
ਘਰੇਲੂ ਕਲੇਸ਼ ਦੇ ਚਲਦਿਆਂ ਪਤੀ ਪਤਨੀ ਨੇ ਅਲੱਗ ਅਲੱਗ ਹਾਲਾਤਾਂ ਚ ਕੀਤੀ ਖੁਦਕਸ਼ੀ
- by Jasbeer Singh
- July 5, 2025

ਘਰੇਲੂ ਕਲੇਸ਼ ਦੇ ਚਲਦਿਆਂ ਪਤੀ ਪਤਨੀ ਨੇ ਅਲੱਗ ਅਲੱਗ ਹਾਲਾਤਾਂ ਚ ਕੀਤੀ ਖੁਦਕਸ਼ੀ ਪਤੀ ਨੇ ਵੀਡਿੳ ਬਣਾ ਕੇ ਪਤਨੀ ਸਮੇਤ ਸੱਸ ,ਸਾਂਢੂ,ਭਰਜਾਈ ਨੂੰ ਠਹਿਰਾਇਆ ਦੋਸ਼ੀ,ਪੁਲਿਸ ਵਲੋਂ ਉਕਤ ਖਿਲਾਫ ਮੁਕੱਦਮਾ ਦਰਜ -ਨਾਭਾ,5 ਜੁਲਾਈ : ਨਾਭਾ ਹਲਕੇ ਦੇ ਥਾਣਾ ਭਾਦਸੋਂ ਅਧੀਨ ਆਉਂਦੇ ਪਿਡ ਸ਼੍ਰੀਨਗਰ (ਪੂਣੀਵਾਲ ) ਦੇ ਪਤੀ ਪਤਨੀ ਨੇ ਅਲੱਗ ਅਲੱਗ ਹਾਲਾਤਾਂ ਵਿਚ ਖੁਦਕਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਪ੍ਰਾਪਤ ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਪੁੱਤਰ ਹਰਭਜਨ ਸਿੰਘ ਉਮਰ ਕਰੀਬ 40-42 ਸਾਲ ਵਾਸੀ ਸ਼੍ਰੀਨਗਰ ਪੂਣੀਵਾਲ ਨੇ ਬੀਤੀ 3 ਜੁਲਾਈ ਨੂੰ ਘਰ ਵਿਚ ਪੱਖੇ ਨਾਲ ਲਟਕਕੇ ਜੀਵਨ ਲੀਲਾ ਸਮਾਪਤ ਕਰ ਲਈ ਜਦਕਿ ਉਸਦੀ ਪਤਨੀ ਨੇ ਵੀ ਨਹਿਰ ਵਿਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ । ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਨੇ ਖੁਦਕਸ਼ੀ ਕਰਨ ਤੋਂ ਪਹਿਲਾ ਵੀਡਿੳ ਬਣਾਕੇ ਭੇਜੀ ਅਤੇ ਉਸਤੋ ਬਾਦ ਖੁਦਕਸ਼ੀ ਕਰ ਲਈ । ਥਾਣਾ ਭਾਦਸੋਂ ਵਿਖੇ ਗੁਰਮੀਤ ਸਿੰਘ ਭਰਾ ਯਾਦਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਬਿਆਨ ਦਰਜ ਕਰਵਾਏ ਕਿ ਉਸਦੇ ਭਰਾ ਗੁਰਮੀਤ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਪੁੱਤਰੀ ਕਰਨੈਲ ਸਿੰਘ ਵਾਸੀ ਪਿੰਡ ਬੁੱਗਾ ਖੁਰਦ ਵਿਖੇ 2004 ਵਿਚ ਹੋਇਆ ਸੀ ਜਿਸ ਦੇ ਵੱਡੀ ਲੜਕੀ ਕਮਲਜੀਤ ਕੌਰ ,ਛੋਟਾ ਲੜਕਾ ਗੁਰਵਿੰਦਰ ਸਿੰਘ, ਛੋਟੀ ਲੜਕੀ ਮਨਦੀਪ ਕੌਰ ਰੀਤ ਪੈਦਾ ਹੋਏ ਹਨ । ਉਸਦਾ ਭਰਾ ਗੁਰਮੀਤ ਸਿੰਘ ਆਪਣੇ ਬੱਚਿਆਂ ਸਮੇਤ ਪੂਣੀਵਾਲ ਵਿਖੇ ਰਹਿੰਦਾ ਸੀ ।ਮੇਰੇ ਭਰਾ ਦੀ ਸੱਸ ਜਸਬੀਰ ਕੌਰ ਪਿਛਲੇ ਪੰਜ -ਛੇ ਸਾਲਾਂ ਤੋਂ ਮੇਰੀ ਛੋਟੀ ਭਰਜਾਈ ਮਨਪ੍ਰੀਤ ਕੌਰ ਪਾਸ ਆਉਂਦੀ ਜਾਂਦੀ ਸੀ ਅਤੇ ਮੇਰੇ ਭਰਾ ਦੀ ਸੱਸ ਜਸਬੀਰ ਕੌਰ ਦੇ ਦੂਸਰੇ ਪਤੀ ਜੱਗਾ ਸਿੰਘ ਦਾ ਇਲਾਜ ਵੀ ਮੇਰੇ ਭਰਾ ਗੁਰਮੀਤ ਸਿੰਘ ਅਤੇ ਭਰਜਾਈ ਮਨਪ੍ਰੀਤ ਕੌਰ ਨੇ ਰਜਿੰਦਰਾ ਹਸਪਤਾਲ ਵਿੱਚ ਕਰਵਾਇਆ ਸੀ ।