
Punjab
0
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਹੋਈ ਸਰਬ ਸੰਮਤੀ ਨਾਲ ਚੋਣ
- by Jasbeer Singh
- July 5, 2025

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਹੋਈ ਸਰਬ ਸੰਮਤੀ ਨਾਲ ਚੋਣ ਅਮਰਜੀਤ ਮਹਿਤਾ ਪ੍ਰਧਾਨ ਅਤੇ ਦੀਪਕ ਬਾਲੀ ਵਾਈਸ ਪ੍ਰਧਾਨ ਬਣੇ ਚੰਡੀਗੜ੍ਹ, 5 ਜੁਲਾਈ 2025 : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ) ਦੀ ਇਕ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਸਰਬ-ਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਜਿਸ ਤਹਿਤ ਪ੍ਰਧਾਨ ਅਮਰਜੀਤ ਮਹਿਤਾ, ਮੀਤ ਪ੍ਰਧਾਨ ਦੀਪਕ ਬਾਲੀ, ਕੁਲਵੰਤ ਸਿੰਘ ਸਕੱਤਰ ਤੇ ਸੁਨੀਲ ਗੁਪਤਾ ਖ਼ਜ਼ਾਨਚੀ ਚੁਣੇ ਗਏ। ਦੱਸਣਯੋਗ ਹੈ ਕਿ ਉਕਤ ਚੋਣ ਦੌਰਾਨ ਸਮੁੱਚੇ ਅਹੁਦੇਦਾਰ ਜਿਥੇ ਇਕ ਸੁਰ ਸਨ, ਉਥੇ ਐਸੋਸੀਏਸ਼ਨ ਵਲੋ਼ ਕੀਤੇ ਜਾਣ ਵਾਲੇ ਕਾਰਜਾਂ ਨੂੰ ਪਹਿਲਾਂ ਨਾਲੋਂ ਹੋਰ ਵੀ ਜਿ਼ਆਦਾ ਪਹਿਲ ਦਿੰਦਿਆਂ ਜੰਗੀ ਪੱਧਰ ਤੇ ਕਰਨਾ ਨਿਸ਼ਚਾ ਕੀਤਾ ਗਿਆ ਕਿਉ਼ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਕ੍ਰਿਕਟ ਨਾਲ ਸਬੰਧਤ ਸਹੀ ਤੇ ਠੋਸ ਫ਼ੈਸਲੇ ਲੈਣਾ ਹੈ।