ਬਿਹਾਰ ਦੇ ਨਵੇਂ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
- by Jasbeer Singh
- April 17, 2026
ਬਿਹਾਰ ਦੇ ਨਵੇਂ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਬਿਹਾਰ, 17 ਅਪ੍ਰੈਲ 2026 : ਬਿਹਾਰ ਦੇ ਨਵ-ਨਿਯੁਕਤ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਅੱਜ ਹੀ ਸੀ. ਐਮ. ਹਾਊਸ ਨੂੰ ਫੋਨ ਕਰਕੇੇ ਕਿਸੇ ਵਿਅਕਤੀ ਵਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਜੋ ਹਾਲ ਹੀ ਵਿਚ ਬਿਹਾਰ ਦੇ ਨਵੇਂ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਦੇ ਮਾਮਲੇ ਵਿਚ ਜਿਸ ਵਿਅਕਤੀ ਨੇ ਇਹ ਧਮਕੀ ਦਿੱਤੀ ਹੈ ਦੀ ਪਛਾਣ 32 ਸਾਲਾ ਸ਼ੇਖਰ ਯਾਦਵ ਵਾਸੀ ਬਾਂਕਾ ਜਿਲਾ ਵਜੋਂ ਹੋਈ ਹੈ। ਧਮਕੀ ਤੋਂ ਬਾਅਦ ਗੁਜਰਾਤ ਅਤੇ ਬਿਹਾਰ ਪੁਲਸ ਲਗਾਤਾਰ ਮੁਲਜ਼ਮ ਦਾ ਪਤਾ ਲਗਾ ਰਹੀ ਸੀ ਤੇ ਉਸ ਦੀ ਲੋਕੇਸ਼ਨ ਗੁਜਰਾਤ ਦੇ ਸਾਨੰਦ ਵਿੱਚ ਮਿਲੀ । ਜਿਥੋਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ । ਗੁਜਰਾਤ ਪੁਲਸ ਨੇ ਮੁਲਜਮ ਨੂੰ ਕਰ ਦਿੱਤਾ ਹੈ ਬਿਹਾਰ ਪੁਲਸ ਦੇ ਹਵਾਲੇ ਸੂਚਨਾ ਮੁਤਾਬਕ ਉਪਰੋਕਤ ਮੁਲਜ਼ਮ ਜੋ ਕਿ ਗੁਜਰਾਤ ਵਿੱਚ ਮਜ਼ਦੂਰੀ ਕਰਦਾ ਹੈ ਨੂੰ ਗੁਜਰਾਤ ਪੁਲਸ ਨੇ ਬਿਹਾਰ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਉਸ ਨੂੰ ਪੁੱਛਗਿੱਛ ਲਈ ਬਿਹਾਰ ਲਿਆ ਰਹੀ ਹੈ । ਮੁਲਜ਼ਮ ਸ਼ੇਖਰ ਯਾਦਵ ਨੇ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਧਮਕੀ ਭਰਿਆ ਫੋਨ ਕੀਤਾ । ਇਸ ਤੋਂ ਬਾਅਦ ਪੁਲਸ ਸਰਗਰਮ ਹੋ ਗਈ । ਮੁੰਗੇਰ ਦੇ ਸੰਗਰਾਮਪੁਰ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ । ਪੁਲਸ ਨੇ ਮੁਲਜ਼ਮ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਦਾ ਪਤਾ ਲਗਾ ਕੇ ਉਸ ਨੂੰ ਕਾਬੂ ਕਰ ਲਿਆ।