ਮੇਰੀ ਭਰਜਾਈ ਮਨਪ੍ਰੀਤ ਰਜਿੰਦਰਾ ਹਸਪਤਾਲ ਵਿਖੇ ਆਪਣੀ ਮਾਤਾ ਜਸਵੀਰ ਕੌਰ ਨਾਲ ਸੰਭਾਲ ਕਰਦੀ ਰਹੀ ਮੇਰੇ ਭਰਾ ਦੀ ਸੱਸ ਜਸਬੀਰ ਕੌਰ ਕੌਰ ਮਿਤੀ 29 ਜੂਨ 2025 ਪਿੰਡ ਪੂਣੀਵਾਲ ਤੋਂ ਮੇਰੀ ਭਰਜਾਈ ਮਨਪ੍ਰੀਤ ਕੌਰ ਨੂੰ ਅਤੇ ਉਸਦੇ ਤਿੰਨੇ ਬੱਚਿਆਂ ਨੂੰ ਆਪਣੇ ਪਿੰਡ ਭਨੋਪਲੀ ਚਲੇ ਗਏ ।ਮੇਰੇ ਭਰਾ ਨੇ ਸਹੁਰੇ ਘਰ ਫੋਨ ਵੀ ਕੀਤਾ ਪਰ ਉਸਦੀ ਸੱਸ ਨੇ ਕਿਹਾ ਕਿ ਕਿ ਬੱਚੇ ਮੇਰੇ ਪਾਸ ਹਨ ਤੇਰੀ ਘਰਵਾਲੀ ਪਤਾ ਨਹੀਂ ਕਿੱਥੇ ਚਲੀ ਗਈ । 3 ਜੁਲਾਈ ਨੂੰ ਸਵੇਰੇ ਵਕਤ ਫੋਨ ਆਇਆ ਕਿ ਗੁਰਮੀਤ ਸਿੰਘ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਹੈ । ਜਦੋ ਅਸੀ ਪੂਣੀਵਾਲ ਜਾ ਕੇ ਦੇਖਿਆਂ ਤਾਂ ਭਰਾ ਫਾਹਾ ਲੈ ਚੱਕਿਆ ਸੀ ਅਸੀ ਉਸਨੂੰ ਪਟਿਆਲਾ ਵਿਖੇ ਲੈ ਕੇ ਗਏ । ਮਿ੍ਰਤਕ ਗੁਰਮੀਤ ਸਿੰਘ ਦੇ ਮੋਬਾਇਲ ਤੇ ਵੀਡਿੳ ਦੇਖੀ ਜਿਸ ਵਿਚ ਉਸਨੇ ਆਪਣੀ ਮੌਤ ਦਾ ਜਿੰਮੇਵਾਰ ਉਸਦੀ ਘਰਵਾਲੀ ਮਨਪ੍ਰੀਤ ਕੌਰ ,ਉਸ ਦਾ ਸਾਂਢੂ ਹਨੀ ,ਉਸਦੀ ਸੱਸ ਜਸਬੀਰ ਕੌਰ ਕੌਰ ,ਉਸਦੇ ਭਰਾ ਦੀ ਘਰਵਾਲੀ ਰਾਣੀ ਅਤੇ ਇੱਕ ਹਨੀ ਦਾ ਕੋਈ ਦੋਸਤ ,ਜੋ ਮੌਤ ਲਈ ਜਿੰਮੇਵਾਰ ਹੋਣਗੇ । ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਪੁਲਿਸ ਵਲੋਂ ਮਿ੍ਰਤਕ ਗੁਰਮੀਤ ਸਿੰਘ ਦੇ ਭਰਾ ਯਾਦਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਜਸਬੀਰ ਕੌਰ ਪਤਨੀ ਜੱਗਾ ਸਿੰਘ ਵਾਸੀ ਭਨੋਪਲੀ ਜਿਲਾ ਰੂਪਨਗਰ, ਰਜਿੰਦਰ ਸਿੰਘ ਉਰਫ ਹਨੀ ਵਾਸੀ ਭਨੋਪਲੀ ਜਿਲਾ ਰੂਪਨਗਰ,ਰਾਣੀ ਪਤਨੀ ਯਾਦਵਿੰਦਰ ਸਿੰਘ ਵਾਸੀ ਬਹਾਦਰਗੜ ਜਿਲਾ ਪਟਿਆਲਾ ਅਤੇ ਇੱਕ ਨਾਮਾਲੂਮ ਵਿਅਕਤੀ ਖਿਲਾਫ ਧਾਰਾ 108 ਬੀ.ਐਨ.ਐਸ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ । ਉਧਰ ਮਿ੍ਰਤਕ ਗੁਰਮੀਤ ਸਿੰਘ ਅਤੇ ਮਿ੍ਰਤਕ ਮਨਪ੍ਰੀਤ ਕੌਰ ਦਾ ਅੰਤਿਮ ਸਸਕਾਰ ਪਿੰਡ ਪੂਣੀਵਾਲ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.