12 ਮਈ ਨੂੰ ਪਟਿਆਲਾ ਵਿਖੇ ਡੀ. ਆਰ. ਦੇ ਦਫ਼ਤਰ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਨਿਰਮਲ ਸਿੰਘ ਨਰਮਾਣਾ ਬਲਾਕ ਪ੍ਰਧਾਨ, ਸਵਰਨਜੀਤ ਸਿੰਘ ਛੀਂਟਾਵਾਲਾ ਬਲਾਕ ਮੀਤ ਪ੍ਰਧਾਨ, ਲਖਵੀਰ ਸਿੰਘ ਦੁਲੱਦੀ ਬਲਾਕ ਖਜਾਨਚੀ, ਭਗਵਾਨ ਸਿੰਘ ਚੱਠੇ ਬਲਾਕ ਸੈਕਟਰੀ, ਅਮਰ ਸਿੰਘ ਤੂੰਗਾ, ਬੰਤ ਸਿੰਘ ਘਮਰੌਦਾ, ਮਹਿੰਦਰ ਸਿੰਘ ਬਿਨਾਹੇੜੀ, ਗਰਜਾ ਸਿੰਘ ਘਮਰੌਦਾ, ਗੁਰਮਿੰਦਰ ਸਿੰਘ ਧਨੌਰੀ, ਨਾਹਰ ਸਿੰਘ ਫੈਜਗੜ੍ਹ, ਨਰਿੰਦਰ ਸਿੰਘ ਨਰਮਾਣਾ ਅਤੇ ਹਰਨੇਕ ਸਿੰਘ ਅਗੇਤੀ ਸ਼ਾਮਲ ਸਨ।