post

Admin

(Chief Editor)

National

ਦ੍ਰੋਣਾਚਾਰਿਆ ਐਵਾਰਡੀ ਕੋਚ `ਤੇ ਲੱਗੇ ਖਿਡਾਰਨ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

post-img

ਦ੍ਰੋਣਾਚਾਰਿਆ ਐਵਾਰਡੀ ਕੋਚ `ਤੇ ਲੱਗੇ ਖਿਡਾਰਨ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

ਮੁੰਬਈ, 25 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇਦ ਦਰੌਣਾਚਾਰਿਆ ਐਵਾਰਡੀ ਕੋਚ 'ਤੇ ਖਿਡਾਰਨ ਦਾ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਦੋਸ਼ ਲੱਗੇ ਹਨ ।

ਕੌਣ ਹੈ ਇਹ ਕੋਚ

ਮਿਲੀ ਜਾਣਕਾਰੀ ਅਨੁਸਾਰ ਮੁੰਬਈ (Mumbai) ਵਿਖੇ ਦਰੌਣਾਚਾਰਿਆ ਐਵਾਰਡ ਪ੍ਰਾਪਤ ਜਿਸ ਕੋਚ 'ਤੇ ਖਿਡਾਰਨ ਦਾ ਜਿਨਸੀ ਸ਼ਸ਼ੋਣ ਕਰਨ ਦੇ ਦੋਸ਼ ਲੱਗੇ ਹਨ ਦੀ ਪਛਾਣ 45 ਸਾਲਾ ਗਣੇਸ਼ ਪ੍ਰਭਾਕਰ ਦੇਵਰੁਖਕਰ (Ganesh Prabhakar Devrukhkar) ਦੇ ਤੌਰ 'ਤੇ ਹੋਈ ਹੈ । ਜਾਣਕਾਰੀ ਮੁਤਾਬਕ ਉਕਤ ਕੋਚ ਖਿ਼ਲਾਫ਼ ਪੋਕਸੋ ਕਾਨੂੰਨ ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ । ਪੁਲਸ ਮੁਤਾਬਕ ਵਿਦਿਆਰਥਣ ਮੁੰਬਈ ਦੇ ਇਕ ਕਾਲਜ `ਚ ਪੜ੍ਹਦੀ ਹੈ ਅਤੇ ਕਈ ਸਾਲਾਂ ਤੋਂ ਮੁਲਜ਼ਮ ਕੋਚ ਤੋਂ ਜਿਮਨਾਸਟਿਕ ਦੀ ਟ੍ਰੇਨਿੰਗ ਲੈ ਰਹੀ ਸੀ । ਸਿਕਾਇਤ ਅਨੁਸਾਰ ਘਟਨਾ ਸ਼ੁੱਕਰਵਾਰ ਸਵੇਰ ਦੀ ਹੈ ।

ਕੀ ਦੱਸਿਆ ਫੈਡਰੇਸ਼ਨ ਆਫ ਇੰਡੀਆ ਦੇ ਇਕ ਅਧਿਕਾਰੀ ਨੇ

ਮਲਖੰਭ ਫੈੱਡਰੇਸ਼ਨ ਆਫ਼ ਇੰਡੀਆ (Malkhambha Federation of India) ਦੇ ਇਕ ਅਧਿਕਾਰੀ ਨੇ ਨਾਮ ਉਜਾਗਰ ਨਾ ਕਰਨ ਦੀ ਸ਼ਰਤ `ਤੇ ਦੱਸਿਆ ਕਿ ਮੁੰਬਈ ਦੇ ਮਲਖੰਭ ਫੈੱਡਰੇਸ਼ਨ ਤੋਂ ਘਟਨਾ ਨੂੰ ਲੈ ਕੇ ਜਾਣਕਾਰੀ ਮੰਗੀ ਗਈ ਹੈ । ਮੁਲਜ਼ਮ ਕੋਚ ਫਿਲਹਾਲ ਫਰਾਰ ਹੈ । ਮੁੰਬਈ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ । ਸਿ਼ਕਾਇਤ ਅਨੁਸਾਰ, ਕੋਚ ਨੇ ਪੀੜਤਾ ਨੂੰ ਜਿਮਨੇਜ਼ੀਅਮ ਬੁਲਾਇਆ ਸੀ ਜਿੱਥੇ ਉਹ ਇਕੱਲਾ ਸੀ ।

ਪੀੜ੍ਹਤਾ ਖਿਡਾਰਨ ਨੇ ਕੀ ਦੋਸ਼ ਲਗਾਇਆ

ਕੋਚ ਨੇ ਪੀੜਤਾ ਨੂੰ ਚੱਪਲ ਅੰਦਰ ਲਿਆਉਣ ਅਤੇ ਦਰਵਾਜ਼ਾ ਅੰਦਰੋਂ ਬੰਦ ਕਰਨ ਲਈ ਕਿਹਾ । ਇਸ ਤੋਂ ਬਾਅਦ ਦੋਹਾਂ ਵਿਚਾਲੇ ਕਾਲਜ ਅਤੇ ਪੜ੍ਹਾਈ ਨੂੰ ਲੈ ਕੇ ਗੱਲਬਾਤ ਹੋਈ । ਪੀੜਤਾ ਨੇ ਦੋਸ਼ ਲਾਇਆ ਕਿ ਗੱਲਬਾਤ ਦੌਰਾਨ ਕੋਚ ਨੇ ਉਸ ਦਾ ਹੱਥ ਫੜਿਆ ਅਤੇ ਉਸ ਨੂੰ ਖਿੱਚ ਕੇ ਆਪਣੀ ਗੋਦ `ਚ ਬਿਠਾ ਲਿਆ । ਜਦੋਂ ਉਸ ਨੇ ਉੱਠਣ ਦੀ ਕੋਸਿ਼ਸ਼ ਕੀਤੀ ਤਾਂ ਕੋਚ ਨੇ ਪਿੱਛੋਂ ਉਸ ਦੀ ਕਮਰ ਫੜ ਲਈ ਅਤੇ ਉਸ ਨਾਲ ਛੇੜਛਾੜ ਕੀਤੀ ।

Related Post

Instagram