

ਪੰਜਾਬ ਵਾਸਤੇ ਇਤਿਹਾਸਕ ਹੋਵੇਗਾ ਵਿਧਾਨ ਸਭਾ ਸਪੈਸ਼ਲ ਸੈਸ਼ਨ ਚੰਡੀਗੜ੍ਹ, 5 ਜੁਲਾਈ 2025 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਸਦੀ ਅਗਵਾਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰ ਰਹੇ ਹਨ ਵਲੋ਼ 10-11 ਜੁਲਾਈ ਨੂੰ ਜੋ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਹੈ ਵਿਚ ਸਰਕਾਰ ਵਲੋ਼ ਵਿਸ਼ੇਸ਼ ਤੌਰ ਤੇ ਬੇਅਦਬੀ ਦੇ ਖਿਲਾਫ਼ ਕਾਨੂੰਨ ਲਿਆਂਦਾ ਜਾਵੇਗਾ। ਇਸ ਸੈਸ਼ਨ ਵਿਚ ਸਰਕਾਰ ਵਲੋਂ ਬੇਅਦਬੀ ਲਈ ਵਿਸ਼ੇਸ਼ ਕਾਨੂੰੰਨ ਨੂੰ ਲਿਆ ਕੇ ਪਾਸ ਕਰਨ ਤੇ ਪੂਰਾ ਜ਼ੋਰ ਦਿੱਤਾ ਜਾਵੇਗਾ ਕਿਉਂਕਿ ਲੰਮੇ ਸਮੇਂ ਤੋ ਪੰਜਾਬ ਅੰਦਰ ਬੇਅਦਬੀ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਮਾਨ ਸਰਕਾਰ ਵਲੋਂ ਅਜਿਹਾ ਕਾਨੂੰਨ ਲਿਆ ਕੇ ਪਾਸ ਕਰਕੇ ਪੰਜਾਬ ਦੇ ਲੋਕਾਂ ਦੀ ਚਿਰਾਂ ਤੋ ਲਟਕਦੀ ਮੰਗ ਨੂੰ ਵੀ ਪਹਿਲਾਂ ਦੀਆਂ ਮੰਗਾਂ ਵਾਂਗ ਪੂਰਾ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਮਾਨ ਸਰਕਾਰ ਵਲੋਂ ਇਸ ਤੋਂ ਪਹਿਲਾਂ ਵੀ ਕਈ ਲੋਕ ਹਿਤੈਸ਼ੀ ਬਿਲਾਂ ਨੂੰ ਪਾਸ ਕਰਨ ਦੇ ਨਾਲ ਨਾਲ ਕਈ ਕਾਨੂੰਨ ਬਣਾਏ ਗਏ ਹਨ। ਜਿਸ ਸਦਕਾ ਹੀ ਇਸ ਵਾਰ ਬੁਲਾਏ ਗਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿਚ ਬੇਅਦਬੀ ਵਿਰੁੱਧ ਕਾਨੂੰਨ ਲਿਆ ਕੇ ਪਾਸ ਕੀਤਾ ਜਾਵੇਗਾ।