post

Jasbeer Singh

(Chief Editor)

Punjab

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਰੀਬ 01 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਖਾਲੇ ਤੇ ਜ਼ੀਮਦੋਜ ਪਾਈਪਾਂ ਪਾਉਣ ਦ

post-img

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਰੀਬ 01 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਖਾਲੇ ਤੇ ਜ਼ੀਮਦੋਜ ਪਾਈਪਾਂ ਪਾਉਣ ਦੇ ਕੰਮਾਂ ਦੀ ਕਰਵਾਈ ਸ਼ੁਰੂਆਤ ਪਿੰਡ ਕੋਟੜਾ ਲਹਿਲ ਵਿਖੇ ਕਰੀਬ 89 ਲੱਖ ਨਾਲ ਪਾਈ ਜਾਵੇਗੀ ਸਿੰਜਾਈ ਪਾਈਪ ਲਾਈਨ ਪਿੰਡ ਬਖ਼ੋਰਾ ਕਲਾਂ ਵਿਖੇ ਕਰੀਬ 36 ਲੱਖ ਨਾਲ ਬਣੇਗਾ ਖਾਲ ਲਹਿਰਾ, 04 ਜੁਲਾਈ : ਕੈਬਨਿਟ ਮੰਤਰੀ, ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾ ਦੇ ਪਿੰਡ ਕੋਟੜਾ ਲਹਿਲ ਅਤੇ ਬਖ਼ੋਰਾ ਕਲਾਂ ਵਿਖੇ ਕਰੀਬ 01 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਖਾਲੇ ਤੇ ਜ਼ੀਮਦੋਜ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ, ਜਿਸ ਸਬੰਧੀ ਲੋਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪਿੰਡ ਪਿੰਡ ਕੋਟੜਾ ਲਹਿਲ ਵਿਖੇ ਕਰੀਬ 89 ਲੱਖ ਨਾਲ ਸਿੰਜਾਈ ਪਾਈਪ ਲਾਈਨ ਪਾਈ ਜਾਣੀ ਹੈ, ਜਿਸ ਨਾਲ ਕਰੀਬ 515 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ ਅਤੇ ਇਸ ਪਾਈਪ ਲਾਈਨ ਦੀ ਲੰਬਾਈ ਕਰੀਬ 18,392 ਫੁੱਟ ਹੋਵੇਗੀ । ਇਸੇ ਤਰ੍ਹਾਂ ਪਿੰਡ ਬਖ਼ੋਰਾ ਕਲਾਂ ਵਿਖੇ ਕਰੀਬ 36 ਲੱਖ ਦੀ ਲਾਗਤ ਨਾਲ ਖਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੀ ਲੰਬਾਈ ਕਰੀਬ 8113 ਫੁੱਟ ਹੋਵੇਗੀ ਅਤੇ ਇਸ ਨਾਲ ਕਰੀਬ 92 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਪਲਾਈ ਮਿਲੇਗੀ । ਸ਼੍ਰੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਖੇਤ ਤਕ ਨਹਿਰੀ ਪਾਣੀ ਪੁੱਜਦਾ ਕੀਤੇ ਜਾਣ ਦੇ ਕੀਤੇ ਵਾਅਦੇ ਮੁਤਾਬਕ ਕੀਤੇ ਕੰਮ ਨਾਲ ਕਈ ਖੇਤਾਂ ਨੂੰ ਕਰੀਬ 30 ਸਾਲ ਬਾਅਦ ਨਹਿਰੀ ਪਾਣੀ ਮਿਲਿਆ ਹੈ। ਸੂਬੇ ਦੇ ਨਹਿਰੀ ਸਿਸਟਮ ਦੇ ਵਿਕਾਸ ਹਿਤ "ਆਪ" ਸਰਕਾਰ ਨੇ ਪਿਛਲੇ ਸਾਲਾਂ ਵਿੱਚ ਕਰੀਬ 4500 ਕਰੋੜ ਰੁਪਏ ਦੇ ਕੰਮ ਕਰਵਾਏ ਹਨ ਤੇ ਸੂਬੇ ਦੇ ਨਹਿਰੀ ਪ੍ਰਬੰਧ ਦੇ ਵਿਕਾਸ ਲਈ ਇਸ ਸਾਲ ਕਰੀਬ 3264 ਕਰੋੜ ਰੁਪਏ ਖਰਚੇ ਜਾ ਰਹੇ ਹਨ । ਸ਼੍ਰੀ ਗੋਇਲ ਨੇ ਦੱਸਿਆ ਕਿ ਸੂਬੇ ਵਿੱਚ ਮੌਜੂਦਾ ਸਰਕਾਰ ਬਣਨ ਤਕ ਪੰਜਾਬ ਦੇ ਹਿੱਸੇ ਦਾ ਤੀਜਾ ਹਿੱਸਾ ਪਾਣੀ ਵਰਤਿਆ ਹੀ ਨਹੀਂ ਜਾ ਰਿਹਾ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਨਹਿਰੀ ਪ੍ਰਬੰਧ ਨੂੰ ਠੀਕ ਕਰਨ ਵੱਲ ਧਿਆਨ ਨਹੀਂ ਦਿੱਤਾ ਸੀ। ਪਰ ਮੌਜੂਦਾ ਸਰਕਾਰ ਦੇ ਯਤਨਾਂ ਸਦਕਾ ਨਹਿਰੀ ਪਾਣੀ ਦੀ ਵਰਤੋਂ 62 ਫ਼ੀਸਦ ਤੋਂ 86 ਫ਼ੀਸਦ ਤਕ ਪੁੱਜ ਗਈ ਹੈ । ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਹਲਕੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਨਹਿਰੀ ਪਾਣੀ ਦੀਆਂ ਪਾਈਪ ਲਾਈਨਾਂ ਪਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ, ਜਿਸ ਨਾਲ ਹਲਕੇ ਦੇ ਵੱਡੇ ਖੇਤਰ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ ਅਤੇ ਧਰਤੀ ਹੇਠਲੇ ਪਾਣੀ ਉੱਤੇ ਨਿਰਭਰਤਾ ਘਟੇਗੀ । ਇਸ ਦੌਰਾਨ ਪੀ.ਏ. ਰਾਕੇਸ਼ ਕੁਮਾਰ ਗੁਪਤਾ, ਐਸ. ਈ. ਸੁਖਜੀਤ ਸਿੰਘ ਭੂੱਲਰ, ਐਕਸੀਅਨ ਕਿਰਨਦੀਪ ਕੋਰ, ਸਰਪੰਚ ਗੁਰਲਾਲ ਸਿੰਘ ਬਖੋਰਾਂ ਕਲਾਂ, ਸਰਬਜੀਤ ਸਿੰਘ, ਨਿਰਭੈਅ ਸਿੰਘ, ਤਰਸੇਮ ਸਿੰਘ, ਕਾਲਾ ਸਿੰਘ, ਗੁਰਚਰਨ ਸਿੰਘ, ਲੱਕਵਿੰਦਰ ਸਿੰਘ, ਭੋਲਾ ਸਿੰਘ, ਸੁਖਜੀਤ ਸਿੰਘ, ਨਰਾਤਾ ਸਿੰਘ ਸਰਪੰਚ ਬਖੋਰਾਂ ਖੁਰਦ, ਕਰਮਜੀਤ ਸਿੰਘ, ਪਾਲੀ ਸਿੰਘ ਬਖੋਰਾਂ ਕਲਾਂ, ਅਮਨਦੀਪ ਸਿੰਘ ਪਿੰਡ ਕੋਟੜਾ ਲਹਿਲ,ਬਲਜਿੰਦਰ ਸਿੰਘ, ਬਾਰੂੰ ਸਿੰਘ, ਜਰਨੈਲ ਸਿੰਘ, ਸੋਨੀ ਸਿੰਘ, ਗੋਬਿੰਦ ਸਿੰਘ, ਬਨਟੀ ਸਿੰਘ, ਗੁਰਜੰਟ ਸਿੰਘ ਪਿੰਡ ਕੋਟੜਾ ਲਹਿਲ ਸਮੇਤ ਪਤਵੰਤੇ ਹਾਜ਼ਰ ਸਨ।

Related Post