ਬੀਮਾ ਖੇਤਰ `ਚ 100 ਫੀਸਦੀ ਐੱਫ. ਡੀ. ਆਈ. ਬਾਰੇ ਬਿੱਲ ਸੰਸਦ ਵੱਲੋਂ ਪ੍ਰਵਾਨ
- by Jasbeer Singh
- December 18, 2025
ਬੀਮਾ ਖੇਤਰ `ਚ 100 ਫੀਸਦੀ ਐੱਫ. ਡੀ. ਆਈ. ਬਾਰੇ ਬਿੱਲ ਸੰਸਦ ਵੱਲੋਂ ਪ੍ਰਵਾਨ ਨਵੀਂ ਦਿੱਲੀ, 18 ਦਸੰਬਰ 2025 : ਸੰਸਦ ਨੇ ਬੀਮਾ ਖੇਤਰ `ਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) `ਚ 100 ਫੀਸਦੀ ਵਾਧੇ ਦੀ ਵਿਵਸਥਾ ਕਰਨ ਵਾਲੇ ਬਿੱਲ ਨੂੰ ਬੁੱਧਵਾਰ ਮਨਜ਼ੂਰੀ ਦੇ ਦਿੱਤੀ। ਬੀਮਾ ਖੇਤਰ ਨੂੰ ਹੁਲਾਰਾ ਦੇਣਗੇ ਦਾ ਸਰਕਾਰ ਨੇ ਕੀਤਾ ਦਾਅਵਾ ਸਰਕਾਰ ਨੇ ਦਾਅਵਾ ਕੀਤਾ ਕਿ ਇਸ ਬਿੱਲ ਦੇ ਉਪਬੰਧ ਦੇਸ਼ ਦੇ ਬੀਮਾ ਖੇਤਰ ਨੂੰ ਹੁਲਾਰਾ ਦੇਣਗੇ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਚਰਚਾ ਤੇ ਜਵਾਬ ਤੋਂ ਬਾਅਦ ਰਾਜ ਲਭਾ ਨੇ `ਸਬ ਕਾ ਬੀਮਾ ਸਭ ਕੀ ਰਕਸ਼ਾ (ਬੀਮਾ ਕਾਨੂੰਨਾਂ `ਚ ਸੋਧ) ਬਿੱਲ, 2025 ਨੂੰ ਜ਼ੁਬਾਨੀ ਵੋਟ ਨਾਲ ਮਨਜ਼ੂਰੀ ਦੇ ਦਿੱਤੀ । ਹਾਊਸ ਨੇ ਵਿਰੋਧੀ ਧਿਰ ਵੱਲੋਂ ਪੇਸ਼ ਕੀਤੀਆਂ ਵੱਖ-ਵੱਖ ਸੋਧਾਂ ਨੂੰ ਰੱਦ ਕਰ ਦਿੱਤਾ। ਲੋਕ ਸਭਾ ਇਕ ਦਿਨ ਪਹਿਲਾਂ ਹੀ ਇਸ ਬਿੱਲ ਨੂੰ ਪਾਸ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਬਿੱਲ `ਤੇ ਚਰਚਾ ਦਾ ਜਵਾਬ ਦਿੰਦੇ ਹੋਏ ਸੀਤਾਰਾਮਨ ਨੇ ਕਿਹਾ ਕਿ ਬੀਮਾ ਬਿੱਲ `ਚ ਹੁਣ ਤੱਕ 12 ਵਾਰ ਸੋਧ ਕੀਤੀ ਗਈ ਹੈ। ਇਹ ਸੋਧਾਂ ਕਈ ਕਿਸਮਾਂ ਦੀਆਂ ਹਨ ਤੇ ਦੇਸ਼ ਦੀ ਤਰੱਕੀ ਤੇ ਬੀਮਾ ਖੇਤਰ ਦੀਆਂ ਲੋੜਾਂ ਨੂੰ ਦਰਸਾਉਂਦੀਆਂ ਹਨ। ਇਸ ਬਿੱਲ `ਚ ਆਮ ਲੋਕਾਂ ਤੇ ਕਿਸਾਨਾਂ ਦੀ ਰੱਖਿਆ ਲਈ ਉਪਾਅ ਸ਼ਾਮਲ ਹਨ।
