post

Jasbeer Singh

(Chief Editor)

Patiala News

ਪੜ੍ਹੇ- ਲਿਖੇ ਯੋਗ ਸਫਾਈ ਕਰਮਚਾਰੀਆਂ ਨੂੰ ਦਰੋਗਾ ਵਜੋਂ ਪਦਉੱਨਤ ਕੀਤੇ ਜਾਣ ਸਬੰਧੀ ਭਾਵਾਧਸ ਨੇ ਸੌਂਪਿਆ ਨਗਰ ਨਿਗਮ ਕਮਿਸ਼ਨਰ

post-img

ਪੜ੍ਹੇ- ਲਿਖੇ ਯੋਗ ਸਫਾਈ ਕਰਮਚਾਰੀਆਂ ਨੂੰ ਦਰੋਗਾ ਵਜੋਂ ਪਦਉੱਨਤ ਕੀਤੇ ਜਾਣ ਸਬੰਧੀ ਭਾਵਾਧਸ ਨੇ ਸੌਂਪਿਆ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਪਿਛਲੀ ਸਰਕਾਰ ਦੌਰਾਨ ਅਯੋਗ ਅਨਪੜ ਸਫਾਈ ਕਰਮਚਾਰੀਆਂ ਨੂੰ ਦਿੱਤੀਆਂ ਤਰੱਕੀਆਂ - ਖੋੜਾ ਪਟਿਆਲਾ:- ਨਗਰ ਨਿਗਮ ਦੇ ਪੜ੍ਹੇ-ਲਿਖੇ ਯੋਗ ਅਤੇ ਤਨਦੇਹੀ ਇਮਾਨਦਾਰੀ ਨਾਲ ਆਪਣੀ ਸੇਵਾਵਾਂ ਦੇ ਰਹੇ ਸਫਾਈ ਕਰਮਚਾਰੀਆਂ ਨੂੰ ਤਰੱਕੀਆਂ ਦੇ ਕੇ ਦਰੋਗਾ(ਸੁਪਰਵਾਈਜਰ) ਵਜੋਂ ਪੱਦਉੱਨਤ ਕੀਤੇ ਜਾਣ ਸਬੰਧੀ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵੱਲੋਂ ਰਾਸ਼ਟਰੀ ਸਲਾਹਕਾਰ ਵੀਰ ਪ੍ਰੇਮ ਖੋੜਾ ਦੀ ਅਗੁਵਾਈ ਵਿੱਚ ਕਮਿਸ਼ਨਰ ਨਗਰ ਨਿਗਮ ਆਦਿਤਿਆ ਡੇਚਲਵਾਲ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਵੀਰ ਪ੍ਰੇਮ ਖੋੜਾ ਅਤੇ ਆਗੁਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੜ੍ਹੇ ਲਿਖੇ ਯੋਗ ਨਗਰ ਨਿਗਮ ਸਫਾਈ ਕਰਮਚਾਰੀਆਂ ਦੀਆਂ ਤਰੱਕੀਆਂ ਨਹੀਂ ਕੀਤੀਆਂ ਗਈਆਂ। ਇਨ੍ਹਾਂ ਕਰਮਚਾਰੀਆਂ ਨੂੰ ਇਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ, ਜਿਸ ਕਾਰਨ ਇਨ੍ਹਾਂ ਸਫਾਈ ਕਰਮਚਾਰੀਆਂ ਵਿੱਚ ਦਿਨ ਪ੍ਰਤੀ ਦਿਨ ਮਾਯੁਸੀ ਫੈਲਦੀ ਜਾ ਰਹੀ ਹੈ ਜਿਹੜੀ ਕਿ ਉਹਨਾਂ ਦੇ ਪਰਿਵਾਰਾਂ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨੇ ਆਪਣੇ ਕੁਝ ਚਹੇਤੇ ਅਨਪੜ ਤੇ ਅਯੋਗ ਉਨ੍ਹਾਂ ਕਰਮਚਾਰੀਆਂ ਨੂੰ ਆਰਜੀ ਦਰੋਗੇ ਬਣਾ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਸਫਾਈ ਸੇਵਕਾਂ ਦੀਆਂ ਨਾ ਹਾਜਰੀਆਂ ਲਗਾਉਣੀਆਂ ਆਉਂਦਿਆਂ ਹਨ ਅਤੇ ਨਾ ਹੀ ਲਿਖਣਾ ਪੜਨਾ ਆਉਂਦਾ ਹੈ। ਜਦੋਂ ਕਿ ਪੱਦਉੱਨਤੀ ਦੀ ਕਾਬਲਿਅਤ ਰੱਖਣ ਵਾਲੇ ਸਫਾਈ ਕਰਮਚਾਰੀਆਂ ਨੂੰ ਕੋਈ ਤਰਜੀਹ ਨਹੀਂ ਦਿੱਤੀ ਗਈ। ਭਾਰਤੀਯ ਵਾਲਮੀਕਿ ਧਰਮ ਸਮਾਜ ਸੰਗਠਨ ਆਗੁਆਂ ਨੇ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਪਟਿਆਲਾ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ ਉਨ੍ਹਾਂ ਦੀ ਵਿੱਦਿਅਕ ਯੋਗਤਾ ਅਤੇ ਸੀਨੀਅਰਤਾ ਮੁਤਾਬਕ ਹੀ ਤਰੱਕੀਆਂ ਨੂੰ ਤਰਜੀਹ ਦਿੱਤੀ ਜਾਵੇ। ਜੇਕਰ ਯੋਗ ਸਫਾਈ ਕਰਮਚਾਰੀਆਂ ਨੂੰ ਤਰੱਕੀਆਂ ਦੇਣ ਸਮੇਂ ਭੇਦਭਾਵ ਜਾਂ ਅਣਗਹਿਲੀ ਕੀਤੀ ਗਈ ਤਾਂ ਇਸ ਮਾਮਲੇ ਨੂੰ ਲੈ ਕੇ ਮਾਨਯੋਗ ਅਦਾਲਤ ਵਿੱਚ ਜਾਣ ਲਈ ਭਾਵਾਧਸ ਸੰਗਠਨ ਨੂੰ ਮਜਬੂਰ ਹੋਣਾ ਪਵੇਗਾ। ਇਸ ਮੌਕੇ ਗੋਬਿੰਦ ਵੈਦ, ਸੋਹਣ ਸਿੰਘ ਸਿੱਧੂ, ਸ਼ਾਰਦਾ ਰਾਣੀ ਮੈਂਬਰ ਵੂਮੈਨ ਕਾਊਂਸਲਰ, ਮੁੱਕਦਰ, ਸੋਨੂੰ ਭਲਵਾਨ, ਡੈਨੀ ਲਾਹੋਰੀਆ, ਸੁਖਦੇਵ ਸਿੰਘ ਬੰਟੀ, ਮਨੋਜ ਕੁਮਾਰ ਵਿੱਕੀ, ਹਰਪ੍ਰੀਤ ਸਿੰਘ ਬੱਬੂ, ਹਰਭਜਨ ਸਿੰਘ, ਬਲਜੀਤ ਸਿੰਘ, ਸੰਦੀਪ ਕੌਰ ਅਤੇ ਮਨਦੀਪ ਸਿੰਘ ਸਿੱਧੂ ਆਦਿ ਹਾਜਰ ਸਨ।

Related Post