ਬਿਹਾਰ ਵਿਚ 11 ਨਵੀਆਂ `ਸੈਟੇਲਾਈਟ ਟਾਊਨਸਸਿ਼ਪ` ਵਿਕਸਤ ਕਰਨ ਦਾ ਹੋਇਆ ਐੈਲਾਨ
- by Jasbeer Singh
- November 26, 2025
ਬਿਹਾਰ ਵਿਚ 11 ਨਵੀਆਂ `ਸੈਟੇਲਾਈਟ ਟਾਊਨਸਸਿ਼ਪ` ਵਿਕਸਤ ਕਰਨ ਦਾ ਹੋਇਆ ਐੈਲਾਨ ਪਟਨਾ, 26 ਨਵੰਬਰ 2025 : ਬਿਹਾਰ `ਚ ਸ਼ਹਿਰੀ ਵਿਕਾਸ ਨੂੰ ਲੈ ਕੇ ਸੂਬਾ ਸਰਕਾਰ ਨੇ ਇਤਿਹਾਸਕ ਪਹਿਲ ਦੀ ਸ਼ੁਰੂਆਤ ਕੀਤੀ ਹੈ । ਸ਼ਹਿਰੀ ਵਿਕਾਸ ਤੇ ਰਿਹਾਇਸ਼ ਮੰਤਰੀ ਨਿਤਿਨ ਨਵੀਨ ਨੇ ਕਿਹਾ ਕਿ ਸਰਕਾਰ ਬਿਹਾਰ ਨੂੰ ਕੌਮੀ ਸ਼ਹਿਰੀ ਮਾਪਦੰਡਾਂ ਦੇ ਪੱਧਰ ਤਕ ਲਿਜਾਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ । ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਰਾਜਧਾਨੀ ਪਟਨਾ ਦੇ ਪਾਟਲੀਪੁੱਤਰ ਤੇ ਕੰਕੜਬਾਗ ਮਾਡਲ ਦੀ ਤਰਜ਼ `ਤੇ ਹੁਣ 40 ਸਾਲ ਬਾਅਦ ਪਹਿਲੀ ਵਾਰ ਸੂਬੇ ਵਿਚ 11 ਨਵੀਆਂ `ਸੈਟੇਲਾਈਟ ਟਾਊਨਸ਼ਿਪਸ` ਵਿਕਸਤ ਕੀਤੀਆਂ ਜਾਣਗੀਆਂ । ਨਵੀਆਂ ਟਾਊਨਸਿ਼ਪ ਵਿਚ ਕੀਤਾ ਗਿਆ ਹੈ 9 ਡਵੀਜ਼ਨਲ ਹੈਡ ਕੁਆਰਟਰਾਂ ਦੇ ਨਾਲ ਸੋਨਪੁਰ ਤੇ ਸੀਤਾਮੜ੍ਹੀ ਨੂੰ ਵੀ ਸ਼ਾਮਲ ਨਵੀਨ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਟਾਊਨਸ਼ਿਸ਼ਪ `ਚ 9 ਡਵੀਜ਼ਨਲ ਹੈੱਡਕੁਆਰਟਰਾਂ ਦੇ ਨਾਲ ਸੋਨਪੁਰ ਤੇ ਸੀਤਾਮੜ੍ਹੀ (ਸੀਤਾਪੁਰਮ) ਨੂੰ ਵੀ ਸ਼ਾਮਲ ਕੀਤਾ ਗਿਆ ਹੈ । ਵਧਦੀ ਆਬਾਦੀ, ਅਸੰਗਠਿਤ ਸ਼ਹਿਰੀ ਵਿਸਤਾਰ ਅਤੇ ਬੁਨਿਆਦੀ ਸਹੂਲਤਾਂ `ਤੇ ਵਧਦੇ ਦਬਾਅ ਨੂੰ ਵੇਖਦੇ ਹੋਏ ਇਹ ਫੈਸਲਾ ਲੈਣਾ ਸਮੇਂ ਦੀ ਲੋੜ ਹੈ। ਪਟਨਾ ਸਥਿਤ ਡਵੀਜ਼ਨਲ ਹੈੱਡਕੁਆਰਟਰ ਵਿਚ ਆਯੋਜਿਤ ਵਿਸਤ੍ਰਿਤ ਸਮੀਖਿਆ ਬੈਠਕ ਵਿਚ ਪ੍ਰਾਜੈਕਟ ਦੀ ਕਾਰਜ ਯੋਜਨਾ ਅਤੇ ਇੰਪਲੀਮੈਂਟੇਸ਼ਨ ਮਾਡਲ `ਤੇ ਵਿਸਤਾਰ ਨਾਲ ਚਰਚਾ ਕੀਤੀ ਗਈ। ਮੰਤਰੀ ਨਿਤਿਨ ਨਵੀਨ ਨੇ ਮੁੱਖ ਮੰਤਰੀ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਪਹਿਲ ਨਾਲ ਬਿਹਾਰ ਦੇ ਭਵਿੱਖ ਦੀ ਦਿਸ਼ਾ ਤੈਅ ਹੋਵੇਗੀ।
