post

Jasbeer Singh

(Chief Editor)

Punjab

ਪੰਜਾਬ ਚ ਦੋ ਪਹੀਆ ਵਾਹਨ ਨੂੰ ਲੈਕੇ ਵੱਡੀ ਖ਼ਬਰ.. ਲਾਗੂ ਹੋਇਆ ਨਵਾਂ ਰੂਲ.....

post-img

ਲੁਧਿਆਣਾ : ਸ਼ਹਿਰ ਵਿਚ ਅੰਡਰਏਜ ਡ੍ਰਾਈਵਿੰਗ 'ਤੇ ਨਕੇਲ ਕੱਸਣ ਲਈ ਕਾਰਵਾਈ ਲਈ ਦਿੱਤੀ ਗਈ ਸਮਾਂ ਹੱਦ ਖ਼ਤਮ ਹੋ ਚੁੱਕੀ ਹੈ। ਕਾਰਵਾਈ ਨੂੰ ਲੈ ਕੇ ਟ੍ਰੈਫਿਕ ਵਿਭਾਗ ਦੇ ਅਧਿਕਾਰੀ ਕੁਝ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਏ.ਡੀ.ਜੀ.ਪੀ. ਟ੍ਰੈਫਿਕ ਨੇ ਪਹਿਲਾਂ 31 ਜੁਲਾਈ ਅਤੇ ਉਸ ਤੋਂ ਬਾਅਦ ਸਮਾਂ ਹੱਦ ਵਧਾ ਕੇ 20 ਅਗਸਤ ਕਰ ਦਿੱਤੀ ਸੀ। ਟ੍ਰੈਫਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਵੱਖ-ਵੱਖ ਸਕੂਲਾਂ, ਸੰਸਥਾਵਾਂ ਵਿਚ ਜਾ ਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜਾਗਰੂਕ ਕਰਨ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਨਾ ਦੇਣ। 2019 ਵਿਚ ਕੇਂਦਰ ਸਰਕਾਰ ਵੱਲੋਂ ਸੋਧਿਆ ਗਿਆ ਮੋਟਰ ਵਾਹਨ ਐਕਟ ਅਨੁਸਾਰ ਜੇਕਰ ਕੋਈ ਮਾਤਾ-ਪਿਤਾ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਦਿੰਦੇ ਹਨ ਤਾਂ ਬੱਚੇ ਦਾ ਚਾਲਾਨ ਹੋਣ ਦੇ ਨਾਲ ਨਾਲ ਮਾਤਾ-ਪਿਤਾ ਨੂੰ ਵੀ 25 ਹਜ਼ਾਰ ਰੁਪਏ ਦਾ ਜੁਰਮਾਨਾ ਜਾਂ 3 ਸਾਲ ਦੀ ਕੈਦ ਹੋ ਸਕਦੀ ਹੈ। ਇਥੇ ਹੀ ਬਸ ਨਹੀਂ ਜੇਕਰ ਕੋਈ ਵਿਅਕਤੀ ਕਿਸੇ ਬੱਚੇ ਨੂੰ ਆਪਣਾ ਵਾਹਨ ਚਲਾਉਣ ਲਈ ਦਿੰਦਾ ਹੈ ਤਾਂ ਉਸ 'ਤੇ ਵੀ ਕਾਰਵਾਈ ਹੋ ਸਕਦੀ ਹੈ।

Related Post