
ਬੀਬੀ ਜਗੀਰ ਕੌਰ ਨੂੰ ਲਗਾਈ ਸ੍ਰੀ ਅਕਾਲ ਤਖ਼ਤ ਵਲੋਂ ਬਾਥਰੂਮਾਂ ਦੀ ਸਫਾਈ ਕਰਨ ਦੀ ਸੇਵਾ ਬੀਬੀ ਜਗੀਰ ਕੌਰ ਨੇ ਕੀਤੀ ਸ਼ੁਰੂ
- by Jasbeer Singh
- December 3, 2024

ਬੀਬੀ ਜਗੀਰ ਕੌਰ ਨੂੰ ਲਗਾਈ ਸ੍ਰੀ ਅਕਾਲ ਤਖ਼ਤ ਵਲੋਂ ਬਾਥਰੂਮਾਂ ਦੀ ਸਫਾਈ ਕਰਨ ਦੀ ਸੇਵਾ ਬੀਬੀ ਜਗੀਰ ਕੌਰ ਨੇ ਕੀਤੀ ਸ਼ੁਰੂ ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਨੂੰ ਵੱਖ ਵੱਖ ਸੇਵਾਵਾਂ ਲਗਾਈਆਂ ਸਨ। ਇਹਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹੋਰਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਥਰੂਮਾਂ ਦੀ ਸਫਾਈ ਲਈ ਵੀ ਇੱਕ ਘੰਟੇ ਦੀ ਸੇਵਾ ਲਗਾਈ ਸੀ । ਜਿਸ ਨੂੰ ਨਿਭਾਉਣ ਦੇ ਲਈ ਬੀਬੀ ਜਗੀਰ ਕੌਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਸਥਿਤ ਬਾਥਰੂਮਾਂ ਦੀ ਸਫਾਈ ਲਈ ਪਹੁੰਚੇ ਹਨ। ਬੀਬੀ ਜਗੀਰ ਕੌਰ ਨੇ ਬਾਥਰੂਮਾਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ । ਇਹ ਸਫਾਈ ਨਿਰੰਤਰ ਇੱਕ ਘੰਟਾ ਜਾਰੀ ਰਹੇਗੀ ।